ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਰੂਸ ਦਾ ਯੂਕਰੇਨ ਉੱਤੇ ਹਮਲਾ ਕਰਨ ਨੂੰ ਸਾਮਰਾਜੀ ਮੁਲਕਾਂ ਦੀ ਆਪਸੀ ਖਹਿ ਭੇੜ ਤੇ ਕਾਰਪੋਰੇਟ ਕੰਪਨੀਆਂ ਦੇ ਆਰਥਿਕ ਸੰਕਟ ਨੂੰ ਦੋਸ਼ੀ ਮੰਨਦਿਆਂ ਕੇਂਦਰ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ
20 ਹਜ਼ਾਰ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਮੰਗ ਕੀਤੀ
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਰੂਸ ਦਾ ਯੂਕਰੇਨ ਉੱਤੇ ਹਮਲਾ ਕਰਨ ਨੂੰ ਸਾਮਰਾਜੀ ਮੁਲਕਾਂ ਦੀ ਆਪਸੀ ਖਹਿ ਭੇੜ ਤੇ ਕਾਰਪੋਰੇਟ ਕੰਪਨੀਆਂ ਦੇ ਆਰਥਿਕ ਸੰਕਟ ਨੂੰ ਦੋਸ਼ੀ ਮੰਨਦਿਆਂ ਕੇਂਦਰ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਤੇ 20 ਹਜ਼ਾਰ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਮੰਗ ਕੀਤੀ।
25.02.2022: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜ: ਸਕੱਤਰ ਸਵਰਣ ਸਿੰਘ ਪੰਧੇਰ ਨੇ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਰੂਸ ਵੱਲੋਂ ਕਈ ਮਹੀਨਿਆਂ ਦੀ ਸੁਲਗ ਰਹੀ ਠੰਢੀ ਜੰਗ ਦੇ ਚਲਦਿਆਂ ਯੂਕਰੇਨ ਉੱਤੇ ਕੀਤੇ ਹਮਲੇ ਨੂੰ ਵਹਿਸ਼ੀ ਕਾਰਵਾਈ ਕਰਾਰ ਦਿੱਤਾ ਤੇ ਸਾਮਰਾਜੀ ਮੁਲਕਾਂ ਦੀ ਆਪਸੀ ਖਹਿ ਭੇੜ ਤੇ ਕਾਰਪੋਰੇਟ ਕੰਪਨੀ ਦੇ ਆਰਥਿਕ ਸੰਕਟ ਦੇ ਚਲਦਿਆਂ ਮੰਡੀਆਂ ਤਲਾਸ਼ਣ ਦੀ ਕੋਸ਼ਿਸ਼ ਦੱਸਿਆ। ਸਾਮਰਾਜੀ ਦੇਸ਼ਾਂ ਦੀ ਕਾਰਪੋਰੇਟ ਕੰਪਨੀਆਂ ਡੂੰਘੇ ਆਰਥਿਕ ਮੰਦਵਾੜੇ ਵਿੱਚੋਂ ਗੁਜ਼ਰ ਰਹੀਆਂ ਹਨ। ਉਨ੍ਹਾਂ ਦੀਆਂ ਬਣਦੀਆਂ ਵਸਤਾਂ ਲਈ ਮੰਡੀਆਂ ਨਹੀਂ ਲੱਭ ਰਹੀਆਂ।
ਇਸ ਕਰਕੇ ਯੂਕਰੇਨ ਉੱਤੇ ਕੀਤਾ ਹਮਲਾ ਰੂਸ ਚੀਨ, ਅਮਰੀਕਾ ਤੇ ਨਾਟੋ ਦੇਸ਼ਾਂ ਦੇ ਸਾਮਰਾਜੀ ਹਿੱਤ ਪਾਲਣ ਲਈ ਕੀਤਾ ਗਿਆ ਮਨੁੱਖਤਾ ਵਿਰੁੱਧ ਕਾਰਾ ਹੈ। ਇਸ ਹਮਲੇ ਨਾਲ ਪੂਰੇ ਵਿਸ਼ਵ ਵਿੱਚ ਮਹਿੰਗਾਈ ਵਧੇਗੀ ਤੇ ਗ਼ਰੀਬ ਤੇ ਕਿਰਤੀ ਲੋਕਾਂ ਦੀ ਜ਼ਿੰਦਗੀ ਹੋਰ ਮੁਸ਼ਕਿਲਾਂ ਭਰੀ ਹੋ ਜਾਏਗੀ। ਯੂਕਰੇਨ ਵਿੱਚ ਫਸੇ 20 ਹਜ਼ਾਰਾਂ ਭਾਰਤੀਆਂ ਦੀ ਜ਼ਿੰਦਗੀ ਨੂੰ ਖ਼ਤਰਾ ਬਣਿਆ ਹੋਇਆ ਹੈ।
ਭਾਰਤ ਸਰਕਾਰ ਯੂ. ਪੀ. ਚੋਣਾਂ ਵਿਚ ਰੁੱਝੀ ਹੋਈ ਹੈ ਅਤੇ ਯੂਕਰੇਨ ਵਿੱਚ ਚੱਲ ਰਹੀ ਠੰਢੀ ਜੰਗ ਤੋਂ ਅਵੇਸਲੀ ਰਹੀ ਹੈ। ਕਿਸਾਨ ਆਗੂਆਂ ਨੇ ਭਾਰਤ ਸਰਕਾਰ ਦੀ ਸਖ਼ਤ ਨਿਖੇਧੀ ਕਰਦਿਆਂ 20 ਹਜ਼ਾਰ ਦੇ ਕਰੀਬ ਫਸੇ ਭਾਰਤੀਆਂ ਨੂੰ ਤੁਰੰਤ ਸੁਰੱਖਿਅਤ ਕੱਢਣ ਦੀ ਮੰਗ ਕੀਤੀ ਤੇ ਰੂਸ ਤੇ ਇਸ ਹਮਲੇ ਨੂੰ ਮਨੁੱਖਤਾ ਦੇ ਵਿਰੁੱਧ ਦੱਸਿਆ ਹੈ ਤੇ ਤੁਰੰਤ ਯੂਕਰੇਨ ਵਿੱਚੋਂ ਫੌਜਾਂ ਵਾਪਸ ਬੁਲਾਉਣ ਤੇ ਜੰਗ ਬੰਦ ਕਰਨ ਦੀ ਮੰਗ ਕੀਤੀ।