ਕਿਸਾਨਾਂ ਨੇ ਰੇਲਵੇ ਫਿਰੋਜ਼ਪੁਰ ਟਰੈਕ ਤੇ ਲੱਗੇ ਪੱਕੇ ਮੋਰਚੇ ਦੇ 29 ਵੇ ਦਿਨ ਧਰਨਾ ਕੁਝ ਸਮੇਂ ਲਈ ਮੁਲਤਵੀ, ਦੇਵੀਦਾਸਪੁਰਾ ਰੇਲਵੇ ਲਾਈਨਾਂ ਉਤੇ 29 ਅਕਤੂਬਰ ਤੱਕ ਜਾਰੀ ਰੱਖਣ ਦਾ ਐਲਾਨ
ਕਿਸਾਨਾਂ ਨੇ ਰੇਲਵੇ ਫਿਰੋਜ਼ਪੁਰ ਟਰੈਕ ਤੇ ਲੱਗੇ ਪੱਕੇ ਮੋਰਚੇ ਦੇ 29 ਵੇ ਦਿਨ ਧਰਨਾ ਕੁਝ ਸਮੇਂ ਲਈ ਮੁਲਤਵੀ, ਦੇਵੀਦਾਸਪੁਰਾ ਰੇਲਵੇ ਲਾਈਨਾਂ ਉਤੇ 29 ਅਕਤੂਬਰ ਤੱਕ ਜਾਰੀ ਰੱਖਣ ਦਾ ਐਲਾਨ
ਫਿਰੋਜ਼ਪੁਰ , 22.10.2020: ਪੰਜਾਬ ਦੀ ਆਰਥਿਕਤਾ ਖੇਤੀ ਆਧਾਰਤ ਹੋਣ ਕਰਕੇ ਕਿਸਾਨ ਮਜਦੂਰ ਦੁਕਾਨਦਾਰ ਆਦਿ ਸਾਰੇ ਵਰਗ ਕੇਂਦਰ ਸਰਕਾਰ ਦੇ ਤਿੰਨੇ ਖੇਤੀ ਆਰਡੀਨੈਂਸਾਂ ਤੋਂ ਪ੍ਰਭਾਵਿਤ ਹੋਣੇ ਹਨ. ਤੇ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਵਿੱਚ ਪਾਸ ਕੀਤੇ ਖੇਤੀ ਬਿਲਾਂ ਨੂੰ ਕੇਂਦਰੀ ਖੇਤੀ ਬਿਲਾਂ ਦੇ ਪੂਰਕ ਸਮਝਦਿਆਂ. ਅੱਜ ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਰੇਲਵੇ ਟ੍ਰੈਕ ਬਸਤੀ ਟੈਂਕਾਂ ਵਾਲੀ ਉੱਤੇ ਲੱਗੇ ਪੱਕੇ ਮੋਰਚੇ ਦੇ 29 ਵੇ ਦਿਨ ਸ਼ਮੂਲੀਅਤ ਕਰਕੇ ਪੰਜਾਬ ਤੇ ਕੇਂਦਰ ਸਰਕਾਰ ਦੀ ਮਿਲੀਭੁਗਤ ਦਾ ਦੋਸ਼ ਲਾਇਆ. ਤੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨ ਲਈ ਦੋਵਾਂ ਸਰਕਾਰ ਇੰਨ ਬਿੰਨ ਹਨ. ਤੇ ਕੇਂਦਰ ਪੰਜਾਬ ਸਰਕਾਰ ਤੇ ਅਡਾਨੀ ਅਬਾਣੀਆਂ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ .
ਰੇਲਵੇ ਟ੍ਰੈਕ ਉੱਤੇ ਅੰਦੋਲਨਕਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲਾ ਮੀਤ ਸਕੱਤਰ ਰਣਬੀਰ ਸਿੰਘ ਠੱਠਾ ਨੇ ਪੰਜਾਬ ਵਿਚ ਕੋਇਲਾ ਡਾਇਆਂ ਤੇ ਯੂਰੀਆ ਖਾਦਾਂ ਆਦਿ ਦੀ ਕਿੱਲਤ ਪੈਦਾ ਹੋਣ ਤੇ ਪੰਜਾਬ ਦੀ ਜਨਤਾ ਕਿਸਾਨਾਂ ਮਜ਼ਦੂਰਾਂ ਦੀ ਪ੍ਰੇਸ਼ਾਨੀ ਨੂੰ ਵੇਖਦੇ ਹੋਏ ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ ਲੱਗੇ ਧਰਨੇ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ.ਤੇ ਦੇਵੀਦਾਸਪੁਰਾ ਅੰਮ੍ਰਿਤਸਰ ਰੇਲਵੇ ਟਰੈਕ ਉੱਤੇ ਲੱਗੇ ਧਰਨੇ ਨੁੂੰ 29 ਅਕਤੂਬਰ ਤਕ ਜਾਰੀ ਰੱਖਣ ਦਾ ਐਲਾਨ ਕੀਤਾ.ਤੇ 28 ਅਕਤੂਬਰ ਨੂੰ ਕੋਰ ਕਮੇਟੀ ਪੰਜਾਬ ਮੀਟਿੰਗ ਵਿੱਚ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕਣ ਦੀ ਗੱਲ ਕਹੀ.
ਕਿਸਾਨ ਆਗੂਆਂ ਨੇ ਕਿਹਾ ਕਿ ਤੇਈ ਅਕਤੂਬਰ ਨੂੰ ਅੰਮ੍ਰਿਤਸਰ ਤਰਨ ਤਾਰਨ ਜੀਰਾ ਗੁਰੂਹਰਸਾਏ ਫਾਜ਼ਿਲਕਾ ਸੁਲਤਾਨਪੁਰ ਲੋਧੀ ਲੋਹੀਆਂ ਟਾਂਡਾ ਹੁਸ਼ਿਆਰਪੁਰ ਆਦਿ ਥਾਵਾਂ ਉੱਤੇ ਰਾਵਣ ਰੂਪੀ ਬਦੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਅੰਬਾਨੀ ਅਡਾਨੀ ਕਾਰਪੋਰੇਟਸ ਦੇ ਦਿਓ ਕੱਦ ਪੁਤਲੇ ਫੂਕੇ ਜਾਣਗੇ. ਤੇ ਇਸ ਤਰ੍ਹਾਂ 25 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਪੰਜਾਬ ਦੇ 800 ਸੋ ਤੋਂ ਵੱਧ ਪਿੰਡਾਂ ਵਿੱਚ ਹਜ਼ਾਰਾਂ ਬੀਬੀਆਂ ਕਿਸਾਨ ਮਜ਼ਦੂਰ ਨੌਜਵਾਨ ਰਾਵਣ ਦਾ ਰੂਪ ਧਾਰੀ ਬੈਠੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਬਾਨੀਆਂ ਅਡਾਨੀਆਂ ਦੇ ਪੁਤਲੇ ਫੂਕ ਰੋਸ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣਗੇ .
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਕੈਪਟਨ ਸਰਕਾਰ ਨੇ ਵਿਧਾਨ ਸਭਾ ਵਿੱਚ ਪਾਸ ਕੀਤੇ ਖੇਤੀ ਕਨੂੰਨ ਖਾਮੀਆਂ ਨਾਲ ਭਰੇ ਪਏ ਹਨ. ਤੇ ਕਾਰਪੋਰੇਟਸ ਦੇ ਹਿੱਤ ਪੂਰਨ ਵਾਲੇ ਹਨ .ਤੇ ਇਨ੍ਹਾਂ ਬਿੱਲਾਂ ਦਾ ਮਸੌਦਾ ਕੇਂਦਰ ਸਰਕਾਰ ਨਾਲ ਰਲਕੇ ਬਣਾਇਆ ਗਿਆ ਹੈ .ਜੇਕਰ ਪੰਜਾਬ ਸਰਕਾਰ ਕਿਸਾਨ ਤੇ ਪੰਜਾਬੀਅਤ ਹਿਤ ਵਿੱਚ ਹੁੰਦੀ ਤਾਂ A.p.m.c ਇਸ ਐਕਟ ਅਧੀਨ ਉਕਤ ਤਿੰਨੇ ਖੇਤੀ ਆਰਡੀਨੈਂਸ ਕਾਲੇ ਕਾਨੂੰਨ ਰੱਦ ਕੀਤੇ ਜਾਂਦੇ ਤੇ A.p.m.c ਅੇੈਕਟ ਵਿਚ 2005,2013 ਤੇ 2017 ਵਿੱਚ ਨਿੱਜੀ ਮੰਡੀਆ ਬਣਾਉਣ ਦੀ ਖੁੱਲ੍ਹ ਦੇਣ ਲਈ ਕੀਤੀਆਂ ਸੋਧਾ ਰੱਦ ਕੀਤੀਆਂ ਜਾਂਦੀਆਂ ਤੇ 23 ਫਸਲਾ ਤੇ M.s.p ਤੇ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਂਦੀ. ਕਿਸਾਨ ਆਗੂਆ ਨੇ ਕੇਂਦਰ ਸਰਕਾਰ ਖਿਲਾਫ ਆਰ ਪਾਰ ਦਾ ਸੰਘਰਸ਼ ਜਾਰੀ ਰੱਖਣ ਤੇ ਇਸ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਲੈਂਦਿਆਂ. ਪੰਜਾਬ ਦੀ ਜਨਤਾ ਨੂੰ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ .
ਇਸ ਮੌਕੇ ਨਰਿੰਦਰਪਾਲ ਸਿੰਘ ਜਤਾਲਾ ,ਰਛਪਾਲ ਸਿੰਘ.ਰਣਜੀਤ ਸਿੰਘ , ਗੁਰਮੇਲ ਸਿੰਘ,ਹਰਫੁੂਲ ਸਿੰਘ ਦੂਲੇਵਾਲਾ,ਬਵਿੱਤਰ ਸਿੰਘ ਕੁਤਬਦੀਨ, ਸਾਹਬ ਸਿੰਘ ਦੀਨੇ ਕੇ ,ਮੰਗਲ ਸਿੰਘ, ਖਲਾਰਾ ਸਿੰਘ ਪੰਨੂ ,ਗੁਰਨਾਮ ਸਿੰਘ ਅਲੀ ਕਿ ਝੁੱਗੀਆਂ ਤੇ ਸੁਖਵੰਤ ਸਿੰਘ ਲੋਹਕਾ ਨੇ ਵੀ ਸੰਬੋਧਨ ਕੀਤਾ ..