ਕੋਰੋਨਾ ਮਹਾਂਮਾਰੀ ਦੌਰਾਨ ਜ਼ਿਲ੍ਹੇ ਦੀਆ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦਾ ਅਹਿਮ ਯੋਗਦਾਨ
ਕੋਰੋਨਾ ਮਹਾਂਮਾਰੀ ਦੌਰਾਨ ਵੀ ਸ਼ਹਿਰ ਨੂੰ ਰੱਖਿਆ ਗਿਆ ਵਧੇਰਾ ਸਾਫ਼-ਸੁਥਰਾ
ਫ਼ਿਰੋਜ਼ਪੁਰ 10 ਅਗਸਤ ਜ਼ਿਲ੍ਹਾ ਫ਼ਿਰੋਜ਼ਪੁਰ ਅਧੀਨ ਆਉਂਦੀਆਂ ਸਮੂਹ ਨਗਰ ਕੌਂਸਲ, ਨਗਰ ਪੰਚਾਇਤਾਂ ਵੱਲੋਂ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਵੀ ਜਿੱਥੇ ਆਮ ਦਿਨਾ ਵਾਗ ਹੀ ਸ਼ਹਿਰ ਨੂੰ ਸਾਫ਼ ਕੀਤਾ ਗਿਆ, ਉੱਥੇ ਸ਼ਹਿਰ ਦੇ ਰੋਜ਼ਾਨਾ ਦੇ ਕਚਰੇ ਨੂੰ ਡੋਰ ਟੂ ਡੋਰ ਉਠਾਇਆ ਗਿਆ ਅਤੇ ਇਸ ਦਾ ਨਿਯਮਾਂ ਅਨੁਸਾਰ ਨਿਪਟਾਰਾ ਵੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੁਆਇੰਟ ਡਿਪਟੀ ਡਾਇਰੈਕਟਰ ਸ਼੍ਰੀ ਕੁਲਵੰਤ ਸਿੰਘ ਬਰਾੜ ਨੇ ਦੱਸਿਆ ਕਿ ਡਿਪਟੀ ਡਾਇਰੈਕਟਰ ਡਾ: ਨਯਨ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸਮੂਹ ਜ਼ਿਲ੍ਹੇ ਦੀਆ ਨਗਰ ਕੌਂਸਲਾਂ/ਨਗਰ ਪੰਚਾਇਤਾਂ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਕੀਤੇ ਗਏ ਕੰਮ ਸ਼ਲਾਘਾਯੋਗ ਰਹੇ ਹਨ।
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਫ਼ਿਰੋਜ਼ਪੁਰ ਵੱਲੋਂ ਆਪਣੇ ਸ਼ਹਿਰ ਦੇ ਸਮੂਹ 31 ਵਾਰਡਾਂ ਵਿਚੋਂ ਰੋਜ਼ਾਨਾ ਪੱਧਰ ਤੇ ਸਾਫ-ਸਫਾਈ ਤੋ ਇਲਾਵਾ ਡੋਰ ਟੂ ਡੋਰ ਕਲੈਕਸ਼ਨ, ਬਜਾਰਾ ਦੇ ਕਚਰੇ ਆਦਿ ਨੂੰ ਮਿਲਾ ਕੇ 45 ਟਨ ਕਚਰਾ ਦਾ ਨਿਪਟਾਰਾ ਕੀਤਾ ਜਾਂਦਾ ਹੈ। ਇਸ ਤੋ ਇਲਾਵਾ ਸ਼ਹਿਰ ਨੂੰ ਲਗਭਗ 3-4 ਵਾਰ ਸੈਨੇਟਾਇਜ ਕੀਤਾ ਜਾ ਚੁੱਕਾ ਹੈ। ਕੁਆਰਨਟਾਈਨ ਜ਼ੋਨਾਂ ਵਿਚ ਵੱਖਰੇ ਰੂਪ ਵਿਚ ਕਚਰਾ ਉਠਾਇਆ ਜਾਂਦਾ ਸੀ ਅਤੇ ਉਸ ਦਾ ਨਿਪਟਾਰਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਜਾਗਰੂਕ, ਸੋਸ਼ਲ ਡਿਸਟੈਨਸ, ਮਾਸਕ ਪਾਉਣ ਲਈ ਅਤੇ ਆਪਣੇ ਹੱਥਾਂ ਨੂੰ ਸੈਨੀਟਾਈਜ ਕਰਨ ਜਾਂ ਸਾਬਣ ਨਾਲ ਧੋਣ ਲਈ ਪ੍ਰੇਰਿਤ ਕੀਤਾ ਗਿਆ ਹੈ।ਇਸ ਦੇ ਨਾਲ ਹੀ ਜ਼ਿਲ੍ਹਾ ਫ਼ਿਰੋਜਪੁਰ ਵੱਲੋਂ ਇਸ ਮਹਾਂਮਾਰੀ ਤੋ ਬਚਣ ਲਈ ਮਾਸਕ ਅਤੇ ਸੈਨੀਟਾਈਜਰ ਵੀ ਵੰਡੇ ਗਏ ਹਨ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਜ਼ਿਲ੍ਹੇ ਦੀਆਂ ਬਾਕੀ ਦੀਆਂ ਨਗਰ ਕੌਂਸਲਾਂ/ਪੰਚਾਇਤਾਂ ਵੱਲੋਂ ਸਮੂਹ ਵਾਰਡਾਂ ਵਿਚੋਂ ਰੋਜ਼ਾਨਾ ਪੱਧਰ ਤੇ ਸਾਫ-ਸਫਾਈ ਤੋ ਇਲਾਵਾ ਡੋਰ ਟੂ ਡੋਰ ਕਲੈਕਸ਼ਨ, ਬਜਾਰਾ ਦੇ ਕਚਰੇ ਆਦਿ ਨੂੰ ਮਿਲਾ ਕੇ ਕਚਰਾ ਦਾ ਨਿਪਟਾਰਾ ਕੀਤਾ ਜਾਂਦਾ ਹੈ।