Ferozepur News

ਕਿਸਾਨ ਭਾਈਚਾਰੇ ‘ਚ ਸੋਗ ਦੀ ਲਹਿਰ : ਅਵਾਰਾ ਪਸ਼ੂ ਕਾਰਨ ਸੜਕ ਹਾਦਸਾ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਸੰਬੰਧਤ  ਕਿਸਾਨ ਦੀ ਮੌਤ

ਫਤਿਹਗੜ੍ਹ ਸਾਹਿਬ, 12 ਫਰਵਰੀ 2025: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਸੰਬੰਧਤ ਸ. ਚਰਨਜੀਤ ਸਿੰਘ ਕਾਲਾ ਬਡਵਾਲਾ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉਹ ਪਿੰਡ ਬਡਵਾਲਾ, ਤਹਿਸੀਲ ਬਸੀ ਪਠਾਣਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਨਿਵਾਸੀ ਸਨ ਅਤੇ 48 ਸਾਲ ਦੀ ਉਮਰ ਦੇ ਸਨ। ਉਹ ਆਪਣੇ ਪਿੱਛੇ 19 ਸਾਲਾ ਪੁੱਤਰ ਅਤੇ 21 ਸਾਲ ਦੀ ਧੀ ਛੱਡ ਗਏ।

ਹਾਦਸਾ ਖਨੌਰੀ ਮੋਰਚੇ ਤੋਂ ਵਾਪਸੀ ਦੌਰਾਨ ਵਾਪਰਿਆ, ਜਦ ਉਹ ਪੀ.ਜੀ.ਆਈ. ਚੰਡੀਗੜ੍ਹ ਤੋਂ ਕਿਡਨੀ ਦੀ ਦਵਾਈ ਲੈ ਕੇ ਆ ਰਹੇ ਸਨ। ਰਸਤੇ ਵਿੱਚ ਅਵਾਰਾ ਪਸ਼ੂ ਅਚਾਨਕ ਸਾਹਮਣੇ ਆਉਣ ਕਾਰਨ ਉਹਨਾਂ ਦੀ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ।

ਸੜਕ ਸੁਰੱਖਿਆ ਫੋਰਸ ਵੱਲੋਂ ਉਹਨਾਂ ਨੂੰ ਤੁਰੰਤ ਸਰਕਾਰੀ ਹਸਪਤਾਲ, ਸੈਕਟਰ 16, ਚੰਡੀਗੜ੍ਹ ਦਾਖਲ ਕਰਵਾਇਆ ਗਿਆ, ਜਿਥੇ ਗੰਭੀਰ ਹਾਲਤ ਦੇ ਚਲਦੇ ਉਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਇਲਾਜ ਦੌਰਾਨ 11 ਫਰਵਰੀ ਦੀ ਸ਼ਾਮ ਨੂੰ ਉਨ੍ਹਾਂ ਦੀ ਮੌਤ ਹੋ ਗਈ।

ਉਨ੍ਹਾਂ ਦੀ ਅਚਾਨਕ ਮੌਤ ਕਾਰਨ ਪਰਿਵਾਰ ਅਤੇ ਕਿਸਾਨ ਭਾਈਚਾਰੇ ‘ਚ ਸੋਗ ਦੀ ਲਹਿਰ ਦੌੜ ਗਈ।

Related Articles

Leave a Reply

Your email address will not be published. Required fields are marked *

Back to top button