ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨੇ S C ਪਾਵਰਕਾਮ ਮੀਟਿੰਗ ਕਰਕੇ ਕਿਸਾਨਾਂ ਨੂੰ ਬਿਜਲੀ ਸਬੰਧੀ ਆ ਰਹੀਆਂ ਮੁਸ਼ਕਿਲਾਂ ਤੋਂ ਕਰਵਾਇਆ ਜਾਣੂ
ਮੋਟਰਾਂ ਵਾਲੀ ਸਪਲਾਈ ਕਿਸਾਨਾਂ ਨੂੰ ਦਸ ਘੰਟੇ ਦਿਨ ਵੇਲੇ ਬਿਨਾਂ ਪਾਵਰਕੱਟ ਤੋਂ ਦਿੱਤੀ ਜਾਵੇ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨੇ S C ਪਾਵਰਕਾਮ ਮੀਟਿੰਗ ਕਰਕੇ ਕਿਸਾਨਾਂ ਨੂੰ ਬਿਜਲੀ ਸਬੰਧੀ ਆ ਰਹੀਆਂ ਮੁਸ਼ਕਿਲਾਂ ਤੋਂ ਕਰਵਾਇਆ ਜਾਣੂ
ਮੋਟਰਾਂ ਵਾਲੀ ਸਪਲਾਈ ਕਿਸਾਨਾਂ ਨੂੰ ਦਸ ਘੰਟੇ ਦਿਨ ਵੇਲੇ ਬਿਨਾਂ ਪਾਵਰਕੱਟ ਤੋਂ ਦਿੱਤੀ ਜਾਵੇ।
24.2.2023: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲਾ ਫਿਰੋਜਪੁਰ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਜਿਲ੍ਹਾ ਮੀਤ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ ਦੀ ਅਗਵਾਈ ਵਿੱਚ ਕਿਸਾਨ ਵਫਦ ਨੇ S C ਪਾਵਰਕਾਮ ਨਾਲ ਮੀਟਿੰਗ ਕੀਤੀ। ਕਿਸਾਨਾਂ ਨੂੰ ਬਿਜਲੀ ਸਬੰਧੀ ਆ ਰਹੀਆਂ ਮੁਸ਼ਕਿਲਾਂ ਦੇ ਸਬੰਧੀ ਮੰਗ ਪੱਤਰ ਦਿੱਤਾ ਗਿਆ।ਜਿਲਾ ਪਰੈਸ ਸਕੱਤਰ ਸੁਖਵੰਤ ਸਿੰਘ ਲੋਹਕਾ ਵੱਲੋਂ ਪੈ੍ਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿ ਪਾਵਰਕਾਮ ਵੱਲੋਂ ਪਿਛਲੇ ਇੱਕ ਹਫ਼ਤੇ ਤੋਂ ਮੋਟਰਾਂ ਵਾਲੀ ਸਪਲਾਈ ਕੇਵਲ ਰਾਤ ਸਮੇਂ ਕਰ ਦਿੱਤੀ ਗਈ ਹੈ,ਰਾਤ ਸਮੇਂ ਫਸਲਾਂ ਨੂੰ ਪਾਣੀ ਲਾਉਣਾ ਔਖਾ ਹੈ,ਜਿਸ ਕਰਕੇ ਕਿਸਾਨਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਦੇਣ ਦੇ ਦਾਅਵੇ ਕਰਦੀ ਸੀ, ਪਰ ਹੁਣ ਧਿਆਨ ਨਹੀਂ ਦੇ ਰਹੀ , ਫਸਲਾਂ ਨੂੰ ਸੋਕਾ ਲੱਗ ਰਿਹਾ ਹੈ। ਜੇਕਰ ਕੋਈ ਮੋਟਰਾਂ ਵਾਲਾ ਫੀਡਰ ਫਾਲਟ ਹੋ ਜਾਂਦਾ ਹੈ ਤਾਂ ਫਾਲਟ ਕੱਢਣ ਤੋਂ ਬਾਅਦ ਕੰਪਨਸੇਸ਼ਨ ਦੀ ਸਪਲਾਈ ਨਹੀਂ ਦਿੱਤੀ ਜਾਦੀ।
ਕਿਸਾਨ ਆਗੂਆਂ ਮੰਗ ਕੀਤੀ ਕਿ ਮੋਟਰਾਂ ਦੀ ਸਪਲਾਈ ਤੁਰੰਤ ਬਦਲਕੇ ਦਿਨ ਸਮੇਂ 10 ਘੰਟੇ ਬਿਨਾ ਪਾਵਰਕੱਟ ਦਿੱਤੀ ਜਾਵੇ, ਮੋਟਰਾਂ ਵਾਲੇ Ap ਫੀਡਰਾ ਦੀਆਂ ਪੁਰਾਣੀਆਂ ਤਾਰਾਂ ਤੇ ਖੰਬੇ ਬਦਲੇ ਜਾਣ, ਫਤਿਹਗੜ੍ਹ ਸਭਰਾ ਗਰਿੱਡ ਤੋਂAp ਫੀਡਰ ਆਸ਼ੀਏ ਕੇ ਦੀ ਲਾਇਨ ਜਗਲਾਤ ਵਿੱਚੋਂ ਲੰਗਦੀ ਹੈ ਉੱਥੇ ਕੇਵਲ ਪਾਈ ਜਾਵੇ, ਗਰਿੱਡ ਫਤਿਹਗੜ੍ਹ ਸਭਰਾ ਨੂੰ ਅੱਪਗਰੇਡ ਕੀਤਾ ਜਾਵੇ, ਐਸ ਡੀ ਉ ਮੱਖੂ ਦਾ ਲੋਕਾਂ ਨਾਲ ਵਿਵਹਾਰ ਮਾੜਾ ਹੈ,ਤੇ ਨਾ ਹੀ ਕਿਸਾਨ ਆਗੂਆਂ ਦੇ ਫੋਨ ਚੱਕਦਾ ਹੈ ਕਾਰਵਾਈ ਕੀਤੀ ਜਾਵੇ।
SC ਪਾਵਰਕਾਮ ਨੇ ਵੱਲੋਂ ਮੰਗਾਂ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਧਰਮ ਸਿੰਘ ਸਿੱਧੂ, ਨਰਿੰਦਰਪਾਲ ਸਿੰਘ ਜਤਾਲਾ, ਹਰਫੂਲ ਸਿੰਘ ਦੂਲੇਵਾਲਾ, ਬੂਟਾ ਸਿੰਘ, ਖਲਾਰਾ ਸਿੰਘ, ਵੀਰ ਸਿੰਘ, ਸੁਖਵੰਤ ਸਿੰਘ ਸਹੁਰਾ, ਮੰਗਲ ਸਿੰਘ ਸਵਾਈ ਕੇ, ਕੇਵਲ ਸਿੰਘ, ਫੁਮਣ ਸਿੰਘ ਆਦਿ ਆਗੂ ਵੀ ਹਾਜਰ ਸਨ। ✍️✍️✍️✍️✍️✍️ਗੁਰਮੇਲ ਸਿੰਘ ਫੱਤੇਵਾਲਾ