ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਐਸ ਐਸ ਪੀ ਫਿਰੋਜ਼ਪੁਰ ਤੇ ਐਸ ਪੀ ਡੀ ਨਾਲ ਹੋਈ ਮੀਟਿੰਗ
ਕਿਸਾਨਾਂ ਮਜ਼ਦੂਰਾਂ ਦੇ ਪੁਲਿਸ ਨਾਲ ਸੰਬੰਧਿਤ ਲਟਕਦੇ ਆ ਰਹੇ ਮਸਲਿਆਂ ਤੇ ਹੋਈ ਗੱਲਬਾਤ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਐਸ ਐਸ ਪੀ ਫਿਰੋਜ਼ਪੁਰ ਤੇ ਐਸ ਪੀ ਡੀ ਨਾਲ ਹੋਈ ਮੀਟਿੰਗ
ਕਿਸਾਨਾਂ ਮਜ਼ਦੂਰਾਂ ਦੇ ਪੁਲਿਸ ਨਾਲ ਸੰਬੰਧਿਤ ਲਟਕਦੇ ਆ ਰਹੇ ਮਸਲਿਆਂ ਤੇ ਹੋਈ ਗੱਲਬਾਤ
ਫਿਰੋਜ਼ਪੁਰ , 2.3.2023: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੇ ਕਿਸਾਨ ਆਗੂਆਂ ਦੇ ਵਫਦ ਨੇ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੰਦੀ ਤੇ ਜਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਅਗਵਾਈ ਵਿੱਚ ਐਸ ਐਸ ਪੀ ਮੈਡਮ ਕੰਨਵਰਜੀਤ ਕੋਰ ਤੇ ਐਸ ਪੀ ਡੀ ਗੁਰਮੀਤ ਸਿੰਘ ਚੀਮਾ ਨਾਲ ਕੱਲ੍ਹ 1 ਮਾਰਚ ਨੂੰ ਮੀਟਿੰਗ ਕੀਤਾ ।
ਇਸ ਸਬੰਧੀ ਲਿਖਤੀ ਪੈ੍ਸ ਬਿਆਨ ਰਾਹੀਂ ਜਿਲ੍ਹਾ ਮੀਤ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ ਨੇ ਦੱਸਿਆ ਕਿ ਪਹਿਲਾਂ ਐਸ ਐਸ ਪੀ ਸਾਹਬ ਨਾਲ ਜਥੇਬੰਦੀ ਦੇ ਪੁਲਿਸ ਨਾਲ ਸਬੰਧੀ ਮਸਲਿਆਂ ਬਾਰੇ ਗੱਲਬਾਤ ਕੀਤੀ ਗਈ।ਮਸਲਿਆਂ ਦਾ ਹੱਲ ਕਰਨ ਲਈ ਉਹਨਾਂ ਦੇ ਹੁਕਮ ਨਾਲ ਉਸ ਤੋਂ ਬਾਅਦ ਐਸ ਪੀ ਡੀ ਚੀਮਾ ਸਾਹਬ ਨੇ ਕਾਫ਼ੀ ਲੰਬੇ ਸਮੇਂ ਤੱਕ ਲਟਕਦੇ ਆ ਰਹੇ ਕੱਲੇ -ਕੱਲੇ ਮਸਲੇ ਤੇ ਗੱਲਬਾਤ ਕੀਤੀ ਗਈ। ਉਨ੍ਹਾਂ ਵੱਲੋਂ ਕੁਝ ਮਸਲਿਆਂ ਦਾ ਹੱਲ ਜਲਦੀ ਕਰਨ ਲਈ ਸਬੰਧਿਤ ਅਫ਼ਸਰਾਂ ਦੀ ਡਿਊਟੀ ਲਗਾ ਦਿੱਤੀ ਗਈ ਤੇ ਬਾਕੀ ਮਸਲਿਆਂ ਨਾਲ ਸਬੰਧਤ ਅਫਸਰ ਹਾਜਰ ਨਾ ਹੋਣ ਕਰਕੇ ਚੀਮਾ ਸਾਹਬ ਨੇ ਦੁਬਾਰਾ ਜਥੇਬੰਦੀ ਨਾਲ 3 ਮਾਰਚ ਦੀ ਮੀਟਿੰਗ ਰੱਖੀ ਹੈ। ਜੇਕਰ ਅਫਸਰਾਂ ਨੇ ਮਸਲਿਆਂ ਦਾ ਇਸ ਮੀਟਿੰਗ ਵਿੱਚ ਹੱਲ ਨਾ ਕੀਤਾ ਤਾਂ ਮੀਟਿੰਗ ਤੋਂ ਬਾਅਦ ਜਥੇਬੰਦੀ ਵੱਲੋਂ ਅਗਲਾ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਜਿਲ੍ਹੇ ਦੇ ਆਗੂ ਧਰਮ ਸਿੰਘ ਸਿੱਧੂ, ਨਰਿੰਦਰਪਾਲ ਸਿੰਘ ਜਤਾਲਾ ਤੇ ਮਸਲਿਆਂ ਨਾਲ ਸਬੰਧਤ ਕਿਸਾਨ ਮਜਦੂਰ ਵੀ ਹਾਜਰ ਸਨ। ,,,,, ਡਾ ਗੁਰਮੇਲ ਸਿੰਘ ਫੱਤੇਵਾਲਾ