Ferozepur News

ਕਿਸਾਨ 28 ਮਈ ਨੂੰ 16 ਥਾਵਾਂ ‘ਤੇ ਭਾਜਪਾ ਆਗੂਆਂ ਨੂੰ ਘੇਰਨਗੇ

ਗ੍ਰਿਫਤਾਰ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੁੱਖ ਮੰਗ

ਕਿਸਾਨ 28 ਮਈ ਨੂੰ 16 ਥਾਵਾਂ 'ਤੇ ਭਾਜਪਾ ਆਗੂਆਂ ਨੂੰ ਘੇਰਨਗੇ

ਕਿਸਾਨ 28 ਮਈ ਨੂੰ 16 ਥਾਵਾਂ ‘ਤੇ ਭਾਜਪਾ ਆਗੂਆਂ ਨੂੰ ਘੇਰਨਗੇ

ਗ੍ਰਿਫਤਾਰ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੁੱਖ ਮੰਗ

ਕਿਸਾਨ 28 ਮਈ ਨੂੰ 16 ਥਾਵਾਂ 'ਤੇ ਭਾਜਪਾ ਆਗੂਆਂ ਨੂੰ ਘੇਰਨਗੇ

ਫਿਰੋਜ਼ਪੁਰ, ਮਈ 27, 1014: ਪੰਜਾਬ ਹਰਿਆਣਾ ਦੇ ਬਾਰਡਰ ਤੇ ਕਿਸਾਨ ਮਜ਼ਦੂਰ ਮੋਰਚਾ ਅਤੇ ਐਸਕੇਐਮ (ਗੈਰ ਰਾਜਨੀਤਿਕ) ਵੱਲੋਂ ਚਲਾਏ ਜਾ ਰਹੇ ਕਿਸਾਨ ਅੰਦੋਲਨ 2 ਨੇ ਅੱਜ 105 ਦਿਨ ਕੀਤੇ ਪੂਰੇ। ਵੱਧਦੇ ਤਾਪਮਾਨ ਵਿੱਚ ਵੀ ਕਿਸਾਨਾਂ ਦੇ ਹੌਸਲੇ ਬੁਲੰਦ, ਜਦ ਤੱਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਲੈਂਦੀ ਉਦੋਂ ਤੱਕ ਕਿਸਾਨਾਂ ਨੇ ਬਾਰਡਰਾਂ ਤੇ ਡਟੇ ਰਹਿਣ ਦਾ ਕੀਤਾ ਐਲਾਨ।
ਅੱਜ ਸਵੇਰੇ ਸ਼ੰਭੂ ਬਾਰਡਰ ਤੇ ਕਿਸਾਨ ਮਜ਼ਦੂਰ ਮੋਰਚਾ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ ਜਿਸ ਵਿੱਚ ਦੋਨੋਂ ਫੋਰਮਾ ਵੱਲੋਂ ਭਾਜਪਾ ਦੇ ਇਸ਼ਾਰੇ ਤੇ ਗਿਰਫਤਾਰ ਕੀਤੇ ਗਏ ਕਿਸਾਨ ਆਗੂਆਂ ਦੀ ਰਿਹਾਈ ਨੂੰ ਲੈ ਕੇ ਅਗਲੇ ਪ੍ਰੋਗਰਾਮ ਬਾਰੇ ਚਰਚਾ ਹੋਈ। ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੋਨੋਂ ਫੋਰਮਾਂ ਨੇ ਦੱਸਿਆ ਕਿ 28 ਮਈ ਨੂੰ ਕਿਸਾਨ ਆਗੂਆਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਵਿੱਚ 16 ਥਾਵਾਂ ਤੇ ਭਾਜਪਾ ਦੇ ਲੋਕ ਸਭਾ ਉਮੀਦਵਾਰ ਅਤੇ ਆਗੂਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹਰਿਆਣੇ ਵਿੱਚ ਵੀ ਭਾਜਪਾ ਦੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਏਗਾ। ਅੰਬਾਲੇ ਤੋਂ ਕੈਬਿਨੇਟ ਮੰਤਰੀ ਅਸੀਮ ਗੋਇਲ ਅਤੇ ਹੋਰਾਂ ਮੰਤਰੀਆਂ ਦਾ ਵੀ ਕੀਤਾ ਜਾਏਗਾ ਘਰਾਓ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਧਰਨੇ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਲਾਏ ਜਾਣਗੇ ਜਿਸ ਵਿੱਚ ਮੁੱਖ ਮੰਗ ਕਿਸਾਨ ਸਾਥੀਆਂ ਦੀ ਰਿਹਾਈ ਹੈ।
1. ਪਟਿਆਲਾ – ਪ੍ਰਨੀਤ ਕੌਰ ਮੋਤੀ ਮਹਿਲ
2. ਬਠਿੰਡਾ ਸਹਿਰ ਪਰਮਪਾਲ ਕੌਰ ਮਲੂਕਾ
3. ਫਰੀਦਕੋਟ -ਹੰਸਰਾਜ ਹੰਸ
4. ਅਮ੍ਰਿਤਸਰ – ਤਰਨਜੀਤ ਸੰਧੂ
5. ਖਡੂਰ ਸਾਹਿਬ – ਮਨਜੀਤ ਸਿੰਘ ਮੰਨਾ, ਮੀਆਂਵਿੰਡ ਰਹਾਇਸ
6. ਪਠਾਨਕੋਟ – ਦਿਨੇਸ਼ ਬੱਬੂ
7. ਜਲੰਧਰ – ਸੁਸੀਲ ਰਿੰਕੂ ਦੇ ਘਰ ਮੂਹਰੇ
8. ਹੁਸ਼ਿਆਰਪੁਰ – ਅਨੀਤਾ ਸੋਮ ਪ੍ਰਕਾਸ ਦੀ ਰਹਾਇਸ਼
9. ਸੰਗਰੂਰ – ਅਰਵਿੰਦ ਖੰਨਾਂ ਘਰ ਮੂਹਰੇ
10. ਲੁਧਿਆਣਾ -ਰਵਨੀਤ ਸਿੰਘ ਬਿੱਟੂ
11. ਫਿਰੋਜਪੁਰ – ਰਾਣਾ ਸੋਢੀ, ਮਮਦੋਟ, ਫਿਰੋਜਪੁਰ ਦੋ ਥਾਵਾਂ ਤੇ
12. ਫਤਹਿਗੜ ਸਾਹਿਬ – ਗੇਜਾ ਰਾਮ ਬਾਲਮੀਕੀ
13. ਅਨੰਦਪੁਰ ਸਾਹਿਬ – ਸੁਭਾਸ਼ ਸ਼ਰਮਾ ਦੇ ਘਰ ਮੂਹਰੇ
14. ਦਾਦੂ ਜੋਧ ਪਿੰਡ (ਅਮ੍ਰਿਤਸਰ)
15. ਫਾਜਲਿਕਾ ਸੁਨੀਲ ਜਾਖੜ
16. ਮਮਦੋਟ – ਰਾਣਾ ਸੋਢੀ
ਇਸੇ ਤਰਾ ਅੰਬਾਲਾ ਤੋਂ ਹਰਿਆਣਾ ਸਰਕਾਰ ਦੇ ਕੈਬਨਟ ਮੰਤਰੀ ਅਸੀ ਗੋਇਲ ਹੁਣਾਂ ਦੇ ਘਰ ਦਾ ਵੀ ਹੋਵੇਗਾ ਘਿਰਾਓ।
ਹਾਲ ਹੀ ਵਿੱਚ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨ ਆਗੂਆਂ ਬਾਰੇ ਬੋਲਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ, ਕਿਸੇ ਵੀ ਲੋਕਤੰਤਰ ਵਿੱਚ ਆਪਣੇ ਨੁਮਾਇੰਦਿਆਂ ਨੂੰ ਸਵਾਲ ਪੁੱਛਣਾ ਕੋਈ ਅਪਰਾਧ ਨਹੀਂ, ਤਾਂ ਫਿਰ ਕਿਸ ਕਾਨੂੰਨ ਦੇ ਅਧੀਨ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਸਰਕਾਰ ਕਿਸਾਨ ਆਗੂਆਂ ਨੂੰ ਆਪਣੀ ਮਰਜ਼ੀ ਨਾਲ ਗ੍ਰਿਫਤਾਰ ਕਰ ਰਹੀ ਹੈ। ਉਨਾਂ ਨੇ ਸਿੱਧੇ ਤੌਰ ਤੇ ਭਗਵੰਤ ਮਾਨ ਸਰਕਾਰ ਅਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਦਿੱਤੀ ਹੈ ਕਿ ਬੀਜੇਪੀ ਦੀ ਬੀ ਟੀਮ ਬਣ ਪੰਜਾਬ ਵਿੱਚ ਧੱਕਾਸ਼ਾਹੀ ਕਰ ਲੋਕਤੰਤਰ ਦੀ ਹੱਤਿਆ ਨਾ ਕਰੇ। ਉਹਨਾਂ ਕਿਹਾ ਕਿ ਆਸ ਆਦਮੀ ਪਾਰਟੀ ਨੂੰ ਆਉਣ ਵਾਲੇ ਦਿਨਾਂ ਵਿੱਚ ਇਸ ਤਰਾਂ ਦੀਆਂ ਕੀਤੀਆਂ ਗਈਆਂ ਕਾਰਵਾਈਆਂ ਦਾ ਖਾਮਿਆਜਾ ਭੁਗਤਣਾ ਪੈ ਸਕਦਾ ਹੈ। ਕਿਸਾਨ ਆਗੂਆਂ ਨੇ ਭਾਜਪਾ ਤੇ ਪੰਜਾਬ ਦੇ ਲੋਕਾਂ ਅਤੇ ਦੇਸ਼ ਦੇ ਕਿਸਾਨਾਂ ਦੇ ਨਾਲ ਕੀਤੀ ਗਈ ਵਾਦਾ ਖਿਲਾਫੀ ਅਤੇ ਧੋਖਾਧੜੀ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਗ੍ਰਿਹ ਮੰਤਰੀ ਕਿਸਾਨਾਂ ਦੇ ਸਵਾਲਾਂ ਤੋਂ ਡਰਦੇ ਹੋਏ ਨਜ਼ਰ ਆਏ। ਭਾਜਪਾ ਸਰਕਾਰ ਆਪਣੀ ਗੱਲ ਤੋਂ ਬਾਰ-ਬਾਰ ਪਿੱਛੇ ਹਟੀ ਆ ਰਹੀ ਹੈ। ਜੋ ਕੁਝ ਮੋਦੀ ਤੇ ਅਮਿਤ ਸ਼ਾਹ ਦੀ ਆਮਦ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਵਰਤਾਰਾ ਕੀਤਾ ਗਿਆ ਹੈ ਇਸ ਤੇ ਪੰਜਾਬ ਸਰਕਾਰ ਕਲੀਅਰ ਕਰੇ ਵੀ ਉਹ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਦੀ ਆ ਜਾਂ ਦਿੱਲੀ ਸਰਕਾਰ ਦੀ ਨੁਮਾਇਦਗੀ ਕਰਦੀ ਹੈ? ਜਿੱਸ ਤਰ੍ਹਾਂ ਰੈਲੀਆਂ ਵਾਲੀ ਜਗ੍ਹਾ ਨੂੰ ਕਿਲਾ ਬਣਾ ਕੇ ਮੋਦੀ ਵੋਟਾਂ ਦਾ ਸੁਨੇਹਾ ਦੇ ਕੇ ਗਿਆ ਹੈ, ਕਿ ਇਸ ਤਰੀਕੇ ਨਾਲ ਕਿ ਭਾਜਪਾ ਨੂੰ ਵੋਟਾਂ ਮਿਲ ਜਾਣਗੀਆਂ?
ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਪਿੰਡਾਂ ਵਿੱਚ ਕਿਸਾਨ ਭਾਜਪਾ ਦੇ ਆਗੂਆਂ ਤੋਂ ਸ਼ਾਂਤੀਮਈ ਅਤੇ ਸੰਵਿਧਾਨਿਕ ਤਰੀਕੇ ਨਾਲ ਸਵਾਲ ਪੁੱਛਣ ਦਾ ਸਿਲਸਿਲਾ ਜਾਰੀ ਰੱਖਣਗੇ। ਇਸ ਮੀਟਿੰਗ ਵਿੱਚ ਸੁਖਵਿੰਦਰ ਸਿੰਘ ਸਭਰਾਅ, ਬਲਵੰਤ ਸਿੰਘ ਬਹਿਰਾਮਕੇ, ਗੁਰਧਿਆਨ ਸਿੰਘ ਸਿਉਣਾ, ਬੀਬੀ ਸੁਖਵਿੰਦਰ ਕੌਰ, ਕਰਨੈਲ ਸਿੰਘ ਲੰਗ, ਮੰਗਤ ਸਿੰਘ, ਸੁਖਚੈਣ ਸਿੰਘ ਹਰਿਆਣਾ, ਹਰਨੇਕ ਸਿੰਘ ਸਿੱਧੂਵਾਲ, ਸਤਨਾਮ ਸਿੰਘ ਹਰੀਕੇ, ਬਾਜ ਸਿੰਘ ਸੰਗਲਾ, ਆਦਿ ਕਿਸਾਨ ਆਗੂ ਹਾਜਰ ਸਨ।
ਜਾਰੀ ਕਰਤਾ:
ਕਿਸਾਨ ਮਜ਼ਦੂਰ ਮੋਰਚਾ ਅਤੇ skm (ਗੈਰ ਰਾਜਨੀਤਿਕ)

Related Articles

Leave a Reply

Your email address will not be published. Required fields are marked *

Back to top button