Ferozepur News

ਕਾਂਗਰਸ  ਦਾ ਮੌਜੂਦਾ ਸਰਪੰਚ ਕਈ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਹੋਇਆ ਸ਼ਾਮਲ

ਕਾਂਗਰਸ  ਦਾ ਮੌਜੂਦਾ ਸਰਪੰਚ ਕਈ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਹੋਇਆ ਸ਼ਾਮਲ

ਕਾਂਗਰਸ  ਦਾ ਮੌਜੂਦਾ ਸਰਪੰਚ ਕਈ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਹੋਇਆ ਸ਼ਾਮਲ

ਦੁਖੀ ਹੋਏ ਲੋਕ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿਚ ਹੋ ਰਹੇ ਸ਼ਾਮਲ- ਰੋਹਿਤ ਵੋਹਰਾ

ਫਿਰੋਜ਼ਪੁਰ, 15 ਜਨਵਰੀ, 2022 । ਹਲਕਾ ਫਿਰੋਜ਼ਪੁਰ ਸ਼ਹਿਰੀ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵਕਤ ਹੋਰ ਬਲ ਮਿਲਿਆ ਜਦੋਂ ਕਾਂਗਰਸ ਦਾ ਮੌਜੂਦਾ ਸਰਪੰਚ ਕਾਂਗਰਸ ਪਾਰਟੀ ਨੂੰ ਛੱਡ ਕੇ ਕਈ ਪਰਿਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਇਆ ।

ਸੀਨੀਅਰ ਅਕਾਲੀ ਆਗੂ ਧਰਮਿੰਦਰ ਸਿੰਘ ਪਿੰਕੀ ਸਿੱਧੂ ਅਤੇ ਯੂਥ ਆਗੂ ਵਿਕਰਮ ਭੰਡਾਰੀ ਵਾਰਡ ਨੰ. 16 ਦੀ ਪ੍ਰੇਰਨਾ ਸਦਕਾ ਰਾਮੇ ਵਾਲਾ ਦਾ ਸਰਪੰਚ ਮੰਗਤ ਸਿੰਘ, ਬਲਵੀਰ ਸਿੰਘ, ਸਾਜਨ ਸਮੇਤ ਡੇਢ ਦਰਜਨ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ। ਇਹਨਾਂ ਪਰਿਵਾਰਾਂ ਦਾ ਸਵਾਗਤ ਕਰਦਿਆ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਰੋਹਿਤ ਵੋਹਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਮਾਰੂ ਨੀਤੀਆਂ ਅਤੇ ਕਾਂਗਰਸ ਦੇ ਗੁੰਡਾਗਰਦੀ ਦੇ ਰਾਜ ਤੋਂ ਦੁਖੀ ਹੋਏ ਲੋਕ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ । ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਲੁੱਟ ਖੋਹਾਂ ਦੀਆਂ ਵਾਰਦਾਤਾਂ, ਗੁੰਡਾਗਰਦੀ ‘ਚ ਅਥਾਹ ਵਾਧਾ ਹੋਇਆ ਹੈ, ਲੋਕਾਂ ‘ਤੇ ਝੂਠੇ ਪਰਚੇ ਦਰਜ ਕੀਤੇ ਗਏ ਹਨ, ਜਿਸ ਕਾਰਨ ਲੋਕਾਂ ‘ਚ ਕਾਂਗਰਸ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ। ਉਹਨਾਂ ਕਿਹਾ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਦਿਆ ਪੰਜਾਬ ਵਿਚ ਗੁੰਡਾਗਰਦੀ ਰਾਜ ਨੂੰ ਖਤਮ ਕਰਕੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦਿੱਤਾ ਜਾਵੇਗਾ। ਇਸ ਮੌਕੇ ਪਤਰਸ ਸੋਨੀ, ਰਵਿੰਦਰ ਸਿੰਘ ਧਾਲੀਵਾਲ, ਉਪਕਾਰ ਸਿੰਘ ਸਿੱਧੂ, ਅਸ਼ੋਕ , ਗੁਰਪ੍ਰਤਾਪ ਸਿੰਘ ਨਿੱਜੀ ਸਕੱਤਰ ਆਦਿ ਵੀ ਹਾਜ਼ਰ ਸਨ ।

Related Articles

Leave a Reply

Your email address will not be published. Required fields are marked *

Back to top button