ਕਾਂਗਰਸ ਦਾ ਸਿਪਾਹੀ ਹਾਂ, ਪਾਰਟੀ ਦੇ ਹੁਕਮ 'ਤੇ ਸੁਖਬੀਰ ਖਿਲਾਫ਼ ਵੀ ਚੋਣ ਲੜਾਂਗਾ : ਮਨਪ੍ਰੀਤ ਬਾਦਲ
ਕਾਂਗਰਸ ਦਾ ਸਿਪਾਹੀ ਹਾਂ, ਪਾਰਟੀ ਦੇ ਹੁਕਮ 'ਤੇ ਸੁਖਬੀਰ ਖਿਲਾਫ਼ ਵੀ ਚੋਣ ਲੜਾਂਗਾ : ਮਨਪ੍ਰੀਤ ਬਾਦਲ
– ਪਿੰਡ ਕੁਤਬਗੜ• ਭਾਟਾ ਵਿਖੇ ਪੁਰਾਣੇ ਸਾਥੀ ਵਰਕਰਾਂ ਨਾਲ ਕੀਤੀ ਮੁਲਾਕਾਤ
ਗੁਰੂਹਰਸਹਾਏ, 29 ਜੁਲਾਈ (ਪਰਮਪਾਲ ਗੁਲਾਟੀ)- ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮੈਂ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ ਜੇਕਰ ਪਾਰਟੀ ਨੇ ਵਿਧਾਨ ਸਭਾ ਚੋਣਾਂ 'ਚ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਚੋਣ ਲੜਾਈ ਤਾਂ ਜ਼ਰੂਰ ਲੜ•ਾਗਾਂ। ਮਨਪ੍ਰੀਤ ਬਾਦਲ ਅੱਜ ਹਲਕਾ ਗੁਰੂਹਰਸਹਾਏ ਦੇ ਕਾਂਗਰਸ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਪਹਿਲਾ ਆਪਣੇ ਪੁਰਾਣੇ ਸਾਥੀ ਜੋਗਿੰਦਰਪਾਲ ਭਾਟਾ ਦੇ ਗ੍ਰਹਿ ਵਿਖੇ ਵਰਕਰਾਂ ਨੂੰ ਮਿਲਣ ਲਈ ਪਹੁੰਚੇ ਸਨ। ਸਿੱਧੂ ਜੋੜੇ ਦੇ ਕਾਂਗਰਸ ਵਿਚ ਸ਼ਾਮਲ ਹੋਣ ਸੰਬੰਧੀ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆ ਉਹਨਾਂ ਕਿਹਾ ਕਿ ਪਿਛਲੇ 15 ਸਾਲਾਂ ਤੋਂ ਭਾਜਪਾ ਵਿਚ ਰਹਿ ਕੇ ਸਿੱਧੂ ਜੋੜੇ ਜਿੱਥੇ ਅਕਾਲੀ ਦਲ ਨੂੰ ਖੂਬ ਭੰਡਿਆ ਉਥੇ ਕਾਂਗਰਸ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਜੇਕਰ ਉਹ ਕਾਂਗਰਸ ਵਿਚ ਸ਼ਾਮਲ ਵਿਚ ਹੁੰਦੇ ਹਨ ਤਾਂ ਕੋਈ ਇਤਰਾਜ ਨਹੀਂ, ਬਲਕਿ ਉਹਨਾਂ ਦੀ 'ਆਪ' ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸੁਖਬੀਰ ਬਾਦਲ ਵਲੋਂ ਤੀਜੀ ਵਾਰ ਸਰਕਾਰ ਬਣਾਉਣ ਦੇ ਦਾਅਵੇ ਅਤੇ ਆਮ ਆਦਮੀ ਪਾਰਟੀ ਵਲੋਂ 100 ਸੀਟ ਜਿੱਤਣ ਦੇ ਦਾਅਵਿਆਂ ਪ੍ਰਤੀ ਉਹਨਾਂ ਕਿਹਾ ਸੁਪਨੇ ਲੈਣ ਦੀ ਕਿਸੇ 'ਤੇ ਕੋਈ ਪਾਬੰਦੀ ਨਹੀਂ ਹੈ। ਆਪਣੇ ਸ਼ੇਅਰੋ-ਸ਼ਾਇਰੀ ਅੰਦਾਜ਼ ਵਿਚ ਉਹਨਾਂ ਨੇ ਆਪਣੇ ਵਿਰੋਧੀਆਂ 'ਤੇ ਵਿਅੰਗ ਕਸਦੇ ਹੋਏ ਇਸ ਵਾਰ ਪੰਜਾਬ ਅੰਦਰ ਕਾਂਗਰਸ ਸਰਕਾਰ ਆਉਣ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕਾਂਗਰਸ ਸਰਕਾਰ ਹੀ ਲੋਕਾਂ ਅਤੇ ਪੰਜਾਬ ਨੂੰ ਬਣਦੀਆਂ ਸੁਖ ਸੁਵਿਧਾਵਾ ਦੇ ਕੇ ਖੁਸ਼ਹਾਲ ਬਣਾ ਸਕਦੀ ਹੈ। ਇਸ ਮੌਕੇ ਜੋਗਿੰਦਰਪਾਲ ਭਾਟਾ, ਗੁਰਮੀਤ ਸਿੰਘ ਜੰਗ, ਸ਼ੇਖਰ ਕੰਬੋਜ਼, ਅਸ਼ੋਕ ਜੰਡਵਾਲਾ, ਪੂਰਨ ਸਿੰਘ ਮੁਜੈਦੀਆ, ਛਿੰਦਾ ਅਮੀਰਖਾਸ, ਸੁਭਾਸ਼ ਬਹਾਦਰ ਕੇ, ਪਿਆਰਾ ਸਿੰਘ, ਪੱਪੂ ਅਮੀਰਖਾਸ, ਕੇਵਲ ਕ੍ਰਿਸ਼ਨ, ਦਾਰਾ ਬੱਟੀ ਸਮੇਤ ਕਈ ਹੋਰ ਹਾਜ਼ਰ ਸਨ।