ਕਿਸਾਨ ਮਜ਼ਦੂਰ ਜਥੇਬੰਦੀ ਦਾ ਵੱਡਾ ਕਾਫ਼ਲਾ ਸ਼ੰਬੂ ਬਾਰਡਰ ਤੇ ਸ਼ਾਮਿਲ ਹੋਣ ਲਈ ਰਵਾਨਾ
ਕਿਸਾਨ ਮਜ਼ਦੂਰ ਜਥੇਬੰਦੀ ਦਾ ਵੱਡਾ ਕਾਫ਼ਲਾ ਸ਼ੰਬੂ ਬਾਰਡਰ ਤੇ ਸ਼ਾਮਿਲ ਹੋਣ ਲਈ ਰਵਾਨਾ
ਫਿਰੋਜ਼ਪੁਰ, 13-2-2025: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦਾ ਵੱਡਾ ਕਾਫ਼ਲਾ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਸ਼ੰਬੂ ਬਾਰਡਰ ਲਈ ਮੋਗਾ ਬੁੱਘੀਪੁਰਾ ਚੌਂਕ ਤੋਂ ਰਵਾਨਾ ਹੋਇਆ.
ਇਸ ਮੌਕੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਵੀ ਸ਼ਾਮਲ ਸਨ ਤੇ ਉਹਨਾਂ ਨੇ ਕਿਹਾ ਕਿ ਕਿਸਾਨੀ ਮੰਗਾਂ ਲਈ ਲੱਗੇ ਮੋਰਚਿਆਂ ਨੂੰ ਇੱਕ ਸਾਲ ਦਾ ਸਮਾਂ ਹੋ ਗਿਆ ਹੈ ਤੇ ਮੋਰਚੇ ਨਿਰੰਤਰ ਲਗਾਤਾਰ ਆਪਣੀਆਂ ਮੰਗਾਂ ਵੱਲ ਰਹੇ ਹਨ ਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਇਹਨਾਂ ਕਿਸਾਨੀ ਮੋਰਚਿਆ ਨੂੰ ਫੇਲ੍ਹ ਕਰਨ ਲਈ ਹਰੇਕ ਤਰ੍ਹਾਂ ਦਾ ਜ਼ੁਲਮ ਕੀਤਾ ਗਿਆ ਹੈ, ਪਰ ਕਿਸਾਨਾਂ ਮਜ਼ਦੂਰਾਂ ਵਲੋਂ ਹਰੇਕ ਜ਼ਬਰ ਦਾ ਸਾਹਮਣਾ ਸਬਰ ਵਿੱਚ ਰਹਿ ਕੇ ਕੀਤਾ ਹੈ।
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਜਿਨ੍ਹਾਂ ਸਮਾਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ, ਮੋਰਚੇ ਲਗਾਤਾਰ ਜਾਰੀ ਰਹਿਣਗੇ, ਇਸ ਮੌਕੇ ਧਰਮ ਸਿੰਘ ਸਿੱਧੂ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਅਮਨਦੀਪ ਸਿੰਘ ਕੱਚਰਭੰਨ, ਮੰਗਲ ਸਿੰਘ ਸਵਾਈਕੇ, ਗੱਬਰ ਸਿੰਘ ਫੁਲਰਵਾਨ, ਗੁਰਦਿਆਲ ਸਿੰਘ ਟਿੱਬੀ, ਬੂਟਾ ਸਿੰਘ ਕਰੀਕਲਾ,ਮੱਖਣ ਸਿੰਘ ਵਾੜਾ,ਕੇਵਲ ਸਿੰਘ ਵਾਹਕਾ, ਗੁਰਮੁੱਖ ਸਿੰਘ ਕਾਮਲ ਵਾਲਾ ਆਦਿ ਆਗੂ ਹਾਜਰ ਸਨ।