ਕਿਸਾਨ ਮਜ਼ਦੂਰ ਜਥੇਬੰਦੀ ਦੀ ਅਗਵਾਈ ਹੇਠ ਅੱਜ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਵੱਖ-ਵੱਖ ਪਿੰਡਾਂ ਵਿੱਚ ਕਾਲੀ ਦੀਵਾਲੀ ਦਿਵਸ ਮਨਾਉਂਦਿਆਂ ਮੋਦੀ ਦੇ ਪੁਤਲੇ ਫੂਕੇ ਤੇ ਘਰਾਂ ਉਤੇ ਕਾਲੇ ਝੰਡੇ ਲਗਾ ਕੇ ਰੋਸ ਪ੍ਰਦਰਸ਼ਨ ਕੀਤੇ
ਕਿਸਾਨ ਮਜ਼ਦੂਰ ਜਥੇਬੰਦੀ ਦੀ ਅਗਵਾਈ ਹੇਠ ਅੱਜ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਵੱਖ-ਵੱਖ ਪਿੰਡਾਂ ਵਿੱਚ ਕਾਲੀ ਦੀਵਾਲੀ ਦਿਵਸ ਮਨਾਉਂਦਿਆਂ ਮੋਦੀ ਦੇ ਪੁਤਲੇ ਫੂਕੇ ਤੇ ਘਰਾਂ ਉਤੇ ਕਾਲੇ ਝੰਡੇ ਲਗਾ ਕੇ ਰੋਸ ਪ੍ਰਦਰਸ਼ਨ ਕੀਤੇ
ਫਿਰੋਜ਼ਪੁਰ, 14.11.2020: ਮੋਦੀ ਸਰਕਾਰ ਵੱਲੋਂ ਅੰਬਾਨੀਆਂ ਅਡਾਨੀਆਂ ਦੇ ਹੱਥ ਖੇਤੀ ਸੈਕਟਰ ਦੇਣ ਲਈ ਲਿਆਂਦੇ ਕਾਲੇ ਕਾਨੂੰਨਾਂ, ਬਿਜਲੀ ਸੋਧ ਬਿੱਲ2020, ਹਵਾ ਪ੍ਰਦੂਸ਼ਣ ਆਰਡੀਨੈਂਸ ਆਦਿ ਲੋਕਮਾਰੂ ਤੇ ਦੇਸ਼ ਵਿਰੋਧ ਫੁਰਮਾਨਾਂ ਵਿਰੁੱਧ ਕਿਸਾਨ ਮਜ਼ਦੂਰ ਜਥੇਬੰਦੀ ਦੀ ਅਗਵਾਈ ਹੇਠ ਅੱਜ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵਲੋਂ ਵੱਖ-ਵੱਖ ਪਿੰਡਾਂ ਵਿਚ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅਰਥੀਆਂ ਸਾੜੀਆਂ ਤੇ ਘਰਾਂ ਉੱਤੇ ਕਾਲ਼ੇ ਝੰਡੇ ਲਗਾ ਕੇ ਰੋਸ ਪ੍ਰਦਰਸ਼ਨ ਕੀਤੇ ਤੇ ਸਾਰੇ ਵਰਗਾਂ ਵੱਲੋਂ ਭਰਪੂਰ ਸਹਿਯੋਗ ਮਿਲਿਆ।
ਲਿਖਤੀ ਪ੍ਰੈੱਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਪ੍ਰੈਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਦੱਸਿਆ ਕਿ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਪੱਲੇਦਾਰਾਂ, ਛੋਟੇ ਦੁਕਾਨਦਾਰਾਂ, ਦਸਤਕਾਰਾਂ, ਮਿੰਨੀ ਬੱਸ ਅਪਰੇਟਰਾਂ, ਵਕੀਲਾਂ ਆਦਿ ਵਿੱਚ ਮੋਦੀ ਸਰਕਾਰ ਵਿਰੁੱਧ ਸਖ਼ਤ ਰੋਸ ਪਾਇਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਨਾਲ ਕਿਸਾਨ ਜਥੇਬੰਦੀਆ ਨਾਲ ਹੋਈ ਗੱਲਬਾਤ ਵਿਚ ਵੀ ਤਿੰਨ ਖੇਤੀ ਆਰਡੀਨੈਂਸਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਦੱਸਣ ਲਈ ਕੋਈ ਕਸਰ ਨਹੀਂ ਛੱਡੀ ਗਈ ਤੇ ਪੰਜਾਬ ਆਰਥਿਕ ਨਾਕੇਬੰਦੀ ਨੂੰ ਹੋਰ ਮਜ਼ਬੂਤ ਕਰਦਿਆਂ ਪੰਸੈਜਰ ਗੱਡੀਆਂ ਦੇ ਨਾਲ ਮਾਲ ਗੱਡੀਆਂ ਚਲਾਉਣ ਦੀ ਰੱਟ ਲਾਈ ਰੱਖੀ ਹੈ। ਪਰ ਕੇਂਦਰ ਸਰਕਾਰ ਦੇ ਮੰਤਰੀਆਂ ਪਾਸ ਦਲੀਲ ਨਾ ਹੋਣ ਕਰਕੇ ਮੀਟਿੰਗ ਵਿਚ ਡਿੱਥੇ ਪਏ ਹਨ।
ਕਿਸਾਨ ਆਗੂ ਨੇ ਆਪਣਾ ਅੰਦੋਲਨ ਹੋਰ ਤੇਜ਼ ਕਰਨ ਦੀ ਗੱਲ ਆਖਦਿਆਂ ਕਿਸੇ ਵੀ ਕੀਮਤ ਉੱਤੇ ਪੈਸੰਜਰ ਗੱਡੀਆਂ ਨਾ ਚੱਲਣ ਦੇਣ ਦਾ ਐਲਾਨ ਕੀਤਾ ਤੇ ਮਾਲ ਗੱਡੀਆਂ ਪੰਜਾਬ ਵਿੱਚ ਚਲਾਉਣ ਦੀ ਮੰਗ ਕੀਤੀ । ਕਿਸਾਨ ਆਗੂਆਂ ਚੱਲ ਰਹੇ ਅੰਦੋਲਨ ਦੀ ਦਿਸ਼ਾ ਤੇ ਦਸ਼ਾ ਤੈਅ ਕਰਨ ਲਈ 20 ਨਵੰਬਰ ਨੂੰ ਪੰਡੋਰੀ ਰਣ ਸਿੰਘ ਤਰਨਤਾਰਨ ਗੁਰਦਾਸ ਅਕੈਡਮੀ ਵਿਖੇ ਵਿਚਾਰ ਗੋਸ਼ਟੀ ਕਰਾਉਣ ਦਾ ਐਲਾਨ ਕੀਤਾ । ਜਿਸ ਵਿੱਚ ਸੀਨੀਅਰ ਪੱਤਰਕਾਰ ਹਮੀਰ ਸਿੰਘ, ਡਾ ਪਿਆਰੇ ਲਾਲ ਗਰਗ, ਪ੍ਰੋ ਮਨਜੀਤ ਸਿੰਘ, ਐਡਵੋਕੇਟ ਬਲਦੇਵ ਸਿੰਘ ਸਿੱਧੂ ਆਦਿ ਬੁੱਧੀਜੀਵੀ ਭਾਗ ਲੈਣਗੇ।