ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਤਿੰਨ ਖੇਤੀ ਕਾਲੇ ਕਾਨੂੰਨਾਂ ਦੇ ਵਿਰੁੱਧ ਰੇਲ ਰੋਕੋ ਅੰਦੋਲਨ 100 ਦਿਨ ਪੂਰੇ ਹੋਣ ਤੇ ਵੀ ਜਾਰੀ
ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ- ਵੱਖ ਸੈਂਕੜੇ ਪਿੰਡਾਂ ਵਿੱਚ ਮੋਦੀ ਦੇ ਪੁਤਲੇ ਫੂਕੇ ਕੇ ਕੀਤੇ ਰੋਸ ਪ੍ਰਦਰਸ਼ਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਤਿੰਨ ਖੇਤੀ ਕਾਲੇ ਕਾਨੂੰਨਾਂ ਦੇ ਵਿਰੁੱਧ ਰੇਲ ਰੋਕੋ ਅੰਦੋਲਨ 100 ਦਿਨ ਪੂਰੇ ਹੋਣ ਤੇ ਵੀ ਜਾਰੀ
ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ- ਵੱਖ ਸੈਂਕੜੇ ਪਿੰਡਾਂ ਵਿੱਚ ਮੋਦੀ ਦੇ ਪੁਤਲੇ ਫੂਕੇ ਕੇ ਕੀਤੇ ਰੋਸ ਪ੍ਰਦਰਸ਼ਨ
ਫਿਰੋਜ਼ਪੁਰ , 1.1.2021: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਨਵੇਂ ਸਾਲ ਵਾਲੇ ਦਿਨ ਤੇ ਰੇਲ ਰੋਕੋ ਅੰਦੋਲਨ ਦੇ 100 ਦਿਨ ਪੂਰੇ ਹੋਣ ਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਜੋਨਾਂ ਜਿਵੇਂ ਮੱਖੂ, ਮੱਲਾਂਵਾਲਾ, ਜ਼ੀਰਾ-1, ਜ਼ੀਰਾ-2, ਮਮਦੋਟ, ਗੁਰੂ ਹਰਸਹਾਏ-1, ਗੁਰੂ ਹਰਸਹਾਏ-2,ਝੋਕ ਟਹਿਲ ਸਿੰਘ, ਮਮਦੋਟ, ਫਿਰੋਜ਼ਪੁਰ-1 ਦੇ ਸੈਂਕੜੇ ਪਿੰਡਾਂ ਵਿੱਚ ਰੋਸ ਪ੍ਰਦਰਸ਼ਨ ਕਰਕੇ ਮੋਦੀ ਦੇ ਪੁਤਲੇ ਫੂਕੇ ਗਏ।
ਇਸ ਸਬੰਧੀ ਲਿਖਤੀ ਪ੍ਰੈੱਸ ਨੋਟ ਰਾਹੀਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੀਤ ਪ੍ਰੈਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਖੇਤੀ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ਦੀ ਮੌਤ ਦੇ ਵਾਰੰਟ ਜਾਰੀ ਕੀਤੇ ਹਨ। ਹੱਕ ਖੋਹਣ ਵਾਲੇ ਅਤੇ ਹੱਕਾਂ ਲਈ ਲੜਨ ਵਾਲੇ ਨਵੇਂ-ਨਵੇਂ ਰੂਪਾਂ ਅਤੇ ਵੱਖਰੇ-ਵੱਖਰੇ ਸਮਿਆਂ ਵਿਚ ਆਉਂਦੇ ਰਹੇ ਹਨ ਅਤੇ ਆਉਂਦੇ ਰਹਿਣਗੇ,1947 ਤੋਂ ਬਾਅਦ ਵੀ ਦੇਸ਼ ਦੀਆਂ ਸਮੇਂ ਸਮੇਂ ਦੀਆਂ ਕੇਂਦਰ ਸਰਕਾਰਾਂ ਕਿਸਾਨਾਂ ਮਜ਼ਦੂਰਾਂ ਨੂੰ ਆਪਣੇ ਸਵਾਰਥਾਂ ਲਈ ਵਰਤਦੀਆਂ ਰਹੀਆਂ ਹਨ ਅਤੇ ਵੋਟਾਂ ਵੇਲੇ ਵੋਟਾਂ ਖ਼ਾਤਰ ਭਰਮਾਉਣ ਲਈ ਕੋਈ ਵੀ ਕਸਰ ਨਹੀਂ ਛੱਡਦੀਆਂ।
ਮੋਦੀ ਸਰਕਾਰ ਵੱਲੋਂ ਜੋ ਕਾਲੇ ਤਿੰਨ ਖੇਤੀ ਕਾਨੂੰਨ ਲਿਆਂਦੇ ਹਨ,ਇਨ੍ਹਾਂ ਨਾਲ ਕਿਸਾਨ ਮਜ਼ਦੂਰ ਖੇਤੀ ਕਿੱਤੇ ਵਿੱਚੋਂ ਪੂਰੀ ਤਰ੍ਹਾਂ ਹੌਲੀ ਹੌਲੀ ਬਾਹਰ ਹੋ ਜਾਣਗੇ ਤੇ ਖੇਤੀ ਕਿੱਤਾ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੇ ਰਹਿਮੋ ਕਰਮ ਤੇ ਹੋ ਜਾਵੇਗਾ। ਕਾਰਪੋਰੇਟ ਘਰਾਣੇ ਸਸਤੇ ਭਾਅ ਵਿੱਚ ਅਨਾਜ ਖ਼ਰੀਦ ਕੇ ਤੇ ਬਾਜ਼ਾਰ ਵਿੱਚ ਅਨਾਜ ਦੀ ਕਿੱਲਤ ਪੈਦਾ ਕਰਕੇ ਮਹਿੰਗੇ ਭਾਅ ਵਿਚ ਅਨਾਜ ਵੇਚ ਕੇ ਆਮ ਜਨਤਾ ਦੀ ਵੱਡੇ ਪੱਧਰ ਤੇ ਲੁੱਟ ਖਸੁੱਟ ਕਰਨਗੇ। ਵੱਖ ਵੱਖ ਥਾਵਾਂ ਤੇ ਪੁਤਲੇ ਫੂਕ ਰੋਸ ਮੁਜ਼ਾਹਰਿਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਸਕੱਤਰ ਸਾਹਿਬ ਸਿੰਘ ਦੀਨੇ ਕੇ ਨੇ ਕਿਹਾ ਕਿ ਦਿੱਲੀ ਵਿੱਚ ਕੁੰਡਲੀ-ਸਿੰਘੂ ਬਾਰਡਰ ਤੇ ਰੇਲ ਰੋਕੋ ਅੰਦੋਲਨ ਤਹਿਤ ਗਹਿਰੀ ਮੰਡੀ (ਜੰਡਿਆਲਾ ਗੁਰੂ ਅੰਮ੍ਰਿਤਸਰ) ਵਿਖੇ 100 ਦਿਨ ਪੂਰੇ ਹੋਣ ਤੋਂ ਬਾਅਦ ਵੀ ਨਿਰੰਤਰ ਜਾਰੀ ਹੈ ਤੇ ਇਨ੍ਹਾਂ ਕਾਲੇ ਕਾਨੂੰਨਾਂ ਦੇ ਰੱਦ ਹੋਣ ਤੱਕ ਜਾਰੀ ਰਹੇਗਾ।
ਜਿਸ ਤਰ੍ਹਾਂ ਨਵਾਂ ਸਾਲ ਇਨ੍ਹਾਂ ਧਰਨਿਆਂ ਵਿਚ ਆਇਆ ਹੈ, ਅਗਰ ਲੋਹੜੀ, ਮਾਘੀ ਤੇ ਹੋਰ ਤਿਉਹਾਰ ਵੀ ਸਾਨੂੰ ਆਪਣੇ ਹੱਕਾਂ ਲਈ ਧਰਨਿਆਂ ਵਿੱਚ ਆਉਣਗੇ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਤੇ ਇਨ੍ਹਾਂ ਕਾਲੇ ਕਾਨੂੰਨਾਂ ਦੇ ਰੱਦ ਹੋਣ ਤੂੰ ਸਾਨੂੰ ਕੁਝ ਵੀ ਘੱਟ ਮਨਜ਼ੂਰ ਨਹੀਂ ਹੈ।
ਪੁਤਲੇ ਫੂਕਦੇ ਸਮੇਂ ਅਮਨਦੀਪ ਸਿੰਘ , ਖਿਲਾਰਾ ਸਿੰਘ, ਨਰਿੰਦਰਪਾਲ ਸਿੰਘ, ਗੁਰਨਾਮ ਸਿੰਘ, ਸੁਰਿੰਦਰ ਸਿੰਘ, ਰਛਪਾਲ ਸਿੰਘ, ਗੁਰਮੇਲ ਸਿੰਘ, ਗੁਰਬਖਸ਼ ਸਿੰਘ ਮੇਜਰ ਸਿੰਘ, ਧਰਮ ਸਿੰਘ, ਰਣਬੀਰ ਸਿੰਘ, ਰਣਜੀਤ ਸਿੰਘ, ਹਰਫੂਲ ਸਿੰਘ ਆਦਿ ਆਗੂ ਮੌਜੂਦ ਸਨ |