ਕੁਝ ਲੋਕ ਵਿਦੇਸ਼ ਜਾਣ ਦੇ ਲਈ ਚੜੇ ਟਰੇਵਲ ਏਜੰਟ ਦੇ ਅੜਿੱਕੇ
ਕੁਝ ਲੋਕ ਵਿਦੇਸ਼ ਜਾਣ ਦੇ ਲਈ ਚੜੇ ਟਰੇਵਲ ਏਜੰਟ ਦੇ ਅੜਿੱਕੇ
ਫਿਰੋਜ਼ਪੁਰ 6 ਜੁਲਾਈ (): ਕੁਝ ਲੋਕ ਵਿਦੇਸ਼ ਜਾਣ ਦੇ ਲਈ ਇਕ ਟੂਰ ਐਂਡ ਟਰੈਵਲ ਏਜੰਟ ਦੇ ਅੜਿੱਕੇ ਚੜ੍ਹ ਗਏ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਟਿੱਬੀ ਖੁਰਦ ਥਾਣਾ ਮਮਦੋਟ, ਬਲਵਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਅਰਨੀਵਾਲਾ, ਥਾਣਾ ਅਰਨੀਵਾਲਾ, ਪਰਮਿੰਦਰ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਨਿਊ ਪ੍ਰੀਤ ਨਗਰ, ਫਿਰੋਜ਼ਪੁਰ ਸ਼ਹਿਰ, ਗੁਰਜੰਟ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਗਡੋਡੂ ਭੱਟੀਆ, ਥਾਣਾ ਕੁੱਲਗੜ੍ਹ੍ਹੀ, ਰੇਸ਼ਮ ਸਿੰਘ ਪੁੱਤਰ ਜੀਵਨ ਸਿੰਘ ਵਾਸੀ ਬੇਦੀ ਕਾਲੋਨੀ, ਫੇਸ-2 ਫਿਰੋਜ਼ਪੁਰ ਸ਼ਹਿਰ ਨੇ ਅੱਜ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਪੱਤਕਰਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਦੇਸ਼ ਭੇਜਣ ਦੇ ਨਾਮ ਤੇ ਧੰਜੂ ਟੂਰ ਐਂਡ ਟਰੈਵਲ, ਅੰਦਰੂਨ ਜ਼ੀਰਾ ਗੇਟ, ਫਿਰੋਜ਼ਪੁਰ ਸ਼ਹਿਰ ਦੇ ਮਾਲਕ ਗੁਰਮੁੱਖ ਸਿੰਘ ਪੁੱਤਰ ਮੋਹਨ ਸਿੰਘ, ਹਰਦੀਪ ਸਿੰਘ ਅਤੇ ਮਨਦੀਪ ਸਿੰਘ ਪੁੱਤਰ ਗੁਰਮੁੱਖ ਸਿੰਘ ਵੱਲੋਂ ਮਾਰੀ ਠੱਗੀ ਸਬੰਧੀ ਦਫਤਰ ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਵਿਚ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਗਿਆ। ਠੱਗੀ ਦੇ ਸ਼ਿਕਾਰ ਹੋਏ ਉਕਤ ਚਾਰਾਂ ਲੋਕਾਂ ਵੱਲੋਂ ਅਪ੍ਰੈਲ 2019 ਵਿਚ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਦਰਖਾਸਤ ਦੀ ਪੜਤਾਲ ਐਂਟੀਫਰਾਡ ਸਟਾਫ ਫਿਰੋਜ਼ਪੁਰ ਵੱਲੋਂ ਕੀਤੀ ਜਾ ਰਹੀ ਹੈ, ਪਰ ਉਨ੍ਹਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਕੋਈ ਇਨਸਾਫ ਨਹੀਂ ਮਿਲਿਆ। ਠੱਗੀ ਦੇ ਸ਼ਿਕਾਰ ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ ਤੇ ਧਰਮਿੰਦਰ ਸਿੰਘ ਤੋਂ ਢਾਈ ਢਾਈ ਲੱਖ ਰੁਪਏ ਅਤੇ ਗੁਰਜੰਟ ਸਿੰਘ ਤੋਂ ਇਕ ਲੱਖ 75 ਹਜ਼ਾਰ ਰੁਪਏ ਮਲੇਸ਼ੀਆ ਵਰਕ ਪਰਮਿਟ 'ਤੇ ਭੇਜਣ ਲਈ ਧੰਜੂ ਟੂਰ ਐਂਡ ਟਰੈਵਲ ਦੇ ਮਾਲਕ ਗੁਰਮੁੱਖ ਸਿੰਘ ਤੇ ਉਸ ਦੇ ਲੜਕਿਆਂ ਵੱਲੋਂ ਲਏ ਗਏ ਸਨ ਤੇ ਇਸੇ ਤਰ੍ਹਾਂ ਰੇਸ਼ਮ ਸਿੰਘ ਤੇ ਉਸ ਦੇ ਲੜਕੇ ਰਣਜੀਤ ਸਿੰਘ ਨੂੰ 16 ਲੱਖ ਰੁਪਏ ਵਿਚ ਵਰਕ ਪਰਮਿਟ ਤੇ ਕੈਨੇਡਾ ਭੇਜਣ ਦੇ ਨਾਮ 'ਤੇ 15 ਲੱਖ 30 ਹਜ਼ਾਰ ਰੁਪਏ ਲਏ, ਪਰ ਇਨ੍ਹਾਂ ਸਾਰਿਆਂ ਨੂੰ ਧੋਖੇ ਨਾਲ ਨਾਲ ਟੂਰਿਸਟ ਵੀਜਾ 'ਤੇ ਮਲੇਸ਼ੀਆ ਭੇਜਿਆ ਗਿਆ ਤੇ ਰੇਸ਼ਮ ਸਿੰਘ ਤੇ ਉਸ ਦਾ ਲੜਕਾ ਰਣਜੀਤ ਸਿੰਘ ਸਿੰਗਾਪੁਰ, ਇੰਡੋਨੇਸ਼ੀਆ, ਮਲੇਸ਼ੀਆ ਤੋਂ ਥਾਈਲੈਂਡ ਘੁੰਮਾ ਕੇ ਵਾਪਸ ਦਿੱਲੀ ਲਿਆਂਦਾ ਗਿਆ। ਪੀੜ੍ਹਤ ਲੋਕਾਂ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਉਕਤ ਗੁਰਮੁੱਖ ਸਿੰਘ ਤੇ ਉਸ ਦੇ ਦੋਵੇਂ ਲੜਕਿਆਂ ਦੇ ਖਿਲਾਫ ਠੱਗੀ ਮਾਰਨ ਦੇ ਜੁਰਮਾਂ ਤਹਿਤ ਜਲਦ ਤੋਂ ਜਲਦ ਮੁਕੱਦਮਾ ਦਰਜ ਕੀਤਾ ਜਾਵੇ ਤੇ ਪੀੜ੍ਹਤ ਲੋਕਾਂ ਨੂੰ ਇਨਸਾਫ ਦੁਆਇਆ ਜਾਵੇ।