ਕੰਗਣਾ ਰਣੌਤ ਵਾਲੇ ਮਸਲੇ ਤੇ ਭੈਣ ਕੁਲਵਿੰਦਰ ਕੌਰ ਤੇ ਜੇਕਰ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਤਾਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਵਿੱਡਿਆ ਜਾਵੇਗਾ ਸੰਘਰਸ਼ —ਬਾਠ ਤੇ ਫੱਤੇ ਵਾਲਾ
ਕੰਗਣਾ ਰਣੌਤ ਵਾਲੇ ਮਸਲੇ ਤੇ ਭੈਣ ਕੁਲਵਿੰਦਰ ਕੌਰ ਤੇ ਜੇਕਰ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਤਾਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਵਿੱਡਿਆ ਜਾਵੇਗਾ ਸੰਘਰਸ਼ —ਬਾਠ ਤੇ ਫੱਤੇ ਵਾਲਾ
ਫਿਰੋਜ਼ਪੁਰ, ਸੂਚੀ 7, 2024: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੇ ਪ੍ਧਾਨ ਇੰਦਰਜੀਤ ਸਿੰਘ ਬਾਠ ਤੇ ਜਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇ ਵਾਲਾ ਨੇ ਲਿਖਤੀ ਪੈ੍ਸ ਬਿਆਨ ਰਾਹੀਂ ਕਿਹਾ ਕਿ ਕੱਲ੍ਹ ਜੋ ਕੰਗਨਾ ਰਣੌਤ ਵੱਲੋਂ ਚੰਡੀਗੜ੍ਹ ਏਅਰਪੋਰਟ ਤੇ CISF ਦੀ ਜਵਾਬ ਕੁਲਵਿੰਦਰ ਕੌਰ ਵੱਲੋਂ ਸਿਕੀਉਰਟੀ ਨੂੰ ਮੁੱਖ ਰੱਖਦੇ ਹੋਏ, ਉਸ ਨੂੰ ਆਪਣਾ ਮੋਬਾਇਲ ਤੇ ਪਰਸ ਟਰੇਅ ਵਿੱਚ ਰੱਖ ਕੇ ਸਕੈਨ ਕਰਵਾਉਣ ਲਈ ਕਿਹਾ ਗਿਆ ਤਾਂ ਉਸ ਵੱਲੋਂ ਆਪਣੇ MP ਆਹੁਦੇ ਦੇ ਹੰਕਾਰ ਕਰਕੇ ਚੈਕਿੰਗ ਕਰਵਾਉਣ ਤੋਂ ਨਾਹ ਕਰ ਦਿੱਤੀ ਗਈ ਤੇ ਭੈਣ ਕੁਲਵਿੰਦਰ ਕੌਰ ਨੂੰ ਉਸ ਵੱਲੋਂ ਮਾੜੀ ਸ਼ਬਦਾਵਲੀ ਵਰਤੀ ਗਈ, ਜਿਸ ਤਰ੍ਹਾਂ ਉਹ ਕਿਸਾਨਾਂ ਮਜਦੂਰਾਂ ਦੀਆਂ ਮਾਵਾਂ ਭੈਣਾ ਵਿਰੁੱਧ ਦਿੱਲੀ ਅੰਦੋਲਨ ਸਮੇਂ ਵੀ ਵਿਵਾਦਤ ਬਿਆਨ ਦਿੰਦੀ ਰਹੀ। ਹੁਣ ਵੀ ਇਹ ਥੱਪੜ ਵਾਲੀ ਸਾਰੀ ਘਟਨਾ ਜੋ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਵਿੱਚ ਅੱਤਵਾਦ ਬਾਰੇ ਬਿਆਨ ਦੇ ਰਹੀ ਹੈ, ਉਹ ਕਿੱਸ ਤੱਥਾਂ ਦੇ ਅਧਾਰ ਤੇ ਦੇ ਰਹੀ ਹੈ, ਅਸੀਂ ਮੰਗ ਕਰਦੇ ਹਾਂ ਕਿ ਉਸ ਵੱਲੋਂ ਬੇਤੁਕੀ ਕੀਤੀ ਬਿਆਨਬਾਜੀ ਤੇ ਸਰਕਾਰ ਤੇ ਪ੍ਸ਼ਾਸ਼ਨ ਕਾਰਵਾਈ ਕਰੇ।
ਕੱਲ੍ਹ ਵਾਲੀ ਘਟਨਾ ਦੀ ਬਗੈਰ ਜਾਂਚ ਕੀਤੇ ਭੈਣ ਕੁਲਵਿੰਦਰ ਕੌਰ ਨੂੰ ਸਸਪੈਂਡ ਕੀਤਾ ਗਿਆ ਹੈ , ਉਸ ਨੂੰ ਬਹਾਲ ਕੀਤਾ ਜਾਵੇ, ਜੇਕਰ ਭੈਣ ਕੁਲਵਿੰਦਰ ਕੌਰ ਤੇ ਸਖਤ ਕਾਰਵਾਈ ਸਰਕਾਰ ਵੱਲੋਂ ਕਰਵਾਈ ਗਈ ਤਾਂ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।