ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ 11ਮਹੀਨੇ ਸੰਘਰਸ਼ ਦੇ ਪੁਰੇ ਹੋਣ ਤੇ ਡੀਸੀ ਫਿਰੋਜ਼ਪੁਰ ਨੂੰ ਸੌਪਿਆ ਮੰਗ ਪੱਤਰ
ਬੇਮੌਸਮੀ ਬਰਸਾਤ ਤੇ ਗੜੇਮਾਰੀ ਨਾਲ ਹੋਏ ਫਸਲਾਂ ਦੇ ਖਰਾਬੇ ਦੀ ਤੁਰੰਤ ਗਰਦਾਵਰੀ ਕਰਾਵਾਕੇ ਮੁਆਵਜੇ ਦੀ ਕੀਤੀ ਮੰਗ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ 11ਮਹੀਨੇ ਸੰਘਰਸ਼ ਦੇ ਪੁਰੇ ਹੋਣ ਤੇ ਡੀਸੀ ਫਿਰੋਜ਼ਪੁਰ ਨੂੰ ਸੌਪਿਆ ਮੰਗ ਪੱਤਰ।
ਬੇਮੌਸਮੀ ਬਰਸਾਤ ਤੇ ਗੜੇਮਾਰੀ ਨਾਲ ਹੋਏ ਫਸਲਾਂ ਦੇ ਖਰਾਬੇ ਦੀ ਤੁਰੰਤ ਗਰਦਾਵਰੀ ਕਰਾਵਾਕੇ ਮੁਆਵਜੇ ਦੀ ਕੀਤੀ ਮੰਗ।
ਫਿਰੋਜ਼ਪੁਰ, 26.10.2021: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੇ ਜਿਲ੍ਹਾ ਸਕੱਤਰ ਸਾਹਬ ਸਿੰਘ ਦੀਨੇਕੇ,ਜਿਲ੍ਹਾ ਖਜਾਨਚੀ ਰਣਜੀਤ ਸਿੰਘ ਖੱਚਰ ਵਾਲਾ, ਹਰਫੂਲ ਸਿੰਘ ਦੂਲੇਵਾਲਾ ਦੀ ਅਗਵਾਈ ਹੇਠ ਡੀ ਸੀ ਫਿਰੋਜ਼ਪੁਰ ਨੂੰ ਮੰਗ ਪੱਤਰ ਸੌਪਿਆ। ਲਿਖਤੀ ਪੈ੍ਸ ਬਿਆਨ ਰਾਹੀਂ ਗੱਲਬਾਤ ਸਾਂਝੀ ਕਰਦਿਆਂ ਜਿਲ੍ਹਾ ਆਗੂ ਗੁਰਮੇਲ ਸਿੰਘ ਫੱਤੇਵਾਲਾ ਨੇ ਕਿਹਾ ਕਿ ਇਹ ਮੰਗ ਪੱਤਰ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਲੋਕਲ ਮਸਲਿਆਂ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਦਿੱਤਾ ਗਿਆ ਹੈ। ਲਖੀਮਪੁਰ ਖੀਰੀ ਯੂਪੀ ਦੇ ਮੁੱਖ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਤੋ ਤੁਰੰਤ ਖਾਰਜ ਕਰਕੇ 120B ਤਹਿਤ ਤੁਰੰਤ ਗਿਰਫ਼ਤਾਰ ਕੀਤਾ ਜਾਵੇ।ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਰੱਦ ਕੀਤੇ ਜਾਣ, ਐੱਮ ਐੱਸ ਪੀ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ,ਬਿਜਲੀ ਸੋਧ ਬਿਲ ਅਤੇ ਪਰਾਲੀ ਪ੍ਰਦੂਸ਼ਣ ਐਕਟ ਖਤਮ ਕੀਤੇ ਜਾਣ। ਭਾਰੀ ਗੜ੍ਹੇਮਾਰੀ ਅਤੇ ਮੀਂਹ, ਹਨੇਰੀ ਝੱਖੜ ਕਾਰਨ ਝੋਨਾ, ਬਾਸਮਤੀ,ਸਬਜੀਆਂ,ਹਰੇ ਚਾਰੇ ਅਤੇ ਹੋਰ ਫ਼ਸਲਾਂ ਦਾ 70% ਤੋ ਉੱਪਰ ਨੁਕਸਾਨ ਹੋਇਆ ਹੈ,ਤੁਰੰਤ ਗਿਰਦਾਵਰੀ ਕਰਵਾ ਕੇ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।ਨਰਮੇ ਕਪਾਹ ਦਾ 60 ਹਜ਼ਾਰ ਪ੍ਰਤੀ ਏਕੜ ਤੇ ਮਜਦੂਰਾਂ ਨੂੰ 30 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਝੋਨੇ ਦੀ ਫ਼ਸਲ ਵੇਚਣ ਵਿੱਚ ਕਿਸਾਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਖਰੀਦ ਨਿਰਵਿਘਨ ਕਰਵਾਈ ਜਾਵੇ। DAP ਖਾਦ ਦੀ ਕਮੀ ਖਤਮ ਕਰਕੇ ਇਸਦੀ ਬਲੈਕ ਬੰਦ ਕੀਤੀ ਜਾਵੇ,ਦੋਸ਼ੀਆਂ ਖਿਲਾਫ ਖੇਤੀਬਾੜੀ ਮਹਿਕਮਾ ਕਾਰਵਾਈ ਕਰੇ। ਮੰਨੀਆਂ ਮੰਗਾ ਤੁਰੰਤ ਲਾਗੂ ਕੀਤੀਆਂ ਜਾਣ ਤੇ ਮੁੱਖ ਮੰਤਰੀ ਪੰਜਾਬ ਨਾਲ ਰੀਵਿਊ ਮੀਟਿੰਗ ਕਰਵਾਈ ਜਾਵੇ। ਪਿਛਲੇ ਡੇਢ ਸਾਲ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਵਾਪਸ ਲਏ ਜਾਣ।ਇਸ ਮੌਕੇ ਹਰਫੂਲ ਸਿੰਘ ਦੂਲੇਵਾਲਾ, ਸੁਰਿੰਦਰ ਸਿੰਘ ਘੁੱਦੂਵਾਲਾ,ਮੱਸਾ ਸਿੰਘ, ਜਗਸੀਰ ਸਿੰਘ, ਮੁਨਸ਼ਾ ਸਿੰਘ ਆਦਿ ਆਗੂ ਹਾਜਰ ਸਨ।,