Ferozepur News

ਕਿਸੇ ਵੀ ਸਮਾਜ ਦੀ ਬੇਟੀ/ਔਰਤ ਤੋਂ ਬਿਨ•ਾਂ ਸਮਾਜ ਦੀ ਕਲਪਨਾ ਸੰਭਵ ਨਹੀ– ਖਰਬੰਦਾ

programmeਫਿਰੋਜਪੁਰ 10 ਅਪ੍ਰੈਲ (ਏ. ਸੀ. ਚਾਵਲਾ) ਕਿਸੇ ਵੀ ਸਮਾਜ ਦੀ ਬੇਟੀ/ਔਰਤ ਤੋ ਬਿਨ•ਾਂ ਕਲਪਨਾ ਕਰਨੀ ਸੰਭਵ ਨਹੀ ਤੇ ਸਾਰੇ ਧਰਮਾ ਵਿਚ ਬੇਟੀਆਂ/ਔਰਤਾਂ ਨੂੰ ਸਤਿਕਾਰਤ ਰੁਤਬਾ ਹਾਸਲ ਹੈ। ਇਸ ਸਭ ਤੇ ਬਾਵਜੂਦ ਸਾਡੇ ਸਮਾਜ ਦੇ ਮੱਥੇ ਤੇ ਵੱਡਾ ਕਲੰਕ ਹਨ ਤੇ ਸਾਨੂੰ ਸਾਰਿਆ ਨੂੰ ਇਸ ਕਲੰਕ ਨੂੰ ਮਿਟਾਉਣ ਲਈ ਮਿਲਕੇ ਹੰਭਲਾ ਮਾਰਨਾ ਚਾਹੀਦਾ ਹੈ ਤਾ ਜੋ ਬੇਟੀਆਂ/ਔਰਤਾਂ ਨੂੰ ਸਮਾਜ ਵਿਚ ਬਰਾਬਰ ਦਾ ਸਤਿਕਾਰ ਦੇ ਕੇ ਲੜਕੀਆਂ ਦਾ ਲਿੰਗ ਅਨੁਪਾਤ ਲੜਕਿਆਂ ਦੇ ਬਰਾਬਰ ਕਰੀਏ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਰਾਏ ਸਿੱਖ ਸਮਾਜ ਸੁਧਾਰ ਸਭਾ (ਪੰਜਾਬ) ਵੱਲੋਂ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਤਹਿਤ ਮਮਦੋਟ ਬਲਾਕ ਦੇ ਪਿੰਡ ਕਾਲੂ ਅਰਾਂਈ ਹਿਠਾੜ ਵਿਖੇ ਕਰਵਾਏ ਗਏ ਜਾਗਰੂਕਤਾ ਸਮਾਗਮ ਨੂੰ ਸੰਬੋਧਨ ਕਰਦਿਆ ਪ੍ਰਗਟ ਕੀਤੇ। ਉਨ•ਾਂ ਕਿਹਾ ਕਿ ਇਕ ਪੜੀ ਲਿਖੀ ਔਰਤ ਹੀ ਅਪਣੇ ਪਰਿਵਾਰ ਨੂੰ ਵਧੀਆਂ ਸੰਸਕਾਰ ਦੇ ਸਕਦੀ ਹੈ ਅਤੇ ਗੁਰਬਾਣੀ ਵੀ ਇਹ ਕਹਿੰਦੀ ਹੈ ਸਮਾਜ ਵਿੱਚ ਔਰਤ ਨੂੰ ਬਰਾਬਰ ਦਾ ਦਰਜਾ ਮਿਲਣਾ ਚਾਹੀਦਾ ਹੈ ,ਉਹਨਾ ਕਿਹਾ ਅਸੀ ਅਪਣੀਆ ਕੁਖਾਂ ਵਿੱਚ ਧੀਆ ਕਤਲ ਕਰ ਰਹੇ ਅਤੇ ਦੂਜਿਆਂ ਦੇ ਘਰ ਜਾ ਕੰਜਕਾਂ ਪੂਜ ਰਹੇ ਹਾ ,ਉਹਨਾ ਕਿਹਾ ਇਨਸਾਨ ਨੂੰ ਅਪਣੀ ਸੋਚ ਬਦਲਣੀ ਚਾਹੀਦੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਨੀਲਮਾ,ਡਿਪਟੀ ਡੀ,À,ਪ੍ਰਗਟ ਸਿੰਘ ਬਰਾੜ ਜਿਲ•ਾ ਕੋਆਰਡੀਨੇਟਰ ਬੇਟੀ ਬਚਾਓ, ਬੇਟੀ ਪੜ•ਾਓ ਮੁਹਿੰਮ, ਜਿਲਾ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਸ੍ਰ. ਸਰਬਜੀਤ ਸਿੰਘ ਬੇਦੀ, ਸ੍ਰ.ਸੁਰਿੰਦਰ ਸਿੰਘ ਬੱਬੂ ਵਾਈਸ ਪ੍ਰਧਾਨ ਕੈਂਟੋਨਮੈਂਟ ਬੋਰਡ, ਦਵਿੰਦਰ ਸਿੰਘ ਘੁਬਾਇਆ,ਪ੍ਰੋਗਰਾਮ ਦੇ ਸੰਚਾਲਕ ਕਾਮਰੇਡ ਹੰਸਾ ਸਿੰਘ ਨੇ ਵੀ ਇਸ ਸਮਾਗਮ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਲੋਕ ਕਲਾ ਮੰਚ ਜ਼ੀਰਾ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਤਹਿਤ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਨਾਟਕ “ਕੁੜੀ ਮਾਰ” ਦੀ ਪੇਸ਼ਕਸ਼ ਕੀਤੀ ਗਈ। ਇਸ ਮੌਕੇ ਮੈਬਰ ਐਸ ਐਸ ਬੋਰਡ ਮੱਖਣ ਸਿੰਘ,ਬਲਾਕ ਸੰਮਤੀ ਮਮਦੋਟ ਦੇ ਵਾਈਸ ਚੇਅਰਮੈਨ ਜੋਗਾ ਸਿੰਘ ,ਚਮਕੌਰ ਸਿੰਘ ਟਿੱਬੀ,ਨਗਰ ਪੰਚਾਇਤ ਮਮਦੋਟ ਦੇ ਪ੍ਰਧਾਨ ਰਾਜ ਕੁਮਾਰ,ਯੂਥ ਕਲੱਬਾਂ ਦੇ ਬਲਾਕ ਪ੍ਰਧਾਨ ਵਿਕਰਮਜੀਤ ਸਿੰਘ,ਜਿਲਾ ਪ੍ਰੀਸ਼ਦ ਮੈਬਰ ਨੀਲਮ ,ਰਾਏ ਸਿੱਖ ਸਮਾਜ ਸੁਧਾਰ ਦੇ ਜਿਲਾ ਪ੍ਰਧਾਨ ਸਲਿੰਦਰ ਸਿੰਘ ਹਜ਼ਾਰਾ,ਸਰਪੰਚ ਕਰਨੈਲ ਸਿੰਘ, ਜਿਲਾ ਪ੍ਰੀਸ਼ਦ ਮੈਬਰ ਸਤਨਾਮ ਸਿੰਘ, ਗੁਰਦੀਪ ਸਿੰਘ ,ਚੇਅਰਮੈਨ ਜਰਨੈਲ ਸਿੰਘ ਮੱਖੂ,ਮਾਸਟਰ ਮਹਿਲ ਸਿੰਘ ,ਸਰਪੰਚ ਜੰਗੀਰ ਸਿੰਘ ਹਜ਼ਾਰਾ.ਸਰਪੰਚ ਹਰਬੰਸ ਸਿੰਘ ਲੱਖਾ ਸਿੰਘ,ਪੰਚ ਚੰਨ ਸਿੰਘ,ਪੰਚ ਰੇਸ਼ਮ ਸਿੰਘ ਗੁਰਦੀਪ ਭੰਮਾ ਹਾਜੀ ਆਦਿ ਹਾਜਰ ਸਨ

Related Articles

Back to top button