Ferozepur News

ਕਾਂਗਰਸ ਦੀ ਵਰਕਰ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ ; ਮਾਲਵੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਮੀਟਿੰਗ ਹੋ ਨਿੱਬੜੀ

ਕਾਂਗਰਸ ਦੀ ਵਰਕਰ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ ; ਮਾਲਵੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਮੀਟਿੰਗ ਹੋ ਨਿੱਬੜੀ
ਕਾਂਗਰਸ ਪਾਰਟੀ ਨੇ ਪਹਿਲਾਂ ਵੀ ਦੇਸ਼ &#39ਤੇ ਪੰਜਾਬ ਨੂੰ ਅੱਤਵਾਦ ਅਤੇ ਆਰਥਿਕ ਸੰਕਟ ਵਿਚੋਂ ਕੱਢਿਆ : ਮਨਪ੍ਰੀਤ ਬਾਦਲ
– ਆਖਰੀ ਸਾਹਾਂ ਤੱਕ ਗੁਰੂਹਰਸਹਾਏ ਹਲਕੇ ਦੇ ਲੋਕਾਂ ਦੀ ਸੇਵਾ ਕਰਦਾ ਰਹਾਂਗਾ : ਰਾਣਾ ਸੋਢੀ
– ਗਰਮੀ ਦਾ ਮੌਸਮ ਹੋਣ ਦੇ ਬਾਵਜੂਦ ਕਾਂਗਰਸੀ ਵਰਕਰਾਂ &#39ਚ ਦੇਖਿਆ ਗਿਆ ਭਾਰੀ ਉਤਸ਼ਾਹ

manpreet at lakho ke by gulati
ਗੁਰੂਹਰਸਹਾਏ, 29 ਜੁਲਾਈ (ਪਰਮਪਾਲ ਗੁਲਾਟੀ)- ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਿਚ ਆਮ ਲੋਕਾ ਦਾ ਕਦੇ ਭਲਾ ਨਹੀਂ ਹੋ ਸਕਦਾ ਅਤੇ ਲੋਕ ਅਕਾਲੀ ਭਾਜਪਾ ਸਰਕਾਰ ਨੂੰ ਪੰਜਾਬ ਵਿਚੋਂ ਚਲਦਾ ਕਰਨ ਲਈ ਉਤਾਵਲੇ ਨਜ਼ਰ ਆ ਰਹੇ ਹਨ ਅਤੇ 2017 &#39ਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਏਗੀ ਅਤੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੁਬਾਰਾ ਦੇਖਣਾ ਚਾਹੁੰਦੇ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਣਾ ਗੁਰਮੀਤ ਸਿੰਘ ਸੋਢੀ ਦੀ ਅਗਵਾਈ ਵਿਚ ਲੱਖੋ ਕੇ ਬਹਿਰਾਮ ਵਿਖੇ ਕਰਵਾਈ ਗਈ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆ ਮਨਪ੍ਰੀਤ ਸਿੰਘ ਬਾਦਲ ਨੇ ਕਹੇ। ਉਹਨਾਂ ਕਿਹਾ ਕਿ ਲੋਕ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਚਾਹੁੰਦੇ ਹਨ ਅਤੇ ਪੰਜਾਬ ਵਾਸੀ ਆਉਂਦੀਆਂ ਚੋਣਾਂ &#39ਚ ਅਕਾਲੀ ਭਾਜਪਾ ਸਰਕਾਰ ਨੂੰ ਉਖਾੜ ਸੁੱਟਣਗੇ। ਉਹਨਾਂ ਕਿਹਾ ਕਿ ਕਿਸਾਨ ਰੋਜ਼ਾਨਾ ਖੁਦਕੁਸ਼ੀਆ ਕਰ ਰਹੇ ਹਨ ਅਤੇ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਉਹਨਾਂ ਕਿਹਾ ਕਿ ਲੋਕ ਮਹਿੰਗਾਈ ਦੀ ਮਾਰ ਸਰਕਾਰ ਦੀਆਂ ਗਲਤ ਨੀਤੀਆ ਝੱਲ ਰਹੇ ਹਨ, ਜਦਕਿ ਸਰਕਾਰ ਦੇ ਵਜ਼ੀਰਾਂ ਅਤੇ ਅਹੁਦੇਦਾਰਾਂ ਵਲੋਂ ਲੋਕਾਂ ਨਾਲ ਧੱਕੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿਚ ਆਰਥਿਕ ਸੰਕਟ ਚੱਲ ਰਿਹਾ ਹੈ ਅਤੇ ਲੋਕਾ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ &#39ਤੇ ਨੌਜਵਾਨਾਂ ਨੂੰ ਵੱਡੇ ਪੱਧਰ &#39ਤੇ ਰੁਜ਼ਗਾਰ ਮੁਹੱਈਆ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ &#39ਤੇ ਸ਼ਗਨ ਸਕੀਮ 51 ਹਜ਼ਾਰ ਰੁਪਏ ਅਤੇ  ਬੁਢਾਪਾ ਪੈਨਸ਼ਨ 2 ਹਜ਼ਾਰ ਰੁਪਏ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਬਾਦਲਾਂ ਦੀ ਟਰਾਂਸਪੋਰਟ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਜਦਕਿ ਪੰਜਾਬ ਰੋਡਵੇਜ਼, ਬਿਜਲੀ ਬੋਰਡ ਸਮੇਤ ਹੋਰ ਅਦਾਰੇ ਲਗਾਤਾਰ ਘਾਟੇ ਵੱਲ ਜਾ ਰਹੇ ਹਨ। ਲੋਕਾਂ ਵਲੋਂ ਕਿਸਾਨਾ ਨੂੰ ਪੈਨਸ਼ਨ ਮੁੱਦੇ &#39ਤੇ ਗੱਲਬਾਤ ਕਰਨ &#39ਤੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਮਨਪ੍ਰੀਤ ਬਾਦਲ ਨੇ ਕਿਹਾ ਕਿ ਚੋਣ ਮੈਨੀਫੈਸਟੋ ਵਿਚ ਕਿਸਾਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਇਸ ਮੌਕੇ ਸੰਗਰੂਰ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਵਿਜੈ ਇੰਦਰ ਸਿੰਗਲਾ ਨੇ ਸੰਬੋਧਨ ਕਰਦਿਆ ਕਿਹਾ ਕਿ ਬਾਦਲਾਂ ਵਲੋਂ ਪੰਜਾਬ ਦੇ ਲੋਕਾਂ ਨੂੰ ਵਿਕਾਸ ਦੇ ਨਾਮ &#39ਤੇ ਗੁੰਮਰਾਹ ਕੀਤਾ ਜਾ ਰਿਹਾ ਹੈ ਜਦਕਿ ਪੰਜਾਬ ਵਿਚ ਵਿਕਾਸ ਨਾਮ ਦੀ ਕੋਈ ਚੀਜ ਨਜ਼ਰ ਨਹੀਂ ਆਉਂਦੀ। ਉਹਨਾਂ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਵਿਚ ਰੇਤ, ਬਜਰੀ &#39ਤੇ ਅਕਾਲੀ ਸਰਕਾਰ ਦੇ ਨੁਮਾਇੰਦਿਆ ਵਲੋਂ ਰੇਤ, ਬਜ਼ਰੀ ਉਤੇ ਕਬਜ਼ਾ ਕਰ ਰੱਖਿਆ ਹੈ ਅਤੇ ਮਕਾਨ ਬਣਾਉਣਾ ਆਮ ਆਦਮੀ ਦੀ ਪਹੁੰਚ ਤੋਂ ਕਿਤੇ ਦੂਰ ਹੈ। ਕਾਂਗਰਸ ਸਰਕਾਰ ਆਉਣ &#39ਤੇ ਰੇਤ, ਬਜ਼ਰੀ ਆਮ ਲੋਕਾਂ ਨੂੰ ਸਸਤੇ ਰੇਟਾਂ &#39ਤੇ ਦਿੱਤੇ ਜਾਣਗੇ। ਇਸ ਮੌਕੇ ਰਕੇਸ਼ ਪਾਂਡੇ ਵਿਧਾਇਕ ਨੇ ਆਪਣੇ ਸੰਬੋਧਨ &#39ਚ ਕਿਹਾ ਕਿ ਪੰਜਾਬ ਦਾ ਭਲਾ ਕੈਪਟਨ ਦੀ ਅਗਵਾਈ &#39ਚ ਕਾਂਗਰਸ ਸਰਕਾਰ ਹੀ ਕਰ ਸਕਦੀ ਹੈ ਕਿਉਂਕਿ ਕਾਂਗਰਸ ਪਾਰਟੀ ਨੇ ਪਹਿਲਾ ਹੀ ਪੰਜਾਬ ਦੇ ਲੋਕਾਂ, ਪੰਜਾਬ ਦੇ ਪਾਣੀਆਂ ਦੀ ਰਾਖੀ ਤੇ ਹਿੱਤਾਂ ਲਈ ਕੁਰਬਾਨੀਆਂ ਕੀਤੀਆਂ ਹਨ।
ਇਸ ਮੌਕੇ ਹਲਕਾ ਗੁਰੂਹਰਸਹਾਏ ਦੇ ਕਾਂਗਰਸ ਵਿਧਾਇਕ ਅਤੇ ਪੰਜਾਬ ਦੇ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਣਾ ਗੁਰਮੀਤ ਸਿੰਘ ਸੋਢੀ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਲੋਕ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੁਬਾਰਾ ਦੇਖਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਪਾਣੀਆ ਦੇ ਮੁੱਦੇ &#39ਤੇ ਜੋ ਸਟੈਂਡ ਕੈਪਟਨ ਅਮਰਿੰਦਰ ਸਿੰਘ ਵਲੋਂ ਲਿਆ ਗਿਆ ਹੈ ਉਹ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੰਦਾ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਹਮੇਸ਼ਾ ਹੀ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜੀ ਹੈ ਅਤੇ ਅੱਜ ਵੀ ਕਿਸਾਨਾਂ ਨਾਲ ਹੀ ਖੜੇ• ਹਨ। ਉਹਨਾਂ ਕਿਹਾ ਕਿ ਮੇਰੇ ਵਿਰੋਧੀਆਂ ਵਲੋਂ ਇਹ ਭਰਮ ਫੈਲਾਇਆ ਜਾ ਰਿਹਾ ਹੈ ਕਿ ਰਾਣਾ ਸੋਢੀ ਗੁਰੂਹਰਸਹਾਏ ਹਲਕੇ ਤੋਂ ਚੋਣ ਨਹੀਂ ਲੜ ਰਹੇ ਜਦਕਿ ਮੈਂ ਆਪਣੇ ਵਿਰੋਧੀਆਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਰਾਣਾ ਸੋਢੀ ਗੁਰੂਹਰਸਹਾਏ ਵਿਖੇ ਜੰਮਿਆ-ਪਲਿਆ ਹੈ ਅਤੇ ਅੰਤ ਤੱਕ ਗੁਰੂਹਰਸਹਾਏ ਵਿਖੇ ਹੀ ਰਹੇਗਾ ਅਤੇ ਇਥੋਂ ਹੀ ਚੋਣ ਲੜੇਗਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ &#39ਤੇ ਪੰਜਾਬ ਅੰਦਰੋਂ ਰੇਤ, ਬਜਰੀ, ਕੇਬਲ, ਟਰਾਂਸਪੋਰਟ ਮਾਫ਼ੀਆ ਤੋਂ ਮੁਕਤ ਕਰਵਾਇਆ ਜਾਵੇਗਾ। ਉਹਨਾਂ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆ ਕਿਹਾ ਕਿ ਵਰਕਰ ਕਿਸੇ ਵੀ ਪਾਰਟੀ ਦੀ ਰੀਡ ਦੀ ਹੱਡੀ ਹੁੰਦੇ ਹਨ ਅਤੇ ਅੱਜ ਤੁਹਾਡੇ ਇਕੱਠ ਨੇ ਇਹ ਦੱਸ ਦਿੱਤਾ ਹੈ ਕਿ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਹੋਵੇਗੀ।
ਇਸ ਮੌਕੇ ਗੁਰੂ ਹਰਦੀਪ ਸਿੰਘ ਸੋਢੀ, ਸਤਿਕਾਰ ਕੌਰ ਗਹਿਰੀ, ਵਿਜੇ ਕਾਲੜਾ, ਰਘੂਮੀਤ ਸਿੰਘ ਸੋਢੀ, ਅਨੁਮੀਤ ਸਿੰਘ ਹੀਰਾ ਸੋਢੀ, ਕੁਲਵੰਤ ਕਟਾਰੀਆ ਸਕੱਤਰ ਪੰਜਾਬ ਕਾਂਗਰਸ, ਗੁਰਦੀਪ ਸਿੰਘ ਢਿੱਲੋਂ, ਰਵੀ ਚਾਵਲਾ, ਸ਼ਵਿੰਦਰ ਸਿੰਘ ਸਿੱਧੂ, ਮਲਕੀਤ ਹੀਰੇਵਾਲਾ, ਆਤਮਜੀਤ ਡੇਵਿਡ, ਜੋਗਿੰਦਰਪਾਲ ਭਾਟਾ, ਰਿੰਪੀ ਥੇਹਗੁੱਜਰ, ਵੇਦ ਪ੍ਰਕਾਸ਼ ਕੰਬੋਜ਼, ਰਾਜਾ ਕੁਮਾਰ, ਵਿੱਕੀ ਸਿੱਧੂ, ਮੰਗਲ ਸਿੰਘ ਸ਼ਾਮ ਸਿੰਘ ਵਾਲਾ, ਅਮਰੀਕ ਚੱਕ ਬੁੱਢੇਸ਼ਾਹ, ਬਾਬਾ ਜੋਗਿੰਦਰ ਸਿੰਘ, ਟੇਕ ਸਿੰਘ, ਹਰਨੇਕ ਸਿੰਘ, ਜਸਕਰਨ ਸਿੰਘ ਸੰਧੂ ਕੋਹਰ ਸਿੰਘ ਵਾਲਾ, ਹੰਸ ਰਾਜ ਬੱਟੀ, ਪਾਲਾ ਬੱਟੀ, ਵਿਨੋਦ ਜੀਵਾਂ ਅਰਾਂਈ, ਜਸਵਿੰਦਰ ਨਿੱਝਰ, ਬੱਬਾ ਬਰਾੜ ਝਾੜੀਵਾਲਾ, ਉਡੀਕ ਬੇਰੀ ਬਾਘੂਵਾਲਾ, ਨਿਰਮਲ ਸਿੰਘ ਲੱਖੋ ਕੇ, ਰਾਜੂ ਸੋਢੀ, ਗਗਨ ਝੋਕ, ਮੰਟਾ ਸੰਧੂ, ਪ੍ਰਦੀਪ ਸਿੰਘ ਝੋਕ, ਨਛੱਤਰ ਸਿੰਘ ਬੈਰਕਾਂ, ਅੰਗਰੇਜ਼ ਸਿੰਘ ਬੈਰਕਾਂ, ਮਲਕੀਤ ਸਿੰਘ ਗਜਨੀਵਾਲਾ, ਸੀਮੂ ਪਾਸੀ, ਸੋਨੂੰ ਮੋਂਗਾ, ਅਮਨ ਦੁੱਗਲ, ਕੁਲਦੀਪ ਘਾਂਗਾ, ਦਵਿੰਦਰ ਜੰਗ, ਮੱਖਣ ਅਵਾਣ, ਬਲਵੀਰ ਪ੍ਰਧਾਨ ਸ਼ਰੀਂਹ ਵਾਲਾ ਸੈਦਾਂ, ਬਗੀਚਾ ਬੋਹੜੀਆਂ, ਹਰਦੀਪ ਸਿੰਘ ਮੋਹਨ ਕੇ, ਨਸੀਬ ਸਿੰਘ, ਹਰਬਚਨ ਸਿੰਘ, ਨਿਰੰਜਣ ਸਿੰਘ, ਮੇਜਰ ਸਿੰਘ ਲਾਲਚੀਆਂ, ਗੋਰਾ ਲਾਲਚੀਆਂ, ਕੁਲਦੀਪ ਧਵਨ, ਲਖਵੀਰ ਸਿੰਘ ਹਾਮਦ, ਬੂਟਾ ਸਿੰਘ ਹਾਮਦ, ਵਿਨੋਦ ਨਾਗਰ, ਮਨਜੀਤ ਸੋਢੀ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ। ਇਸ ਮੀਟਿੰਗ ਦੌਰਾਨ ਵੱਖ-ਵੱਖ ਪਿੰਡਾਂ ਤੋਂ ਕਿਸਾਨਾਂ ਨੇ ਚੋਣ ਮੈਨੀਫ਼ੈਸਟੋ ਵਿਚ ਸ਼ਾਮਲ ਕਰਨ ਲਈ ਆਪਣੇ ਸੁਝਾਅ ਵੀ ਪੇਸ਼ ਕੀਤੇ।

Related Articles

Back to top button