ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਪੈਟਰੋਲ,ਡੀਜਲ ਤੇ ਬਿਜਲੀ ਦੇ ਰੇਟਾਂ ਵਿੱਚ ਕੀਤੇ ਵਾਧੇ ਦੀ ਕੀਤੀ ਸ਼ਖਤ ਸਬਦਾਂ ਵਿੱਚ ਨਿਖੇਧੀ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਪੈਟਰੋਲ,ਡੀਜਲ ਤੇ ਬਿਜਲੀ ਦੇ ਰੇਟਾਂ ਵਿੱਚ ਕੀਤੇ ਵਾਧੇ ਦੀ ਕੀਤੀ ਸ਼ਖਤ ਸਬਦਾਂ ਵਿੱਚ ਨਿਖੇਧੀ
ਪੈਟਰੋਲ ਡੀਜਲ ਦੇ ਰੇਟ ਵਿੱਚ ਕੀਤੇ ਵਾਧੇ ਤੇ 3 ਰੁਪਏ ਯੁਨਿਟ ਦੀ ਸਬਸਿਡੀ ਖਤਮ ਕਰਨ ਦਾ ਫੈਸਲਾ ਤੁਰੰਤ ਵਾਪਸ ਲਿਆਂ ਜਾਵੇ -ਸੂਬਾ ਪ੍ਰਧਾਨ ਸਭਰਾ, ਬਾਠ ਤੇ ਫੱਤੇਵਾਲਾ
ਫ਼ਿਰੋਜਪੁਰ 07/09/24-ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੇ ਇੰਚਾਰਜ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜਿਲ੍ਹਾ ਪ੍ਧਾਨ ਇੰਦਰਜੀਤ ਸਿੰਘ ਬਾਠ ਤੇ ਜਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ ਨੇ ਸਾਂਝੇ ਲਿਖਤੀ ਪੈ੍ਸ ਬਿਆਨ ਰਾਹੀਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕੱਲ ਜੋ ਕੈਬਨਿਟ ਮੀਟਿੰਗ ਵਿੱਚ ਪੈਟਰੋਲ ਦੇ ਵੈਟ ਵੁੱਚ 61 ਪੈਸੇ ਤੇ ਡੀਜਲ ਦੇ ਵੈਟ ਵਿੱਚ 91 ਪੈਸੇ ਵਾਧਾ ਕੀਤਾ ਹੈ ਤੇ ਬਿਜਲੀ ਖਪਤਕਾਰਾਂ ਨੂੰ ਜੋ ਚੰਨੀ ਸਰਕਾਰ ਨੇ 7 ਕਿਲੋਵਾਟ ਤੱਕ 3 ਰੁਪਏ ਯੁਨਿਟ ਸਬਸਿਡੀ ਦਿੱਤੀ ਸੀ, ਉਸ ਨੂੰ ਖਤਮ ਕਰਨ ਦੇ ਫੈਸਲੇ ਲਏ ਹਨ। ਉਸ ਦੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਖਤ ਸਬਦਾਂ ਵਿੱਚ ਨਿਖੇਧੀ ਕਰਦੇ ਹਾਂ। ਇਸ ਦੇ ਵਿਰੋਧ ਵਿੱਚ ਜਥੇਬੰਦੀ ਵੱਲੋਂ ਪੂਰੇ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ਗਿਆ ਹੈ। ਏਸੇ ਤਰ੍ਹਾਂ ਜਿਲ੍ਹਾ ਫਿਰੋਜ਼ਪੁਰ ਦੇ ਵੱਖ ਕਸਬਿਆਂ, ਪਿੰਡਾਂ ਵਿੱਚ ਪੁਤਲੇ ਫੂਕ ਕੇ ਰੋਸ ਪ੍ਦਸ਼ਨ ਕੀਤਾ ਜਾ ਰਿਹਾ ਹੈ।
ਆਗੂਆਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਬਣੀ ਪੰਜਾਬ ਸਰਕਾਰ ਜੋ ਲੋਕ ਪੱਖੀ ਹੋਣ ਦੇ ਡਰਾਮੇ ਕਰਦੀ ਸੀ, ਇਹਨਾਂ ਦੋਵਾਂ ਫੈਸਲਿਆਂ ਜਰੀਏ ਆਮ ਲੋਕਾਂ ਦੀ ਜੇਬ ਤੇ 3 ਹਜਾਰ ਕਰੋੜ ਦਾ ਹੋਰ ਵਾਧੂ ਬੋਝ ਪਾਵੇਗੀ। ਕਿਸਾਨੀ ਕਿੱਤਾ ਜੋ ਪਹਿਲਾਂ ਹੀ ਘਾਟੇ ਵੱਦਾ ਧੰਦਾ ਬਣ ਗਿਆ ਹੈ ਪੈਟਰੋਲ ਡੀਜਲ ਦੇ ਰੇਟਾਂ ਦੇ ਵਾਧੇ ਨਾਲ ਕਿਸਾਨਾਂ ਤੇ ਹੋਰ ਭਾਰ ਵਧੇਗਾ। ਸਾਡੀ ਜੋਰਦਾਰ ਮੰਗ ਹੈ ਕਿ ਇਹ ਪੰਜਾਬ ਸਰਕਾਰ ਵੱਲੋਂ ਕੀਤੇ ਦੋਵੇਂ ਫੈਸਲੇ ਤੁਰੰਤ ਵਾਪਸ ਲਵੇ।ਕਿਸਾਨਾਂ ਨੂੰ ਡੀਜਲ ਸਬਸਿਡੀ ਤੇ ਦਿੱਤਾ ਜਾਵੇ ਤੇ ਬਿਜਲੀ ਖਪਤਕਾਰਾਂ ਨੂੰ 1ਰੁਪਏ ਯੂਨਿਟ ਦਿੱਤੀ ਜਾਵੇ ਤੇ ਸਮਾਰਟ ਮੀਟਰ ਲਾਉਣੇ ਬੰਦ ਕੀਤੇ ਜਾਣ।ਜੇਕਰ ਸਰਕਾਰ ਨੇ ਫੈਸਲੇ ਵਾਪਸ ਨਾ ਲਏ ਤਾ ਜਥੇਬੰਦੀ ਮੀਟਿੰਗ ਕਰਕੇ ਅਗਲਾ ਐਲਾਨ ਕਰੇਗਾ।