ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
2 ਮਿਨਟ ਦਾ ਮੌਨ ਰੱਖਿਆ ਤੇ ਪਿੰਡਾਂ ਵਿੱਚ ਕੈਂਡਲ ਮਾਰਚ ਕੱਢਿਆ
ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
2 ਮਿਨਟ ਦਾ ਮੌਨ ਰੱਖਿਆ ਤੇ ਪਿੰਡਾਂ ਵਿੱਚ ਕੈਂਡਲ ਮਾਰਚ ਕੱਢਿਆ
ਫਿਰੋਜ਼ਪੁਰ : 20.12.2020: ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲੋਹਕਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੋ ਕੇਂਦਰ ਸਰਕਾਰ ਕਿਸਾਨ ਮਾਰੂ ਤਿੰਨ ਕਾਲ਼ੇ ਕਾਨੂੰਨ ਅਤੇ ਦੋ ਬਿਲ ਲੈ ਕੇ ਆਈ ਹੈ ਜੋ ਕਿ ਕਿਸਾਨਾਂ ਦੇ ਨਾਲ ਪੂਰੇ ਦੇਸ਼ ਵਾਸੀਆਂ ਨੂੰ ਖਤਮ ਕਰ ਦੇਣ ਗੇ
ਜਿਨ੍ਹਾਂ ਦੇ ਵਿਰੋਧ ਵਿਚ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਕਿਸਾਨ ਮਜ਼ਦੂਰ ਅਤੇ ਹਰ ਵਰਗ ਸਘੰਰਸ਼ ਕਰ ਰਿਹਾ ਹੈ ਅਤੇ ਹੁਣ ਇਹ ਅੰਦੋਲਨ ਪਿਛਲੇ 23 ਦਿਨਾਂ ਤੋਂ ਦਿੱਲੀ ਸਿਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਲਗਾ ਤਾਰ ਚੱਲ ਰਿਹਾ ਹੈ ਜਿਸ ਵਿਚ 22 ਕਿਸਾਨ ਸ਼ਹੀਦ ਹੋਏ ਹਨ, ਅੱਜ ਪੂਰੇ ਪੰਜਾਬ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ 2 ਮਿੰਟ ਦਾ ਮੌਨ ਰੱਖਿਆ ਗਿਆ ਅਤੇ ਨਾਲ ਹੀ ਪਿੰਡ ਲੋਹਕੇ ਕਲਾ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਪਿੰਡਾਂ ਵਿੱਚ ਕੇੈਡਲ ਮਾਰਚ ਕੱਢਿਆ ਗਿਆ.
ਦਿੱਲੀ ਸਘੰਰਸ਼ ਲੲੀ ਵੱਡੀਆਂ ਤਿਆਰੀਆਂ ਕਰਵਾਈਆਂ ਗਈਆਂ ਤਾਂ ਜ਼ੋ ਆਉਣ ਵਾਲੇ ਦਿਨਾਂ ਵਿੱਚ ਸਘੰਰਸ਼ ਨੂੰ ਹੋਰ ਤੇਜ਼ ਤੇ ਤਿੱਖਾ ਕੀਤਾ ਜਾਵੇਗਾ ਤੇ ਕੇਂਦਰ ਸਰਕਾਰ ਨੂੰ ਮਜਬੂਰ ਕਰ ਦਿਆ ਗੇ ਕਿ ਕਿਸਾਨ ਵਿਰੋਧੀ ਲਿਆਂਦੇ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਸ਼ਾਹ ਲੈਣ ਗੇ ..ਇਸ ਮੌਕੇ ਭਾਈ ਗੁਰਵਿੰਦਰ ਸਿੰਘ ਕਥਾਵਾਚਕ ਕੁਲਦੀਪ ਸਿੰਘ ਮਹਿਲ ਸਿੰਘ ਲਖਵਿੰਦਰ ਸਿੰਘ ਰੇਸ਼ਮ ਸਿੰਘ ਮੰਗਲ ਸਿੰਘ ਗੁਰਦਿਆਲ ਸਿੰਘ ਦਲਵਿੰਦਰ ਸਿੰਘ ਡਾ ਸੁਖਜਿੰਦਰ ਸਿੰਘ ਅਤੇ ਬੀਬੀ ਬਲਵਿੰਦਰ ਕੌਰ ਮਨਦੀਪ ਕੌਰ ਗੁਨਵੀਰ ਕੌਰ ਆਦਿ ਕਿਸਾਨ ਆਗੂ ਮੌਕੇ ਤੇ ਹਾਜ਼ਰ ਸਨ