ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਵੱਲੋਂ ਧਰਤੀ ਵਿੱਚ ਪਾਏ ਜਾ ਰਹੇ ਗੰਦੇ ਪਾਣੀ ਨੂੰ ਬੰਦ ਕਰਨ ਦੀ ਕੀਤੀ ਮੰਗ
ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਵੱਲੋਂ ਧਰਤੀ ਵਿੱਚ ਪਾਏ ਜਾ ਰਹੇ ਗੰਦੇ ਪਾਣੀ ਨੂੰ ਬੰਦ ਕਰਨ ਦੀ ਮੰਗ
ਫਿਰੋਜ਼ਪੁਰ, ਜੁਲਾਈ 25, 2022: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 21 ਜੁਲਾਈ ਤੋਂ ਲਗਾਤਾਰ ਲੱਗੇ ਮੋਰਚੇ ਦੇ ਪੰਜਵੇਂ ਦਿਨ ਅੱਜ ਨਹਿਰੀ ਵਿਭਾਗ ਦੇ SE ਦਫਤਰ ਅੰਦਰ ਲੋਕਾਂ ਦਾ ਭਾਰੀ ਇਕੱਠ ਉਮੜਿਆ. ਪਿੰਡਾਂ ਵਿੱਚੋਂ ਸੈਂਕੜੇ ਦੀ ਗਿਣਤੀ ਵਿੱਚ ਟਰਾਲੀਆਂ ਭਰ ਭਰ ਕੇ ਆਏ ਕਿਸਾਨ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਸੂਬਾ ਕੋਰ ਕਮੇਟੀ ਮੈਂਬਰ ਰਾਣਾ ਰਣਬੀਰ ਸਿੰਘ ਠੱਠਾ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਜਿਲਾ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲੋਹਕਾ ਨੇ ਕਿਹਾ ਕਿ ਅੱਜ ਮੋਰਚਾ ਪੰਜਵੇਂ ਦਿਨ ਵਿੱਚ ਦਾਖ਼ਲ ਹੋਣ ਉਪਰੰਤ ਲੋਕਾਂ ਚ ਬਹੁਤ ਵੱਡੇ ਪੱਧਰ ਤੇ ਪਾਣੀਆਂ ਨੂੰ ਲੈ ਕੇ ਜਾਗਰੂਕਤਾਂ ਫੈਲ ਗਈ ਹੈ ਤੇ ਲੋਕ ਆਪਮੁਹਾਰੇ ਧਰਨ ਵਿਚ ਪਹੁੰਚ ਰਹੇ ਹਨ .
ਕਿਸਾਨ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜ਼ਿਲ੍ਹੇ ਭਰ ਵਿੱਚ ਜਿੰਨੀਆਂ ਫੈਕਟਰੀਆਂ ਲੱਗੀਆਂ ਹਨ. ਉਹ ਸਾਰਾ ਵੇਸਟ ਤੇ ਗੰਦਾ ਪਾਣੀ ਬੋਰ ਕਰਕੇ ਧਰਤੀ ਵਿੱਚ ਪਾ ਰਹੇ ਹਨ. ਜਿਸ ਨਾਲ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਰਿਹਾ .ਜੀਰੇ ਲਾਗੇ ਰਟੌਲ ਰੋਹੀ ਲੱਗੀ ਸ਼ਰਾਬ ਦੀ ਮਾਲਬਰੋਸ ਫੈਕਟਰੀ ਸਾਰਾ ਕੈਮੀਕਲ ਧਰਤੀ ਹੇਠਾਂ ਘੱਲ ਰਹੀ ਹੈ. ਜੋ ਪਿਛਲੇ ਦਿਨੀਂ ਪਿੰਡ ਮਹੀਆਂਵਾਲਾ ਵਿਚ ਕੀਤੇ ਜਾ ਰਹੇ ਬੋਰ ਵਿਚੋਂ ਕੈਮੀਕਲ ਨਿਕਲਣ ਉਪਰੰਤ ਇਨ੍ਹਾਂ ਨਿੱਜੀ ਫੈਕਟਰੀਆਂ ਦਾ ਸੱਚ ਲੋਕਾਂ ਸਾਹਮਣੇ ਆ ਗਿਆ ਹੈ ਪਰ ਪ੍ਰਸ਼ਾਸਨ ਅਜੇ ਵੀ ਇਨ੍ਹਾਂ ਦੋਸ਼ੀ ਲੋਕਾਂ ਦਾ ਪੱਖ ਪੂਰ ਰਿਹਾ ਹੈ.
ਸਾਡੀ ਸਰਕਾਰ ਤੋਂ ਮੰਗ ਹੈ ਕਿ ਇਨ੍ਹਾਂ ਤੇ ਤੁਰੰਤ ਕਾਰਵਾਈ ਕਰਕੇ ਫੈਕਟਰੀਆਂ ਦੀ N.O.C ਰੱਦ ਕੀਤੀ ਜਾਵੇ ਤੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕਰਕੇ ਸਜ਼ਾਵਾਂ ਦਿੱਤੀਆਂ ਜਾਣ .ਫਿਰੋਜ਼ਪੁਰ ਜ਼ਿਲ੍ਹੇ ਦੇ ਹਰ ਪਿੰਡ ਦੇ ਖੇਤਾਂ ਨੂੰ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਵੇ ਨਹਿਰਾਂ ਦੀ ਸਾਫ ਸਫਾਈ ਕਰਕੇ ਟੇਲਾਂ ਤੇ ਪੂਰਾ ਪਾਣੀ ਪੁੱਜਦਾ ਕੀਤਾ ਜਾਵੇ ਕਿਸਾਨ ਆਗੂਆਂ ਨੇ ਕਿਹਾ ਕਿ ਦੋ ਜਥੇਬੰਦੀਆਂ ਵੱਲੋਂ ਤਾਲਮੇਲਵਾ ਸੰਘਰਸ਼ ਅੱਗੇ ਵੀ ਜਾਰੀ ਰਹੇਗਾ ਤੇ ਕੱਲ੍ਹ ਨੂੰ ਸੂਬਾ ਪੱਧਰੀ ਮੀਟਿੰਗ ਵਿੱਚ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ.
ਅੱਜ ਧਰਨੇ ਨੁੂੰ ਮੱਖਣ ਸਿੰਘ ਵਾੜਾ ਜਵਾਹਰ ਸਿੰਘ ਗੁਰਜੰਟ ਸਿੰਘ ਲਹਿਰਾ ਬਲਰਾਜ ਸਿੰਘ ਫੇਰੋਕੇ ਅਮਨਦੀਪ ਸਿੰਘ ਕੱਚਰ ਭੰਨ ਵੀਰ ਸਿੰਘ ਨਿਜਾਮਦੀਨ ਵਾਲਾ ਬਲਜਿੰਦਰ ਸਿੰਘ ਤਲਵੰਡੀ ਰਛਪਾਲ ਸਿੰਘ ਗੱਟਾ ਬਾਦਸ਼ਾਹ ਸਾਹਿਬ ਸਿੰਘ ਦੀਨੇ ਕੇ ਰਣਜੀਤ ਸਿੰਘ ਖੱਚਰ ਵਾਲਾ ਗੁਰਮੇਲ ਸਿੰਘ ਹਰਫੂਲ ਸਿੰਘ ਬਚਿੱਤਰ ਸਿੰਘ ਸੁਰਜੀਤ ਸਿੰਘ ਖਲਾਰਾ ਸਿੰਘ ਪੰਨੂ ਬੂਟਾ ਸਿੰਘ ਡਾ ਗੁਰਨਾਮ ਸਿੰਘ ਧਰਮ ਸਿੰਘ ਸਿੱਧੂ ਮੇਜਰ ਸਿੰਘ ਫੁੰਮਣ ਸਿੰਘ ਗੁਰਬਖ਼ਸ਼ ਸਿੰਘ ਸੁਖਜਿੰਦਰ ਸਿੰਘ ਭੱਪਾ ਆਦਿ ਨੇ ਵੀ ਸੰਬੋਧਨ ਕੀਤਾ।