ਕੁਦਰਤ : ਵਿਜੈ ਗਰਗ
ਕੀ ਨਹੀਂ ਦਿੱਤਾ ਕੁਦਰਤ ਨੇ ੲਿਨਸਾਨ ਨੂੰ, ਪਰ ਅਕ੍ਰਿਤਘਣ ੲਿਨਸਾਨ ਕੀ ਜਾਣੇ ਕੁਦਰਤ ਦੀਅਾਂ ਨਿਅਾਮਤਾਂ ਨੂੰ … ਜਦੋਂ ਦੁਨੀਅਾਂ ਬਣੀ, ਅਤੇ ੲਿਨਸਾਨ ਦੀ ੲਿਸ ਧਰਤੀ ਤੇ ਕੋੲੀ ਹੋਂਦ ਨਹੀਂ ਸੀ, ਕੁਦਰਤ ੳੁਦੋਂ ਵੀ ਸੀ, ਕੁਦਰਤ ਅੱਜ ਵੀ ਅਾਪਣੇ ਥਾਂ ਤੇ ਖੜੀ ਹੈ. ਜਦੋਂ ੲਿਨਸਾਨ ਹੋਂਦ ਵਿੱਚ ਅਾੲਿਅਾ ਤਾਂ ੳੁਹ ਅਸਭਿਅਕ ਸੀ, ੳੁਸ ਨੂੰ ਨਾ ਰੋਟੀ ਬਣਾੳੁਣ ਦਾ ਪਤਾ ਸੀ, ਨਾ ਕੱਪੜੇ ਪਾੳੁਣ ਦਾ …. ੳੁਹ ਜੰਗਲਾਂ ਦੇ ਦਰਖਤਾਂ ਤੇ ਲੱਗੇ ਫਲ ਫਰੂਟਾਂ ਤੇ ਜਾਂ ਜਾਨਵਰਾਂ ਦੇ ਕੱਚੇ ਮਾਸ ਤੇ ਗੁਜਾਰਾ ਕਰਦਾ ਸੀ ਤੇ ਪਤਿਅਾਂ ਨਾਲ ਅਾਪਣਾ ਸ਼ਰੀਰ ਢੱਕਦਾ ਸੀ. ੳੁਹ ਕੱਚਾ ਮਾਸ ਤੇ ਫਲ ਫਰੂਟ ਕੁਦਰਤ ਨੇ ਦਿੱਤੇ ੳੁਸ ਨੂੰ ਖਾਣ ਲੲੀ. ਫਿਰ ਹੌਲੀ ਹੌਲੀ ੳੁਸ ਨੂੰ ਅੱਗ ਬਾਲਣੀ ਅਾੲੀ ਜੋ ਕਿ ਕੁਦਰਤ ਨੇ ੳੁਸ ਨੂੰ ਸਿਖਾੲੀ, ੲਿਨਸਾਨ ਨੂੰ ਅਚਾਨਕ ਪਤਾ ਲੱਗਿਆ ਕਿ ਦੋ ਵੱਟਿਅਾਂ ਦੇ ਟਕਰਾੳੁਣ ਨਾਲ ਅੱਗ ਬਲਦੀ ਹੈ ਤਾਂ ੳੁਹ ਮਾਸ ਨੂੰ ਭੁੰਨ ਕੇ ਖਾਣ ਲੱਗ ਪਿਅਾ. ਫਿਰ ਹੌਲੀ ਹੌਲੀ ੳੁਸ ਨੂੰ ਖੇਤੀ ਦਾ ਪਤਾ ਲੱਗਿਆ ਜੋ ਕਿ ਕੁਦਰਤ ਨੇ ਅਚਾਨਕ ਹੋੲੀਅਾਂ ਘਟਨਾਵਾਂ ਨਾਲ ੳੁਸ ਨੂੰ ਸਿਖਾੲਿਅਾ… ੲਿਸੇ ਤਰ੍ਹਾਂ ੲਿਨਸਾਨ ਸਭਿਅਕ ਹੋ ਗਿਅਾ ਤੇ ਸਮਾਜ ਵਿੱਚ ਗਰੁਪ ਬਣਾ ਕੇ ਰਹਿਣ ਲਗਾ. ਜੋ ਪਹਿਲਾਂ ਗੁਫਾਵਾਂ ਵਿੱਚ ਰਹਿੰਦਾ ਸੀ (ਜੋ ਕਿ ਕੁਦਰਤ ਦੀ ਹੀ ਦੇਣ ਸਨ) ੳੁਹ ਹੁਣ ਮਿਟੀ ਨਾਲ ਘਰ ਬਣਾੳੁਣ ਲਗਾ. ੳੁਹ ਮਿਟੀ ਕੁਦਰਤ ਦੀ ਦੇਣ ਸੀ. ਫਿਰ ਘਰ ੲਿਟਾਂ ਦੇ ਹੋ ਗੲੇ. ੳੁਹ ੲਿਟਾਂ ਮਿਟੀ ਦੀਅਾਂ ਹੀ ਬਣਦੀਅਾਂ ਹਨ ਜੋ ਕਿ ਕੁਦਰਤ ਦੀ ਹੀ ਦੇਣ ਹੈ. ਸਾਡੇ ਘਰਾਂ ਦੇ ਦਰਵਾਜੇ ਖਿੜਕੀਅਾਂ ਫਰਨੀਚਰ ਜਿਸ ਲਕੜੀ ਤੋਂ ਬਣਦਾ ਹੈ ੳੁਹ ਵੀ ਕੁਦਰਤ ਦੀ ਦੇਣ ਹੈ. ੲਿਨਸਾਨ ਨੇ ਲਿਖਣ ਲੲੀ ਪੈਨ, ਕਾਗਜ, ਕਾਪੀਅਾਂ ਕਿਤਾਬਾਂ, ਰੱਬੜ ਅਾਦਿ ਬਣਾੲੇ, ਸਭ ਕੁਝ ਕੁਦਰਤੀ ਸੋਮਿਅਾਂ ਤੋਂ ਬਣਾੲੇ. ੲਿਨਸਾਨ ਕੱਪੜੇ ਪਾੳੁਣ ਲਗ ਪਿਅਾ, ੳੁਸ ਲੲੀ ਕਪਾਹ ਵੀ ਕੁਦਰਤ ਨੇ ਦਿੱਤਾ, ਜਿਸ ਦਾ ਸੂਤ ਕਤ ਕੇ ੳੁਸ ਨੇ ਕੱਪੜਾ ਬਣਾੳੁਣਾ ਸਿੱਖਿਆ …. ਮੈਨੂੰ ਕੋੲੀ ੲਿਕ ਵਿਗਿਅਾਨੀ ੲਿਹ ਕਹਿ ਦੇਵੇ ਕਿ ੲਿਹ ਫਲਾਣੀ ਚੀਜ ੲਿਨਸਾਨ ਨੇ ਖੁਦ ਪੈਦਾ ਕੀਤੀ ਹੈ, ਕੁਦਰਤੀ ਸੋਮਿਅਾਂ ਦਾ ੲਿਸ ਵਿੱਚ ਕੋੲੀ ਰੋਲ ਨਹੀਂ …. ਤੇ ੲਿਹ ਹਵਾੲੀ ਜਹਾਜ, ਸਮੁੰਦਰੀ ਜਹਾਜ, ਪਣਡੁਬੀਅਾਂ, ਰੇਲਾਂ, ਸੜਕਾਂ, ਬਸਾਂ, ਕਾਰਾਂ, ਸਭ ਕੁਝ ਕੁਦਰਤ ਦੁਅਾਰਾ ਦਿੱਤੇ ਖਣਿਜ ਪਦਾਰਥਾਂ ਤੋਂ ਹੀ ਬਣੇ ਹਨ ਤੇ ੲਿਹਨਾਂ ਨੂੰ ਚਲਾੳੁਣ ਲੲੀ ਤੇਲ ਵੀ ਜਮੀਨ ਚੋਂ ਨਿਕਲਦਾ ਹੈ. ਰਸੋੲੀ ਦੀ ਗੈਸ ਤਕ ਕੁਦਰਤ ਦੀ ਦੇਣ ਹੈ. ਹਰ ੲਿਕ ਸ਼ੈਅ ਕੁਦਰਤ ਦੀ ਦੇਣ ਹੈ. ਅਤੇ ਅੱਜ ੲਿਨਸਾਨ ਕੁਦਰਤ ਦਾ ਧੰਨਵਾਦ ਕਰਨ ਦੀ ਬਜਾੲੇ ੲਿਸ ਤੋਂ ਮੁਨਕਰ ਹੋੲਿਅਾ ਫਿਰਦਾ ਹੈ ਅਤੇ ੳੁਸ ਰਚਾਨਤਾਵ ਤਾਕਤ ਦੀ ਹੋਂਦ ਨੂੰ ਹੀ ਮੰਨਣ ਤੋਂ ੲਿਨਕਾਰ ਕਰਦਾ ਹੈ. ਕੀ ੲਿਹ ਕੁਦਰਤ ਅਾਪਣੇ ਅਾਪ ਵਿੱਚ ੲਿਕ ਚਮਤਕਾਰ ਨਹੀਂ… ਤੇ ਸਭ ਕੁਝ ਦੇਣ ਵਾਲੀ ਕੁਦਰਤ ਖੁਦ ੳੁਸ ਪਰਮਾਤਮਾ ਦੀ ਅਾਰਤੀ ਕਰ ਰਹੀ ਹੈ, ਜਿਸ ਦਾ ਜਿਕਰ ਗੁਰੂ ਨਾਨਕ ਦੇਵ ਜੀ ਨੇ ਗਗਨ ਮੇਂ ਥਾਲ ਵਿੱਚ ਬਾਖੂਬੀ ਕੀਤਾ ਹੈ… ਕਿ ਵੇਖੋ ਕੁਦਰਤ, ਗਗਨ ਰੂਪੀ ਥਾਲ ਵਿੱਚ, ਸੂਰਜ ਦੀ ਜੋਤ ਨਾਲ, ਦਰਖਤਾਂ ਦੀ ਮਹਿਕ ਨਾਲ, ਕਿਵੇਂ ਤੇਰੀ ਅਾਰਤੀ ਕਰ ਰਹੀ ਹੈ. ਕੈਸੀ ਅਾਰਤੀ ਹੋੲੀ ਭਵਖੰਡਣਾ, ਤੇਰੀ ਅਾਰਤੀ… ਬ੍ਰਹਿਮੰਡ ਵਿੱਚ ਹਜਾਰਾਂ ਹੀ ਸੂਰਜ, ਗਲੈਕਸੀਅਾਂ, ਕਰੋੜਾਂ ਤਾਰੇ ਅਤੇ ਸੈਂਕੜੇ ਹੀ ਗ੍ਰਹਿ ਕਿਵੇਂ ੳੁਸ ਹੁਕਮ ਅਨੁਸਾਰ ੲਿਕ ਦੂਜੇ ਦੇ ਅਾਲੇ ਦੁਅਾਲੇ ਘੁੰਮ ਰਹੇ ਹਨ ਅਤੇ ਕਦੇ ਟਕਰਾੳੁਂਦੇ ਵੀ ਨਹੀਂ …. ਕੀ ੲਿਹ ਚਮਤਕਾਰ ਨਹੀਂ … ਵੇਖੋ ਧਰਤੀ ਕਿਵੇਂ ਅਾਪਣੀ ਧੂਰੀ ਦੁਅਾਲੇ ਘੁੰਮਦੀ ਹੈ ਤਾਂ ਕਿ ੳੁਸ ਸੂਰਜ ਦਾ ਪ੍ਰਕਾਸ਼ ਧਰਤੀ ਦੇ ਹਰ ੲਿਕ ਹਿਸੇ ਤੇ ਪਵੇ. ਕੀ ੲਿਹ ਚਮਤਕਾਰ ਨਹੀਂ ….. ਤੇ ਅੱਜ ਅਕ੍ਰਿਤਘਣ ੲਿਨਸਾਨ ਕਹਿੰਦਾ ਹੈ ਕਿ ਪਰਮਾਤਮਾ ਦੀ ਕੋੲੀ ਹੋਂਦ ਹੀ ਨਹੀਂ …. ਅਤੇ ਜਿੰਨ੍ਹਾਂ ਨੇ ੳੁਸ ਦੀ ਹੋਂਦ ਨੂੰ ਮੰਨਿਅਾ, ੳੁਹਨਾਂ ਨੇ ਵੀ ਅਾਪਣੇ ਅਾਪ ਨੂੰ ਅਲਗ ਅਲਗ ਧਰਮਾਂ ਵਿੱਚ ਵੰਡ ਲਿਅਾ…ਮੇਰਾ ਸਵਾਲ ਦੋਵਾਂ ਨੂੰ ਹੈ : ਅਾਸਤਿਕਾਂ ਨੂੰ ਵੀ ਅਤੇ ਨਾਸਤਿਕਾਂ ਨੂੰ ਵੀ – ਕਿ ਕਿਸੇ ਨੇ ਅਾਪਣੇ ਜੀਵਣ ਨੂੰ ਪਛਾਨਣ ਦੀ ਕੌਸ਼ਿਸ਼ ਕੀਤੀ ਹੈ ਕਿ ਸਾਡਾ ਮਕਸਦ ਕੀ ਹੈ ? ਅਸੀਂ ੲਿਥੇ ਕਿੳੁਂ ਹਾਂ ? ਅਸੀਂ ਜਨਮ ਤੋਂ ਪਹਿਲਾਂ ਕਿੱਥੇ ਸੀ ਅਤੇ ਮਰਨ ਤੋਂ ਬਾਅਦ ਕਿੱਥੇ ਜਾਵਾਂਗੇ ? ਅੱਜ ਸਾਨੂੰ ਕਿੳੁਂ ਧਰਮ ਬਕਵਾਸ ਲੱਗਦਾ ਜਦੋਂ ਕਿ ਅਸੀਂ ੲਿਸਨੂੰ ਕਦੇ ਜਾਣਿਅਾ ਹੀ ਨਹੀਂ ? ਜਾਂ ਜਿਸ ਨੇ ਧਰਮ ਨੂੰ ਜਾਣਿਅਾ ਤਾਂ ਕਿਸੇ ਕਹਾਣੀਅਾਂ ਤੇ ਵਿਸ਼ਵਾਸ ਕਰ ਲਿਅਾ ਪਰ ਕਦੇ ੲਿਸ ਦੇ ਅੰਦਰ ਵੜ ਕੇ ਖੌਜ ਨਹੀਂ ਕੀਤੀ ਕਿ ਧਰਮ ਅਸਲ ਚ ਹੈ ਕੀ ….. ਅੰਤਰ ਜੋਤ ਨਿਰੰਤਰ ਬਾਣੀ …
ਵਿਜੈ ਗਰਗ ਪਿ੍ੰਸੀਪਲ ਸਰਕਾਰੀ ਕੰ ਸੀਨ ਸੈਕੰ ਸਕੂਲ ਮੰਡੀ ਹਰਜੀ ਰਾਮ ਮਲੋਟ