ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮੋਰਚੇ ਸਬੰਧੀ ਅਗਲਾ ਐਲਾਨ 11 ਅਕਤੂਬਰ ਨੂੰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮੋਰਚੇ ਸਬੰਧੀ ਅਗਲਾ ਐਲਾਨ 11 ਅਕਤੂਬਰ ਨੂੰ
ਫ਼ਿਰੋਜ਼ਪੁਰ, 10.10.2020: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਰੇਲ ਪਟੜੀ ਬਸਤੀ ਟੈਂਕਾਂ ਵਾਲੀ ਫ਼ਿਰੋਜ਼ਪੁਰ ਵਿਖੇ ਲੱਗੇ ਪੱਕੇ ਮੋਰਚੇ ਦੇ 17 ਵੇ ਦਿਨ ਸ਼ਮੂਲੀਅਤ ਕੀਤੀ ਤੇ ਖੇਤੀ ਆਰਡੀਨੈਂਸ ਰੱਦ ਕਰਨ ਦੀ ਮੰਗ ਕਰਦਿਆਂ ਅਡਾਨੀਆਂ ਅੰਬਾਨੀਆਂ ਤੇ ਉਸ ਦੀ ਜੋਟੀਦਾਰ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ .
ਅੰਦੋਲਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ,ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ,ਰਣਬੀਰ ਸਿੰਘ ਠੱਠਾ, ਸੁਖਵੰਤ ਸਿੰਘ ਲੋਹਕ ਨੇ ਕਿਹਾ ਕਿ ਚੱਲ ਰਹੇ ਮੋਰਚੇ ਸਬੰਧੀ ਅਗਲਾ ਐਲਾਨ 11 ਅਕਤੂਬਰ ਨੂੰ ਕੀਤਾ ਜਾਵੇਗਾ ਤੇ ਕੇਂਦਰ ਸਰਕਾਰ ਵੱਲੋਂ ਆਰਡੀਨੈਂਸਾਂ ਬਾਰੇ ਕਿਸਾਨ ਜਥੇਬੰਦੀਆਂ ਨਾਲ ਜੇਕਰ ਮੀਟਿੰਗ ਕਰਨ ਦਾ ਕੋਈ ਠੋਸ ਏਜੰਡਾ ਆਇਆ. ਤਾਂ ਗੱਲਬਾਤ ਸਿਰਫ ਪ੍ਰਧਾਨ ਮੰਤਰੀ ਨਾਲ ਹੀ ਕੀਤੀ ਜਾਵੇਗੀ .ਗੱਲਬਾਤ ਵਿੱਚ ਹਰਿਆਣਾ ਸਮੇਤ ਦੇਸ਼ ਭਰ ਦੇ ਕਿਸਾਨ ਆਗੂ ਸ਼ਾਮਿਲ ਕੀਤੇ ਜਾਣਗੇ.
ਕਿਸਾਨ ਆਗੂਆਂ ਨੇ ਅੰਬਾਨੀਆਂ ਤੇ ਅਡਾਨੀਆਂ ਦੇ ਪੰਜਾਬ ਵਿੱਚ ਚੱਲ ਰਹੇ ਕਾਰੋਬਾਰਾਂ ਨੂੰ ਬੰਦ ਕਰਵਾਉਣ ਤੇ ਇਨ੍ਹਾਂ ਦੇ ਉਤਪਾਦਾਂ ਦਾ ਬਾਈਕਾਟ ਕਰਨ ਦਾ ਸੱਦਾ ਪੰਜਾਬ ਤੇ ਦੇਸ਼ ਵਾਸੀਆਂ ਨੂੰ ਦਿੱਤਾ. ਤੇ ਚੱਲ ਰਹੇ ਸੰਘਰਸ਼ਾਂ ਨੂੰ ਹੋਰ ਤੇਜ਼ ਕਰਨ ਦਾ ਅਹਿਦ ਲਿਆ .ਕਿਸਾਨ ਆਗੂਆਂ ਨੇ ਇਸ ਮੌਕੇ ਜ਼ੋਰਦਾਰ ਮੰਗ ਕੀਤੀ ਕਿ ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ 6000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਨਹੀਂ .ਤਾਂ ਕਿਸਾਨ ਮਜਬੂਰੀ ਵੱਸ ਪਰਾਲੀ ਫੂਕਣਗੇ .ਖੇਤੀ ਮੋਟਰਾਂ ਬਿਜਲੀ ਸਪਲਾਈ ਪ੍ਰਤੀ ਦਿਨ ਅੱਠ ਘੰਟੇ ਦਿੱਤੀ ਜਾਵੇ .ਬੇਵਜ੍ਹਾ
ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਬਿਜਲੀ ਸਪਲਾਈ ਉੱਤੇ ਲਗਾਏ ਜਾ ਰਹੇ ਕੱਟ ਹਟਾਏ ਜਾਣ.ਵਧ ਰਹੀ ਮੰਗਿਆਈ ਤੇ ਕੋਇਲਾ ਖਾਦਾਂ ਤੇਲ ਗੰਢਿਆਂ ਆਦਿ ਦੀ ਹੋ ਰਹੀ ਕਿੱਲਤ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ .ਨਾ ਕਿ ਕਿਸਾਨ ਜ਼ਿੰਮੇਵਾਰ ਹਨ .
ਇਸ ਮੌਕੇ ਸਲਵਿੰਦਰ ਸਿੰਘ ਜਾਣੀਆਂ ,ਗੁਰਮੇਲ ਸਿੰਘ ਰੇੜਵਾਂ, ਜਰਨੈਲ ਸਿੰਘ, ਸਰਵਨ ਸਿੰਘ ਸਾਦਕ ,ਜਗਤਾਰ ਸਿੰਘ ਵਡਾਲਾ, ਸਰਵਣ ਸਿੰਘ ਬਾਊਪੁਰ, ਤਰਸੇਮ ਵਿੱਕੀ, ਸੁਖਪ੍ਰੀਤ ਸਿੰਘ, ਪਰਮਜੀਤ ਸਿੰਘ ਜੱਬੋਵਾਲ ,ਮੁਖਤਾਰ ਮੁੰਡੀ ਛੰਨਾ ‘ਸੁਖਪ੍ਰੀਤ ,ਖਲਾਰਾ ਸਿੰਘ ਪੰਨੂੰ, ਨਿਰਮਲ ਸਿੰਘ ਸੰਧੂ ਸਾਹਿਬ ਸਿੰਘ ਦੀਨੇ ਕੇ ਆਦਿ ਨੇ ਵੀ ਸੰਬੋਧਨ ਕੀਤਾ .
.ਜਾਰੀ ਕਰਤਾ ਜ਼ਿਲ੍ਹਾ ਪ੍ਰੈੱਸ ਸਕੱਤਰ, ਸੁਖਵੰਤ ਸਿੰਘ ਲੋਹਕਾ