ਕਾਰਪੋਰੇਟ ਘਰਾਣਿਆਂ ਵੱਲੋ ਪੁਰਾਣੀ ਪੈਨਸ਼ਨ ਬਹਾਲੀ ਖਿਲਾਫ ਕੀਤਾ ਜਾ ਰਿਹਾ ਕੂੜ ਪ੍ਰਚਾਰ ਝੂਠ ਦਾ ਪੁਲੰਦਾ: ਸੂਬਾ ਪ੍ਰਧਾਨ ਸੁਖਜੀਤ ਸਿੰਘ
ਸੀ.ਪੀ.ਐਫ. ਕਰਮਚਾਰੀ ਯੂਨੀਅਨ ਵੱੱਲੋ ਜਿ਼ਲ੍ਹਾ ਪੱਧਰੀ ਸੈਮੀਨਾਰ
ਕਾਰਪੋਰੇਟ ਘਰਾਣਿਆਂ ਵੱਲੋ ਪੁਰਾਣੀ ਪੈਨਸ਼ਨ ਬਹਾਲੀ ਖਿਲਾਫ ਕੀਤਾ ਜਾ ਰਿਹਾ ਕੂੜ ਪ੍ਰਚਾਰ ਝੂਠ ਦਾ ਪੁਲੰਦਾ: ਸੂਬਾ ਪ੍ਰਧਾਨ ਸੁਖਜੀਤ ਸਿੰਘ
ਸੀ.ਪੀ.ਐਫ. ਕਰਮਚਾਰੀ ਯੂਨੀਅਨ ਵੱੱਲੋ ਜਿ਼ਲ੍ਹਾ ਪੱਧਰੀ ਸੈਮੀਨਾਰ
ਫਿਰੋਜ਼ਪੁਰ, 06 ਅਕਤੂਬਰ, 2022: ਪੁਰਾਣੀ ਪੈਨਸ਼ਨ ਦੀ ਬਹਾਲੀ ਸਬੰਧੀ ਲੰਬੇ ਸਮੇ ਤੋ ਸੰਘਰਸ਼ ਕਰ ਰਹੀ ਮੁਲਾਜ਼ਮ ਜਥੇਬੰਦੀ ਸੀ.ਪੀ.ਐਫ. ਕਰਮਚਾਰੀ ਯੂਨੀਅਨ ਪੰਜਾਬ ਦੀ ਫਿਰੋਜ਼ਪੁਰ ਇਕਾਈ ਵੱਲੋ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਜਿ਼ਲ੍ਹਾ ਪੱਧਰੀ ਸੈਮੀਨਾਰ ਜਸਗੀਰ ਸਿੰਘ ਭਾਂਗਰ ਜਿ਼ਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤਾ ਗਿਆ । ਜਿਸ ਵਿੱਚ ਜਥੇਬੰਦੀ ਦੀ ਸੂਬਾ ਪ੍ਰਧਾਨ ਅਤੇ ਐਨ.ਐਮ.ਓ.ਪੀ.ਐਸ. ਭਾਰਤ ਦੇ ਸੀਨੀਅਰ ਮੀਤ ਪ੍ਰਧਾਨ ਸ: ਸੁਖਜੀਤ ਸਿੰਘ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਦੇ ਤੌਰ ਤੇ ਸ਼ਾਮਿਲ ਹੋਏ । ਇਸ ਜਿ਼ਲ੍ਹਾ ਪੱਧਰੀ ਸੈਮੀਨਾਰ ਵਿਚ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਤੋ ਇਲਾਵਾ ਅਧਿਆਪਕ ਵਰਗ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ।
ਸੈਮੀਨਾਰ ਦੌਰਾਨ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਪੁਰਾਣੀ ਪੈਨਸ਼ਨ ਦੀ ਬਹਾਲੀ ਤੱਕ ਸੀ.ਪੀ.ਐਫ. ਕਰਮਚਾਰੀ ਯੂਨੀਅਨ ਦੀ ਅਗਵਾਈ ਸੰਘਰਸ਼ ਕਰਨ ਦਾ ਅਹਿਦ ਲਿਆ । ਸੈਮੀਨਾਰ ਦੌਰਾਨ ਮੁਲਾਜ਼ਮਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਜਥੇਬੰਦੀ ਵੱਲੋ ਪਿਛਲੇ ਸਮੇ ਤੋ ਕੀਤੇ ਗਏ ਸੰਘਰਸ਼ ਦਾ ਵੇਰਵਾ ਦਿੰਦੇ ਹੋਏ ਕੀਤੀਆਂ ਗਈਆਂ ਪ੍ਰਾਪਤੀਆਂ ਐਕਸਗ੍ਰੇਸ਼ੀਆ, ਡੀ.ਸੀ.ਆਰ.ਜੀ., ਫੈਮਲੀ ਪੈਨਸ਼ਨ ਦਾ ਵੀ ਜਿ਼ਕਰ ਕੀਤਾ । ਉਹਨਾਂ ਇਸ ਮੌਕੇ ਕਾਰਪੋਰੇਟ ਘਰਾਣਿਆਂ ਵੱਲੋ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਖੜੇ ਕੀਤੇ ਜਾ ਰਹੇ ਬੇਬੁਨਿਆਦ ਸ਼ੰਕਿਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ।
ਸੂਬਾ ਪ੍ਰਧਾਨ ਨੇ ਸਟੇਟ ਬੈਕ ਆਫ ਇੰਡੀਆ ਦੇ ਉਚ ਅਧਿਕਾਰੀ ਵੱਲੋ ਅਖਬਾਰਾਂ ਰਾਹੀ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਕੀਤੇ ਗਏ ਕੂੜ ਪ੍ਰਚਾਰ ਵਾਲੇ ਲੇਖਾਂ ਨੂੰ ਝੂਠ ਦਾ ਪੁਲੰਦਾ ਦਸਦੇ ਹੋਏ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਸਟੇਟ ਬੈਕਾਂ ਵਿਚੋਂ ਆਪਣੇ ਬੈਕ ਖਾਤੇ ਬੰਦ ਕਰਵਾਏ ਜਾਣ । ਸੁਖਜੀਤ ਸਿੰਘ ਸੂਬਾ ਪ੍ਰਧਾਨ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਸੂਬੇ ਵਿਚ ਪੁਰਾਣੀ ਪੈਨਸ਼ਨ ਸਕੀਮ ਜਲਦੀ ਲਾਗੂ ਨਾ ਕੀਤੀ ਤਾਂ ਹਿਮਾਚਲ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਸਖਤ ਵਿਰੋਧ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਦੀਆਂ ਝੂਠੀਆਂ ਗਰੰਟੀਆਂ ਦੀ ਪੋਲ ਖੋਲੀ ਜਾਵੇਗੀ ।
ਇਸ ਮੌਕੇ ਓਮ ਪ੍ਰਕਾਸ਼ ਰਾਣਾ ਸੂਬਾ ਆਗੂ, ਜਗਰੂਪ ਸਿੰਘ ਢਿੱਲੋ ਜਿ਼ਲ੍ਹਾ ਚੇਅਰਮੈਨ, ਸੋਨੂੰ ਕਸ਼ਅਪ ਜਿ਼ਲ੍ਹਾ ਜਨਰਲ ਸਕੱਤਰ,ਤਜਿੰਦਰ ਸਿੰਘ ਨੰਗਲ ਸੂਬਾ ਪ੍ਰਧਾਨ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਅਸ਼ੋਕ ਕੁਮਾਰ ਸੂਬਾ ਪ੍ਰਧਾਨ ਕਮਿਸ਼ਨਰ ਦਫਤਰ ਕਰਮਚਾਰੀ ਯੂਨੀਅਨ, ਮਨੋਹਰ ਲਾਲ ਜਿ਼ਲ੍ਹਾ ਪ੍ਰਧਾਨ ਪੀ.ਐਸ.ਐਮ.ਐਸ.ਯੂ., ਪ੍ਰਦੀਪ ਵਿਨਾਇਕ ਜਿ਼ਲ੍ਹਾ ਖਜ਼ਾਨਚੀ, ਸਰਬਜੀਤ ਸਿੰਘ ਭਾਵੜਾ ਅਧਿਆਪਕ ਆਗੂ, ਗੁਰਜੀਤ ਸਿੰਘ ਸੋਢੀ ਜਿ਼ਲ੍ਹਾ ਪ੍ਰਧਾਨ ਈ.ਟੀ.ਟੀ., ਤਲਵਿੰਦਰ ਸਿੰਘ ਖਾਲਸਾ, ਰੇਸ਼ਮ ਸਿੰਘ ਸ਼ੇਰ ਖਾਂ, ਵੀਰਪਾਲ ਕੌਰ ਸੀਨੀਅਰ ਮੀਤ ਪ੍ਰਧਾਨ, ਇੰਦਰਜੀਤ ਸਿੰਘ ਢਿੱਲੋ ਸੀਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਔਲਖ ਜਲ ਸਰੋਤ ਵਿਭਾਗ, ਵਿਪਨ ਲੋਟਾ, ਜਸਵਿੰਦਰ ਸਿੰਘ ਸੇ਼ਖੜਾ, ਜੁਗਲ ਕਿਸ਼ੋਰ ਆਨੰਦ, ਸੁਨੀਲ ਕੰਬੋਜ਼, ਹਰਪ੍ਰੀਤ ਦੁੱਗਲ, ਅਮਨਦੀਪ ਖਜ਼ਾਨਾ ਵਿਭਾਗ, ਰਾਜਦੀਪ ਸਿੰਘ ਸੋਢੀ ਤਹਿਸੀਲ ਪ੍ਰਧਾਨ, ਮਨਦੀਪ ਸਿੰਘ ਥਿੰਦ, ਸੰਪੂਰਨ ਵਿਰਕ, ਵਰੁਣ ਕੁਮਾਰ ਅਤੇ ਸੁਖਚੈਨ ਸਿੰਘ ਸਿੱਖਿਆ ਵਿਭਾਗ, ਗੁਰਮੇਜ ਸਿੰਘ ਜੋਸਨ, ਮੇਹਰ ਸਿੰਘ ਜੋਸਨ, ਦਰਸ਼ਨ ਸਿੰਘ ਭੁੱਲਰ, ਪਰਮਵੀਰ ਮੌਗਾ ਅਤੇ ਚਰਨਜੀਤ ਸਿੰਘ ਸਿਹਤ ਵਿਭਾਗ, ਗੁਰਦੇਵ ਸਿੰਘ ਜਲਾਲਾਬਾਦ, ਨਵਜੋਤ ਸਿੰਘ ਆਈ.ਟੀ.ਸੈਲ, ਵਿਜੇ ਕੁਮਾਰ ਬੀ.ਐਡ ਆਰ., ਜਸਵੀਰ ਸਿੰਘ ਸੈਣੀ ਪਟਵਾਰ ਯੂਨੀਅਨ, ਸੰਤੋਖ ਤੱਖੀ ਕਾਨੂੰਗੋ ਐਸੋਸੀਏਸ਼ਨ ਤੋ ਇਲਾਵਾ ਵੱਡੀ ਗਿਣਤੀ ਵਿਚ ਮਹਿਲਾ ਅਤੇ ਪੁਰਸ਼ ਮੁਲਾਜ਼ਮ ਹਾਜ਼ਰ ਸਨ ।