ਕੇਜਰੀਵਾਲ ਵਲੋਂ ਐਸਸੀ ਸਮਾਜ਼ ਲਈ ਕੀਤੇ ਉਪਰਾਲਿਆਂ ਨੂੰ ਘਰ ਘਰ ਪਹੁੰਚਾਵਾਂਗੇ- ਰਜਨੀਸ਼ ਦਹੀਯਾ
ਕੇਜਰੀਵਾਲ ਵਲੋਂ ਐਸਸੀ ਸਮਾਜ਼ ਲਈ ਕੀਤੇ ਉਪਰਾਲਿਆਂ ਨੂੰ ਘਰ ਘਰ ਪਹੁੰਚਾਵਾਂਗੇ- ਰਜਨੀਸ਼ ਦਹੀਯਾ
ਫਿਰੋਜ਼ਪੁਰ, 23.10.2021: ਸੰਵਿਧਾਨ ਵਿੱਚ ਦਰਜ਼ ਸਮਾਨਤਾ ਦੇ ਅਧਿਕਾਰ ਅਤੇ ਬਾਬਾ ਸਾਹਿਬ ਦੇ ਸੁਪਨਿਆ ਨੂੰ ਸਿਰਫ ਅਰਵਿੰਦ ਕੇਜਰੀਵਾਲ ਹੀ ਪੂਰਾ ਕਰ ਸਕਦੇ ਹਨ। ਅੱਜ ਤੱਕ ਰਿਵਾਇਤੀ ਪਾਰਟੀਆਂ ਨੇ ਦਲਿਤ ਸਮਾਜ ਨੂੰ ਸਿਰਫ਼ ਸੱਤਾ ਹਾਸਿਲ ਕਰਨ ਤੱਕ ਹੀ ਸੀਮਤ ਰੱਖਿਆ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਫਿਰੋਜ਼ਪੁਰ ਐਡਵੋਕੇਟ ਰਜਨੀਸ਼ ਦਹੀਯਾ ਸਾਬਕਾ ਹਲਕਾ ਇੰਚਾਰਜ ਫਿਰੋਜ਼ਪੁਰ ਦਿਹਾਤੀ ਵਲੋਂ ਕੀਤਾ ਗਿਆ ਹੈ। ਜ਼ੀਰਾ ਵਿਧਾਨਸਭਾ ਹਲਕਾ ਵਿਖੇ ਪਾਰਟੀ ਦਫ਼ਤਰ ਵਿਖੇ ਹਲਕ ਕਮੇਟੀ ਮੈਂਬਰਾਂ ਨਾਲ ਮੀਟਿੰਗ ਕਰਦਿਆਂ ਐਡਵੋਕੇਟ ਦਹੀਯਾ ਨੇ ਦੱਸਿਆ ਕਿ ਪਾਰਟੀ ਵਲੋਂ ਸਾਰੇ ਪੰਜਾਬ ਵਿੱਚ ਐਸਸੀ ਸਨਮਾਨ ਸਭਾ ਮੁਹਿੰਮ ਪੂਰੇ ਸੂਬੇ ਵਿੱਚ ਚੱਲ ਰਹੀ ਹੈ। ਮੁਹਿੰਮ ਦੇ ਤਹਿਤ ਪਾਰਟੀ ਦੇ ਆਗੂ, ਵਲੰਟੀਅਰ ਹਲਕਿਆਂ ਦੇ ਹਰ ਪਿੰਡ, ਮੁਹੱਲੇ, ਵਾਰਡ ਵਿੱਚ ਘਰ -ਘਰ ਜਾ ਕੇ ਲੋਕਾਂ ਨੂੰ ਬਾਬਾ ਸਾਹਿਬ ਦੇ ਸੁਪਨੇ ਬਾਰੇ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਸਾਥੀ ਸਾਹਿਬਾਨ ਪਾਰਟੀ ਮੂਖੀ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਵਿੱਚ ਐਸਸੀ ਸਮਾਜ ਲਈ ਜਿਹੜੇ ਉਪਰਾਲੇ ਕੀਤੇ ਗਏ ਹਨ ਉਹਨਾਂ ਦੀ ਵੀ ਸੰਖੇਪ ਜਾਣਕਾਰੀ ਘਰ ਪਹੁੰਚਾ ਰਹੇ ਹਨ।
ਚੰਦ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਬਾਬਾ ਸਾਹਿਬ ਅੰਬੇਡਕਰ ਜੀ ਦਾ ਸੁਪਨਾ ਸੀ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਬਰਾਬਰ ਦੇ ਅਧਿਕਾਰ ਮਿਲਣ, ਸਾਰਿਆਂ ਨੂੰ ਚੰਗੀ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਨਿਆਂ ਮਿਲੇ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਸਮਾਜ ਦੇ ਸਾਰੇ ਲੋਕ ਪੜ੍ਹੇ ਲਿਖ ਨਹੀਂ ਜਾਂਦੇ ਅਤੇ ਚੰਗੀ ਸਿਹਤ ਸਹੂਲਤ ਪ੍ਰਾਪਤ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਬਰਾਬਰ ਮੌਕੇ ਨਹੀਂ ਮਿਲਦੇ, ਉਦੋਂ ਤੱਕ ਬਾਬਾ ਸਾਹਿਬ ਦਾ ਸੁਪਨਾ ਪੂਰਾ ਨਹੀਂ ਹੋਵੇਗਾ। ਸੂਬਾ ਜਵਾਂਇਟ ਸਕਤੱਰ ਯੂਥ ਵਿੰਗ ਸ਼ਮਿੰਦਰ ਖਿੰਡਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਕਿਸੇ ਵੀ ਪਾਰਟੀ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਦਾ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਜੀ ਦਾ ਵਿਕਾਸ ਮਾਡਲ ਪੰਜਾਬ ਵਿੱਚ ਲਾਗੂ ਹੋਵੇਗਾ।
ਮੀਤ ਪ੍ਰਧਾਨ ਹਰਜਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਦਿੱਲੀ ਵਿੱਚ ਜੈ ਭੀਮ ਮੁੱਖ ਮੰਤਰੀ ਪ੍ਰਤਿਭਾ ਵਿਕਾਸ ਯੋਜਨਾ ਤਹਿਤ ਦਲਿਤ ਸਮਾਜ ਦੇ ਬੱਚਿਆਂ ਨੂੰ ਉੱਚੇਰੀ ਸਿੱਖਿਆ ਲਈ ਮੁਫ਼ਤ ਕੋਚਿੰਗ ਦਿੱਤੀ ਜਾ ਰਹੀ ਹੈ। ਇਸ ਮੌਕੇ ਹਲਕਾ ਕਮੇਟੀ ਮੈਂਬਰਾਂ ਨੂੰ ਪਾਰਟੀ ਵਲੋਂ ਜਾਰੀ ਕਲੈਂਡਰ ਅਤੇ ਹੋਰ ਮੀਟੀਰਿਯਲ ਵੀ ਵੰਡੀਆ ਗਿਆ।
ਇਸ ਮੌਕੇ ਬਲਾਕ ਪ੍ਰਧਾਨ ਗੁਰਨੇਕ ਸਿੰਘ ਕੁੱਲਗੜ੍ਹੀ, ਕਮਲਪ੍ਰੀਤ ਸਿੰਘ ਚੰਗਾਲੀ, ਤਰਸੇਮ ਸਿੰਘ ਫੋਜੀ ਮੱਲੋਕੇ,ਬੂਟਾ ਵਰਪਾਲ,ਜਸਵੀਰ ਸਿੰਘ ਜ਼ੀਰਾ ,ਕੁਲਦੀਪ ਸਿੰਘ ਜ਼ੀਰਾ,ਕੁਲਵੰਤ ਸਿੰਘ ਮੰਗੇ ਖਾ ਆਦਿ ਹਾਜ਼ਰ ਸਨ