ਕੈਰੀਅਰ ਕੌਸਲਿੰਗ ਕਮ ਮੋਟੀਵੇਸ਼ਨ ਕੈਂਟ ਸਮੇਂ ਦੀ ਮੁੱਖ ਲੋੜ: ਪਿਆਰ ਸਿੰਘ
ਫਿਰੋਜ਼ਪੁਰ 9 ਦਸੰਬਰ (ਏ.ਸੀ.ਚਾਵਲਾ) ਅੰਬੇਦਕਰ ਭਵਨ ਫਿਰੋਜ਼ਪੁਰ ਵਿਖੇ ਭਾਰਤ ਸਰਕਾਰ ਵਲੋਂ ਜ਼ਿਲ•ਾ ਪ੍ਰਸਾਸ਼ਨ ਦੇ ਸਹਿਯੋਗ ਦੇ ਨਾਲ ਜ਼ਿਲ•ਾ ਸਿੱਖਿਆ ਅਫਸਰ ਜਗਸੀਰ ਸਿੰਘ ਜੀ ਅਗਵਾਈ ਵਿਚ ਜ਼ਿਲ•ਾ ਟ੍ਰੇਨਿੰਗ ਟੀਮ ਦੀ ਰਹਿਨੁਮਾਈ ਵਿਚ ਚੱਲ ਰਹੇ ਕੈਂਪ ਦੌਰਾਨ ਪਿਆਰ ਸਿੰਘ ਬੀ ਡੀ ਪੀ ਓ ਗੁਰੂਹਰਸਹਾਏ ਕੈਂਪ ਦੇ ਲੈਕਚਰਾਰ ਦੌਰਾਨ ਪਹੁੰਚੇ। ਇਸ ਲੈਕਚਰ ਦੀ ਸ਼ੁਰੂਆਤ ਸਮਾਰੋਹਨ ਕਰਕੇ ਕੀਤੀ ਗਈ। ਇਨ•ਾਂ ਦੇ ਨਾਲ ਸੰਦੀਪ ਕੰਬੋਜ਼ ਜ਼ਿਲ•ਾ ਗਾਈਡੈਂਸ ਕੌਸਲਰ, ਮੈਡਮ ਪ੍ਰਿਤਪਾਲ ਕੌਰ ਸਕੂਲ ਗਾਈਡੈਂਸ ਕੌਸਲਰ ਅਤੇ ਬਲਵਿੰਦਰ ਕੌਰ ਬਰਾੜ ਪ੍ਰੋਗਰਾਮ ਅਫਸਰ ਵੀ ਹਾਜ਼ਰ ਸਨ। ਰਿਸੋਰਸ ਪਰਸਨ ਜਗਦੀਪ ਪਾਲ ਸਿੰਘ ਨੇ ਪਾਈਲਟ ਲਈ ਫੌਜ ਵਿਚ ਭਰਤੀ ਬਾਰੇ, ਪੁਲਸ ਵਿਚ ਭਰਤੀ ਬਾਰੇ, ਸਵੈ ਰੋਜਗਾਰ ਅਤੇ ਕੋਰਸਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਪਿਆਰ ਸਿੰਘ ਬੀ ਡੀ ਪੀ ਓ ਨੇ ਦੱਸਿਆ ਕਿ ਸਾਨੂੰ ਭਵਿੱਖ ਬਾਰੇ ਯੋਜਨਾ ਬਣਾ ਕੇ ਕੰਮ ਪ੍ਰੇਰਣਾ ਸਦਕਾ ਕਰਨਾ ਚਾਹੀਦਾ ਹੈ। ਇਹ ਕੈਂਪ ਤੁਹਾਡੀ ਜਿੰਦਗੀ ਨੂੰ ਬਚਾਉਣ ਲਈ ਮੀਲ ਪੱਥਰ ਸਾਬਤ ਹੋਣਗੇ। ਇਨ•ਾਂ ਕੈਂਪਾਂ ਨਾਲ ਗਿਆਨ ਵਿਚ ਵਾਧਾ, ਉਚੇਰੀ ਸਿੱਖਿਆ ਅਤੇ ਸਵੈ ਰੋਜ਼ਗਾਰ ਬਾਰੇ ਹੋਵੇਗਾ। ਜਿਵੇਂ ਰਿਸੋਰਸ ਪਰਸਨ ਨੇ ਦੱਸਿਆ ਕਿ ਪੜਾਈ ਦਾ ਸਮਾਂ ਵਧਾ ਕੇ ਘੱਟੋ ਘੱਟ 5 ਘੰਟੇ ਕਰਨਾ ਚਾਹੀਦਾ ਹੈ। ਪੜਾਈ ਦੇ ਨਾਲ ਜਨਰਲ ਨਾਲਜ ਰਿਜਨਿੰਗ ਅਤੇ ਅੰਗਰੇਜ ਭਾਸ਼ਾ ਵੱਲ ਵਿਸੇਸ਼ ਧਿਆਨ ਦੇਣਾ ਚਾਹੀਦਾ ਹੈ। ਖਬਰਾਂ ਅਤੇ ਰੋਜ਼ਾਨਾਂ ਅਖਬਾਰ ਪੜਨੇ ਚਾਹੀਦੇ ਹਨ। ਇਸ ਮੌਕੇ ਉਨ•ਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪੜਾਈ ਮਨ ਲਗਾ ਕੇ ਕਰਨ ਤਾਂ ਹੀ ਉਹ ਭਵਿੱਖ ਵਿਚ ਆਪਣਾ ਵਧੀਆ ਕੈਰੀਅਰ ਬਣਾ ਸਕਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੇਲ ਸਿੰਘ, ਸੁਖਜਿੰਦਰ ਸਿੰਘ, ਸੁਖਦੇਵ ਸਿੰਘ ਅਤੇ ਹੋਰ ਵੀ ਕਈ ਟੀਚਰ ਹਾਜ਼ਰ ਸਨ।