ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜਿਲ੍ਹਾ ਕਮੇਟੀ ਦੀ ਹੋਈ ਮੀਟਿੰਗ
ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਸਪਲਾਈ ਦੇਣ ਤੇ ਨਹਿਰੀ ਪਾਣੀ ਹੇਠ ਸਿੰਚਾਈ ਦਾ ਰਕਬਾ ਵਧਾਉਣ ਦੀ ਪੰਜਾਬ ਸਰਕਾਰ ਤੋਂ ਕੀਤੀ ਜੋਰਦਾਰ ਮੰਗ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜਿਲ੍ਹਾ ਕਮੇਟੀ ਦੀ ਹੋਈ ਮੀਟਿੰਗ
ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਸਪਲਾਈ ਦੇਣ ਤੇ ਨਹਿਰੀ ਪਾਣੀ ਹੇਠ ਸਿੰਚਾਈ ਦਾ ਰਕਬਾ ਵਧਾਉਣ ਦੀ ਪੰਜਾਬ ਸਰਕਾਰ ਤੋਂ ਕੀਤੀ ਜੋਰਦਾਰ ਮੰਗ
ਫਿਰੋਜ਼ਪੁਰ, ਫਰਵਰੀ 18, 2023: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਗੁਰਦੁਆਰਾ ਅਰਮਾਣਪੁਰਾ ਵਿੱਖੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਧਰਮ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ।ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਸੂਬਾ ਕੋਰ ਕਮੇਟੀ ਮੈਂਬਰ ਰਣਬੀਰ ਸਿੰਘ ਰਾਣਾ ਤੇ ਜਿਲ੍ਹਾ ਮੀਤ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਿਸਾਨਾ ਨੂੰ ਬਿਜਲੀ ਦੇਣ ਵਿੱਚ ਪਿੱਛਲੇ ਕਈ ਦਿਨਾਂ ਤੋ ਨਾਕਾਮ ਸਾਬਤ ਹੋਈ ਹੈ।ਮੋਟਰਾਂ ਵਾਲੀ ਸਪਲਾਈ ਤੋੇ ਵੱਡੇ ਕੱਟ ਲਾਏ ਜਾ ਰਹੇ ਹਨ। ਪਾਵਰਕਾਮ ਵੱਲੋਂ ਦਿਨ ਵੇਲੇ ਮੋਟਰਾਂ ਦੀ ਸਪਲਾਈ ਦੇਣੀ ਕੱਲ ਤੋ ਬੰਦ ਕਰ ਦਿੱਤੀ ਹੈ,ਮੈਸਿਜ ਕਰਕੇ ਵਟਸਐਪ ਗਰੁੱਪਾਂ ਵਿੱਚ ਖਪਤਕਾਰਾਂ ਨੂੰ ਦੱਸਿਆ ਗਿਆ ਹੈ। ਕਿਸਾਨਾਂ ਦੀ ਕਣਕ ਦੀ ਫਸਲ ਨੂੰ ਤਾਪਮਾਨ ਵਧਣ ਕਰਕੇ ਪਾਣੀ ਦੀ ਵੱਧ ਲੋੜ ਹੈ। ਸੋਕਾ ਲੱਗਣ ਵਰਗੀ ਸਥਿਤੀ ਬਣੀ ਹੋਈ ਹੈ।ਕਿਸਾਨਾ ਨੂੰ ਖੱਜਲ ਖੁਆਰ ਕਰਨ ਵਾਸਤੇ ਮੋਟਰਾਂ ਦੀ ਸਪਲਾਈ ਦਾ ਟਾਇਮ ਰਾਤ ਤੇ ਕਰ ਦਿੱਤਾ ਗਿਆ ਹੈ।ਜੇਕਰ ਦਿਨ ਵੇਲੇ ਮੋਟਰਾਂ ਵਾਲੀ ਸਪਲਾਈ ਦਸ ਘੰਟੇ ਨਾ ਦਿੱਤੀ ਗਈ ਤਾਂ ਅਗਲੀ ਮੀਟਿੰਗ ਕਰਕੇ ਪਾਵਰਕਾਮ ਦੇ ਵੱਡੇ ਅਧਿਕਾਰੀਆਂ ਦਾ ਘਿਰਾਉ ਕੀਤਾ ਜਾਵੇਗਾ ।
ਆਗੂਆਂ ਅੱਗੇ ਕਿਹਾ ਕਿ ਪੰਜਾਬ ਦਾ ਪਾਣੀ ਜੋ ਦੂਜਿਆਂ ਸੂਬਿਆਂ ਨੂੰ ਫ੍ਰੀ ਦਿੱਤਾ ਜਾ ਰਿਹਾ ਹੈ ਜਿਸ ਨਾਲ ਪਾਣੀ ਦੀ ਘਾਟ ਹੋਣ ਕਰਕੇ ਪੰਜਾਬ ਰੇਗਸਤਾਨ ਵੱਲ ਵਧ ਰਿਹਾ। ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਸਨ ਕਿ ਪੰਜਾਬ ਦੇ ਖੇਤੀ ਰਕਬੇ ਨੂੰ ਸਿਰਫ 34% ਹੀ ਨਹਿਰੀ ਪਾਣੀ ਮਿਲ ਰਿਹਾ ਹੈ , ਅਸੀਂ ਮੁੱਖ ਮੰਤਰੀ ਨੂੰ ਸਵਾਲ ਕਰਦੇ ਹਾਂ ਕਿ ਬਾਕੀ 66%ਪੰਜਾਬ ਦਾ ਪਾਣੀ ਕਿੱਥੇ ਹੈ? ਉਸਦੀ ਭਾਲ ਕਰਕੇ ਪੰਜਾਬ ਦੀ ਧਰਤੀ ਨੂੰ ਨਹਿਰੀ ਪਾਣੀ ਦਿੱਤਾ ਜਾਵੇ ਤਾਂ ਜੋ ਧਰਤੀ ਹੇਠਲੇ ਪਾਣੀ ਖਤਮ ਹੋਣ ਦਾ ਸੰਕਟ ਪੈਦਾ ਹੋ ਰਿਹਾ ਹੈ। ਧਰਤੀ ਹੇਠਲੇ ਪਾਣੀ ਬਚਾਇਆ ਜਾ ਸਕੇ। ਜਥੇਬੰਦੀ ਨਾਲ ਐਸ ਐਸ ਪੀ ਫਿਰੋਜ਼ਪੁਰ ਨਾਲ 23 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਜਥੇਬੰਦੀ ਦੇ ਪੁਲਿਸ ਨਾਲ ਸਬੰਧਿਤ ਪਿਛਲੇ ਲੰਮੇ ਤੋ ਲਟਕਦੇ ਆ ਰਹੇ ਮਸਲੇ ਹੱਲ ਕੀਤੇ ਜਾਣ। ਇਸ ਮੌਕੇ ਨਰਿੰਦਰਪਾਲ ਸਿੰਘ ਜਤਾਲਾ, ਰਣਜੀਤ ਸਿੰਘ ਖੱਚਰ ਵਾਲਾ, ਰਛਪਾਲ ਸਿੰਘ ਗੱਟਾਬਾਦਸਾਹ,ਅਮਨਦੀਪ ਸਿੰਘ ਕੱਚਰਭੰਨ, ਬਲਰਾਜ ਸਿੰਘ,ਮੱਖਣ ਸਿੰਘ,ਬਚਿੱਤਰ ਸਿੰਘ, ਹਰਨੇਕ ਸਿੰਘ,ਬੂਟਾ ਸਿੰਘ ਕਰੀ ਕਲਾ, ਮੰਗਲ ਸਿੰਘ, ਸੁਰਜੀਤ ਸਿੰਘ ਫੌਜੀ, ਖਲਾਰਾ ਸਿੰਘ, ਵੀਰ ਸਿੰਘ ਨਿਜਾਮੀ ਵਾਲਾ, ਲਖਵਿੰਦਰ ਸਿੰਘ ਆਦਿ ਹੋਰ ਵੀ ਆਗੂ ਹਾਜਰ ਸਨ। ✍️✍️✍️✍️✍️✍️ਡਾ ਗੁਰਮੇਲ ਸਿੰਘ ਫੱਤੇਵਾਲਾ