ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਵੱਲੋਂ ਖ਼ਰਾਬ ਮੌਸਮ ਕਾਰਨ 8 ਜਨਵਰੀ ਨੂੰ ਪੰਜਾਬ ਸਰਕਾਰ ਦੇ ਘਿਰਾਓ ਨੂੰ ਮੁਲਤਵੀ ਕਰਕੇ 11 ਜਨਵਰੀ ਨੂੰ ਕੀਤਾ -ਪਨੂੰ ਲੋਹਕਾ
ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਵੱਲੋਂ ਖ਼ਰਾਬ ਮੌਸਮ ਕਾਰਨ 8 ਜਨਵਰੀ ਨੂੰ ਪੰਜਾਬ ਸਰਕਾਰ ਦੇ ਘਿਰਾਓ ਨੂੰ ਮੁਲਤਵੀ ਕਰਕੇ 11 ਜਨਵਰੀ ਨੂੰ ਕੀਤਾ …ਪਨੂੰ ਲੋਹਕਾ
7.1.2022: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਸੂਬਾ ਕੋਰ ਕਮੇਟੀ ਮੈਂਬਰ ਰਾਣਾ ਰਣਬੀਰ ਸਿੰਘ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲੋਹਕਾ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਮੰਗਾਂ ਨੂੰ ਲੈ ਕੇ ਜਥੇਬੰਦੀ ਵੱਲੋਂ 8ਜਨਵਰੀ ਨੂੰ ਪੰਜਾਬ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਘਰਾਂ ਅੱਗੇ ਘਿਰਾਓ ਕੀਤਾ ਜਾਣਾ ਸੀ ਪਰ ਖ਼ਰਾਬ ਮੌਸਮ ਦੇ ਚੱਲਦਿਆਂ ਇਸ ਨੂੰ ਮੁਲਤਵੀ ਕਰਕੇ 11 ਜਨਵਰੀ ਨੂੰ ਕਰ ਦਿੱਤਾ ਗਿਆ ਹੈ .ਜਿਸ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਮੰਤਰੀਆਂ ਤੇ ਐਮਐਲਏ ਦਾ ਘਿਰਾਓ ਕੀਤਾ ਜਾਵੇਗਾ .ਮੰਗਾਂ ਸਬੰਧੀ ਗੱਲਾਂ ਕਰਦਿਆਂ ਕਿ 20 ਦਸੰਬਰ ਨੂੰ ਕੀਤੇ ਰੇਲ ਰੋਕੋ ਅੰਦੋਲਨ ਦੌਰਾਨ ਪੰਜਾਬ ਸਰਕਾਰ ਨੇ 27 ਦਸੰਬਰ ਨੂੰ ਜਥੇਬੰਦੀ ਨਾਲ ਮੀਟਿੰਗ ਕਰਕੇ ਕੁੱਝ ਮੰਗਾਂ ਮੰਨ ਲਈਆਂ ਸਨ .
ਜਿਨ੍ਹਾਂ ਵਿੱਚ ਪੰਜ ਏਕੜ ਤਕ ਦੋ ਲੱਖ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ .ਕਿਸਾਨਾਂ ਦੇ ਤੇ ਅੰਦੋਲਨ ਦੌਰਾਨ ਕਿਸਾਨਾਂ ਤੇ ਪਾਏ ਕੇਸ ਰੱਦ ਕਰਨ ਰੇਲਵੇ ਵਿਭਾਗ ਵੱਲੋਂ ਦਰਜ ਕੇਸ ਅਮਿਤ ਸ਼ਾਹ ਨਾਲ ਮੀਟਿੰਗ ਕਰਕੇ ਰੱਦ ਕਰਨ. ਬਾਸਮਤੀ ਦੇ ਖਰਾਬੇ ਦਾ ਮੁਅਾਵਜ਼ਾ 17000 ਰੁਪਏ ਪ੍ਰਤੀ ਏਕੜ ਦੇਣ .ਆਬਾਦਕਾਰਾਂ ਦੇ ਪੱਕੇ ਮਾਲਕੀ ਹੱਕ ਘੱਟ ਕੀਮਤ ਤੇ ਦੇਣਾ. ਤਾਰ ਪਾਰਲੀਆਂ ਜ਼ਮੀਨਾਂ ਦਾ ਰਹਿੰਦਾ ਮੁਆਵਜ਼ਾ 40000 ਹਜਾਰ ਰੁਪਏ ਪ੍ਰਤੀ ਏਕੜ ਸੈਂਟਰ ਸਰਕਾਰ ਤੋਂ ਲੈ ਕੇ ਦੇਣਾ ਸੀ.13 ਫ਼ਸਲਾਂ ਦੀ ਕੀਮਤ ਗਾਰੰਟੀ ਕਾਨੂੰਨ ਬਣਾਉਣ ਆਦਿ ਮੰਗਾਂ ਤੇ ਸਹਿਮਤੀ ਬਣੀ ਸੀ . ਤੇ ਚਾਰ ਜਨਵਰੀ ਨੂੰ ਦੁਬਾਰਾ ਮੀਟਿੰਗ ਕਰ ਕੇ ਮੰਨੀਆਂ ਮੰਗਾਂ ਨੂੰ ਲਾਗੂ ਕਰਕੇ ਵੇਰਵਾ ਦੇਣਾ ਸੀ. ਪਰ ਸਰਕਾਰ ਵੱਲੋਂ ਅਜੇ ਤੱਕ ਦੁਬਾਰਾ ਮੀਟਿੰਗ ਕਰਕੇ ਐਲਾਨੀਆਂ ਮੰਗਾਂ ਦੀ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ. ਜਿਸ ਕਰਕੇ ਦੁਬਾਰਾ ਸਰਕਾਰ ਨੂੰ ਘੇਰਨ ਦਾ ਅੰਦੋਲਨ ਹੁਣ 11 ਜਨਵਰੀ ਨੂੰ ਸ਼ੁਰੂ ਹੋਵੇਗਾ .ਇਨ੍ਹਾਂ ਮੰਗਾਂ ਤੋਂ ਇਲਾਵਾ m.s.p ਵਿੱਚ ਕੀਤੀਆਂ ਸੋਧਾਂ ਨੂੰ ਰੱਦ ਕਰਨਾ ਮਜ਼ਦੂਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣਾ ਪੱਚੀ ਸੌ ਰੁਪਏ ਬੁਢਾਪਾ ਪੈਨਸ਼ਨ ਖਾਲੀ ਪਈਆਂ ਸਰਕਾਰੀ ਅਦਾਰਿਆਂ ਵਿੱਚ ਅਸਾਮੀਆਂ ਭਰ ਕੇ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣਾ ਤੇ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣਾ ਵੀ ਸ਼ਾਮਲ ਹੈ. ਇਸ ਮੌਕੇ ਧਰਮ ਸਿੰਘ ਸਿੱਧੂ ਨਰਿੰਦਰਪਾਲ ਸਿੰਘ ਜਤਾਲਾ ਅਮਨਦੀਪ ਸਿੰਘ ਕੱਚਰਭੱਨ ਬਲਜਿੰਦਰ ਸਿੰਘ ਤਲਵੰਦੀ ਨਿਪਾਲਾ ਬਲਵਿੰਦਰ ਸਿੰਘ ਬਲਰਾਜ ਸਿੰਘ ਵੀਰ ਸਿੰਘ ਰਸ਼ਪਾਲ ਸਿੰਘ ਹਰਫੂਲ ਸਿੰਘ ਗੁਰਜੀਤ ਸਿੰਘ ਸੰਦੀਪ ਸਿੰਘ ਆਦਿ ਆਗੂ ਹਾਜ਼ਰ ਸਨ ..