ਕਿਸਾਨ ਮਜਦੂਰ ਸੰਘਰਸ਼ ਜਥੇਬੰਦੀ ਦਾ ਅੰਦੋਲਨ 23ਵੇ ਦਿਨ ਵਿੱਚ ਸ਼ਾਮਿਲ
ਕਿਸਾਨ ਮਜਦੂਰ ਜਥੇਬੰਦੀ ਵੱਲੋਂ ਸਾਂਝਾ ਮੋਰਚਾ ਜੀਰਾ ਸਰਕਾਰ ਵੱਲੋਂ ਜਬਰੀ ਚਕਾਉਣ ਦੀਆਂ ਕੋਸ਼ਿਸ਼ਾ ਦੇ ਵਿਰੋਧ ਵਿੱਚ ਤੇ ਗਿਰਫ਼ਤਾਰ ਕੀਤੇ
ਕਿਸਾਨ ਮਜਦੂਰ ਸੰਘਰਸ਼ ਜਥੇਬੰਦੀ ਦਾ ਅੰਦੋਲਨ 23ਵੇ ਦਿਨ ਵਿੱਚ ਸ਼ਾਮਿਲ,
ਕਿਸਾਨ ਮਜਦੂਰ ਜਥੇਬੰਦੀ ਵੱਲੋਂ ਸਾਂਝਾ ਮੋਰਚਾ ਜੀਰਾ ਸਰਕਾਰ ਵੱਲੋਂ ਜਬਰੀ ਚਕਾਉਣ ਦੀਆਂ ਕੋਸ਼ਿਸ਼ਾ ਦੇ ਵਿਰੋਧ ਵਿੱਚ ਤੇ ਗਿਰਫ਼ਤਾਰ ਕੀਤੇ
ਆਗੂਆਂ ਨੂੰ ਰਿਹਾਅ ਕਰਵਾਉਣ ਲਈ ਗਿੱਦੜ ਪਿੰਡੀ ਟੋਲ ਪਲਾਜੇ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤੀ ਜੋਰਦਾਰ ਨਾਰੇਬਾਜੀ➖➖➖➖➖➖➖➖➖➖
ਫਿਰੋਜ਼ਪੁਰ, 18.12.2022: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾਂ ਫਿਰੋਜ਼ਪੁਰ ਦੇ ਜੋਨ ਮੱਲਾਂ ਵਾਲੇ ਦੇ ਕਿਸਾਨਾ ਮਜਦੂਰਾਂ ਨੇ ਗਿਦੜ ਪਿੰਡੀ ਟੋਲ ਪਲਾਜੇ ਤੇ ਚੌਥੇ ਦਿਨ ਦੇ ਚੱਲ ਰਹੇ ਮੋਰਚੇ ਤੇ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ,ਜਿਲ੍ਹਾ ਮੀਤ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਵਿਰੁੱਧ ਜੰਮਕੇ ਨਾਰੇਬਾਜੀ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਆਗੂਆਂ ਨੇ ਕਿਹਾ ਕਿ ਜੀਰਾ ਮਾਰਬਲ ਸਰਾਬ ਫੈਕਟਰੀ ਅੱਗੇ ਫੈਕਟਰੀ ਬੰਦ ਕਰਵਾਉਣ ਲਈ ਇਲਾਕੇ ਦੇ ਲੋਕਾਂ ਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਪਿਛਲੇ ਲੰਮੇ ਸਮੇਂ ਤੋਂ ਸਾਂਝਾ ਮੋਰਚਾ ਚੱਲ ਰਿਹਾ ਹੈ। ਕਿਉਂਕਿ ਇਸ ਫੈਕਟਰੀ ਨੇ ਹਵਾ,ਪਾਣੀ ਪ੍ਰਦੂਸ਼ਿਤ ਕਰ ਦਿੱਤਾ ਹੈ । ਜਿਸ ਨਾਲ ਲੋਕ ਕੈਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।ਪੰਜਾਬ ਸਰਕਾਰ ਪਿਛਲੇ ਦਿਨਾਂ ਤੋਂ ਭਾਰੀ ਪੁਲਿਸ ਬਲ ਨਾਲ ਧਰਨਾ ਚਕਾਉਣ ਤੇ ਲੱਗੀ ਹੋਈ ਹੈ। ਕੱਲ੍ਹ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਾਲ ਵੀ ਮੋਰਚੇ ਤੇ ਕਿਸਾਨਾ ਨਾਲ ਗੱਲਬਾਤ ਕਰਕੇ ਧਰਨਾ ਚਕਾਉਣ ਪਹੁੰਚੇ ਸਨ ਪਰ ਸਹਿਮਤੀ ਨਹੀਂ ਬਣੀ। ਜਿਸ ਕਰਕੇ ਸਰਕਾਰ ਸਾਂਝੇ ਮੋਰਚੇ ਦੇ ਆਗੂਆਂ ਤੇ ਝੂਠਾ ਪਰਚਾ 14 ਬੰਦਿਆਂ ਬਾਏ ਨੇਮ ਤੇ ਬਾਕੀ ਅਣਪਛਾਤਿਆ ਤੇ ਦਰਜ ਕਰਕੇ ਗਿਰਫ਼ਤਾਰ ਕੀਤਾ ਗਿਆ ਹੈ ਜਿਸ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਰਾਣਾ ਰਣਬੀਰ ਸਿੰਘ ਤੇ ਬਲਰਾਜ ਸਿੰਘ ਫੇਰੋ ਕੇ ਨੂੰ ਵੀ ਰਾਤ ਗਿ੍ਫ਼ਤਾਰ ਕੀਤਾ ਹੈ ਤੇ ਜਬਰੀ ਧਰਨਾ ਚਕਾਉਣ ਦੀਆਂ ਕੋਸ਼ਿਸ਼ਾ ਕਰ ਰਹੀ ਹੈ।ਜਿਸ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਕਿਸਾਨ ਆਗੂਆਂ ਚਿਤਾਵਨੀ ਦਿੰਤੀ ਕਿ ਜੇਕਰ ਸਰਕਾਰ ਜੀਰਾ ਸਾਬ ਫੈਕਟਰੀ ਧਰਨਾ ਚਕਾਉਦੀ ਹੈ ਤਾਂ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।ਜੋਰਦਾਰ ਮੰਗ ਕਰਦੇ ਹਾਂ ਕਿ ਗਿਰਫ਼ਤਾਰ ਕੀਤੇ ਆਗੂ ਤੁਰੰਤ ਰਿਹਾ ਕੀਤੇ ਜਾਣ, ਝੂਠ ਪਰਚਾ ਰੱਦ ਕੀਤਾ ਜਾਵੇ, ਫੈਕਟਰੀ ਮਾਲਕ ਤੇ ਹਵਾ, ਪਾਣੀ ,ਧਰਤੀ ਨੂੰ ਪਰਦੂਸ਼ਿਤ ਕਰਨ ਕਰਕੇ ਸਗੀਨ ਧਰਾਵਾਂ ਤਹਿਤ ਪਰਚਾ ਦਰਜ ਕਰਕੇ ਜੇਲ ਅੰਦਰ ਬੰਦ ਕੀਤਾ ਜਾਵੇ ਤੇ ਸ਼ਰਾਬ ਫੈਕਟਰੀ ਬੰਦ ਕੀਤੀ ਜਾਵੇ, ਕਿਸਾਨਾ ਮਜਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕੀਤੀਆਂ ਜਾਣ। ਇਸ ਮੌਕੇ ਰਛਪਾਲ ਸਿੰਘ ਗੱਟਾ ਬਾਦਸ਼ਾਹ, ਸਾਹਬ ਸਿੰਘ ਦੀਨੇਕੇ, ਗੁਰਮੁੱਖ ਸਿੰਘ ਕਾਮਲ ਵਾਲਾ, ਹਰਦੀਪ ਸਿੰਘ, ਸੁਖਦੇਵ ਸਿੰਘ ਆਸਫ਼ ਵਾਲਾ, ਜੋਗਾ ਸਿੰਘ ਵੱਟੂ ਭੱਟੀ ਆਦਿ ਆਗੂ ਵੀ ਹਾਜਰ ਸਨ।