ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਜ਼ੀਰਾ ਇਕਾਈ ਦੀ ਮੀਟਿੰਗ ਹੋਈ
29 ਮਈ ਨੂੰ ਤਿੰਨ ਦਿਨਾਂ ਲਈ ਫਿਰੋਜ਼ਪੁਰ ਵਿਖੇ ਨਹਿਰੀ ਦਫ਼ਤਰ ਅੱਗੇ ਧਰਨਾ
ਜੋਨ ਜ਼ੀਰਾ ਦੇ ਪਿੰਡ ਲਹੁਕੇ ਕਲਾਂ ਇਕਾਈ ਦੀ ਭਰਵੀ ਮੀਟਿੰਗ ਗੁਰਦੁਆਰਾ ਸਾਹਿਬ ਵਿਖੇ ਹੋਈ
ਫਿਰੋਜ਼ਪੁਰ, 21.5.2023: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਜ਼ੀਰਾ ਇਕਾਈ ਦੀ ਮੀਟਿੰਗ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਜ਼ਿਲ੍ਹਾ ਆਗੂ ਸੁਖਵੰਤ ਸਿੰਘ ਲੋਹੁਕਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਸੂਬਾ ਜ: ਸਕੱਤਰ ਰਣਬੀਰ ਸਿੰਘ ਰਾਣਾ, ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਜੋਨ ਪ੍ਰਧਾਨ ਅਮਨਦੀਪ ਸਿੰਘ ਕੱਚਰਭੰਨ ਵਿਸ਼ੇਸ਼ ਤੌਰ ਤੇ ਪਹੁੰਚੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸਾਨੂੰ ਭਾਈਚਾਰਕ ਸਾਂਝ ਕਾਇਮ ਕਰਨੀ ਪਵੇਗੀ ਤੇ ਪਿੰਡਾਂ ਵਿੱਚ ਨਸ਼ਿਆਂ ਖ਼ਿਲਾਫ਼ ਇਕੱਠੇ ਹੋ ਕੇ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗ੍ਰਿਤ ਕਰਕੇ ਤੇ ਸਰਕਾਰ ਵਲੋਂ ਕਾਰਪੋਰੇਟ ਪੱਖੀ ਲਿਆਂਦੇ ਜਾ ਰਹੇ ਫੈਸਲਿਆਂ ਖਿਲਾਫ ਸੰਘਰਸ਼ਾਂ ਦੇ ਮੈਦਾਨ ਵਿੱਚ ਪਿੜ ਮੱਲ ਕੇ ਬੈਠਣਾ ਪਵੇਗਾ।
ਜਥੇਬੰਦੀ ਵਲੋਂ ਧਰਤੀ ਬੰਜਰ ਹੋਣ ਤੋਂ ਬਚਾਉਣ ਲਈ ਤੇ ਜ਼ਮੀਨਾਂ ਨੂੰ ਨਹਿਰੀ ਦੇਣ ਲਈ 29 ਮਈ ਨੂੰ ਤਿੰਨ ਦਿਨਾਂ ਲਈ ਫਿਰੋਜ਼ਪੁਰ ਵਿਖੇ ਨਹਿਰੀ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਸੁਖਚੈਨ ਸਿੰਘ ਤਰਸੇਮ ਸਿੰਘ ਜੋਗਿੰਦਰ ਸਿੰਘ ਮਹਿਲ ਸਿੰਘ ਦਰਸਨ ਸਿੰਘ ਦਵਿੰਦਰ ਸਿੰਘ ਗੋਲੂ ਬਲਜਿੰਦਰ ਸਿੰਘ ਤਲਵੰਡੀ ਦਲਜੀਤ ਸਿੰਘ ਕੁੱਦਨ ਸਿੰਘ ਕੁਲਦੀਪ ਸਿੰਘ ਰਸਾਲ ਸਿੰਘ ਬੀਬੀ ਚਰਨਜੀਤ ਕੌਰ ਸੁਖਦੀਪ ਕੌਰ ਆਦਿ ਪਿੰਡ ਦੇ ਆਗੂ ਮੌਕੇ ਤੇ ਹਾਜਰ ਸਨ.