ਕੈਰੋਨਾ ਪੀੜਤ ਪੱਤਰਕਾਰਾਂ ਲਈ ਵੈਂਟੀਲੇਟਰ ਦੀ ਸਹੂਲਤ ਵਾਲੇ ਦੋ ਕਮਰੇ ਹੋਣਗੇ ਰਿਜ਼ਰਵ- ਮਨਦੀਪ ਕੁਮਾਰ
ਕੋਰੋਨਾ ਪੀੜਤ ਪੱਤਰਕਾਰ ਲਈ ਪ੍ਰੈਸ ਕਲੱਬ ਫ਼ਿਰੋਜ਼ਪੁਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਫ਼ਰੀਦਕੋਟ ਮੈਡੀਕਲ ਹਸਪਤਾਲ ਲਈ ਤਿੰਨ ਵੈਂਟੀਲੇਟਰ ਭੇਜੇ
ਕੈਰੋਨਾ ਪੀੜਤ ਪੱਤਰਕਾਰਾਂ ਲਈ ਵੈਂਟੀਲੇਟਰ ਦੀ ਸਹੂਲਤ ਵਾਲੇ ਦੋ ਕਮਰੇ ਹੋਣਗੇ ਰਿਜ਼ਰਵ- ਮਨਦੀਪ ਕੁਮਾਰ
ਗੌਰਵ ਮਾਣਿਕ
ਫਿਰੋਜ਼ਪੁਰ 9 ਮਈ 2021 — ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਹਸਪਤਾਲਾਂ ਵਿਚ ਕੋਰੋਨਾ ਦੇ ਲੈਵਲ 3 ਦੇ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ, ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ 7 ਵੈਂਟੀਲੇਟਰ ਹਨ ਪਰ ਉਹ ਇਨ੍ਹਾਂ ਨੂੰ ਚਲਾਉਣ ਵਿਚ ਮਾਹਰ ਨਹੀਂ ਹਨ। ਗੰਭੀਰ ਮਰੀਜ਼ਾਂ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰਨਾ ਪੈ ਰਿਹਾ ਹੈ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪੱਤਰਕਾਰ ਰਤਨ ਲਾਲ ਨੂੰ ਪਿਛਲੇ 3 ਦਿਨਾਂ ਤੋਂ ਗੰਭੀਰ ਸਥਿਤੀ ਦੇ ਮੱਦੇਨਜ਼ਰ ਫਰੀਦਕੋਟ ਰੈਫਰ ਕੀਤਾ ਗਿਆ ਸੀ, ਬੀਤੀ ਰਾਤ ਉਸਦੀ ਹਾਲਤ ਵਿਗੜ ਗਈ ਜਿਸਦੇ ਲਈ ਉਸਨੂੰ ਵੈਂਟੀਲੇਟਰ ਦੀ ਜ਼ਰੂਰਤ ਸੀ।
ਇਸ ਗੰਭੀਰ ਸਥਿਤੀ ਦੇ ਮੱਦੇਨਜ਼ਰ ਪ੍ਰੈਸ ਕਲੱਬ ਦੇ ਪ੍ਰਧਾਨ ਮਨਦੀਪ ਕੁਮਾਰ ਮੌਂਟੀ ਨੇ ਦੱਸਿਆ ਕਿ ਅੱਜ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਅਪੀਲ ਕੀਤੀ ਅਤੇ ਸਿਵਲ ਹਸਪਤਾਲ ਵਿੱਚ ਪਏ ਵੈਂਟੀਲੇਟਰਾਂ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਭੇਜਣ ਲਈ ਪੱਤਰ ਲਿਖਿਆ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਗੁਰਪਾਲ ਸਿੰਘ ਚਾਹਲ ਨੇ ਤੁਰੰਤ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਫਰੀਦਕੋਟ ਨਾਲ ਵੈਂਟੀਲੇਟਰਾਂ ਦੀ ਉਪਲਬਧਤਾ ਬਾਰੇ ਗੱਲਬਾਤ ਕੀਤੀ ਅਤੇ ਤਿੰਨ ਵੈਂਟੀਲੇਟਰਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਭੇਜਣ ਦੇ ਆਦੇਸ਼ ਦਿੱਤੇ।
ਪ੍ਰੈਸ ਕਲੱਬ ਦੇ ਮੁਖੀ ਮਨਦੀਪ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਂਬੂਲੈਂਸ ਦਾ ਪ੍ਰਬੰਧ ਕਰਕੇ ਪੱਤਰਕਾਰਾਂ ਸਮੇਤ ਤਿੰਨ ਵੈਂਟੀਲੇਟਰਾਂ ਨੂੰ ਫਰੀਦਕੋਟ ਮੈਡੀਕਲ ਭੇਜਿਆ ਗਿਆ। ਜਿੱਥੇ ਗੰਭੀਰ ਹਾਲਾਤ ਵਿੱਚ ਪਏ ਪਰਤਕਾਰ ਸਾਥੀ ਨੂੰ ਉਸਦਾ ਲਾਭ ਮਿਲ ਸਕਿਆ , ਉਹਨਾਂ ਨੇ ਦੱਸਿਆ ਕਿ ਬਾਬਾ ਫ਼ਰੀਦ ਯੂਨੀਵਰਸਟੀ ਆਫ਼ ਹੈਲਥ ਸਾਇੰਸ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਕਿ ਜਲਦ ਹੀ ਇਕ ਮੀਟਿੰਗ ਕਰਕੇ ਪਤਰਕਾਰਾਂ ਲਈ 2 ਕਮਰੇ ਵੈਂਟੀਲੇਟਰ ਦੀ ਸੁਵਿਧਾ ਵਾਲੇ ਰਾਖਵੇਂ ਕਰਵਾਏ ਜਾ ਰਹੇ ਹਨ , ਤਾਂਕਿ ਪਤਰਕਾਰਾਂ ਨੂੰ ਸਮੇਂ ਸਿਰ ਸਿਹਤ ਸੁਵਿਧਾਵਾਂ ਮਿਲ ਸਕਣ ਪ੍ਰੈਸ ਕਲੱਬ ਫ਼ਿਰੋਜ਼ਪੁਰ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਫਰੀਦਕੋਟ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਇਸ ਮੌਕੇ ਰਾਜੇਸ਼ ਕਟਾਰੀਆ ਅਤੇ ਜਗਦੀਸ਼ ਕੁਮਾਰ ਜੋ ਕਿ ਵੈਂਟੀਲੇਟਰ ਲੈ ਕੇ ਫਰੀਦਕੋਟ ਪਹੁੰਚੇ,