ਕਾਂਗਰਸੀ ਆਗੂ 'ਤੇ ਕੁਝ ਲੋਕਾਂ ਨੇ ਮਹੀਨਾ ਪਹਿਲੋਂ ਕੀਤਾ ਸੀ ਜਾਨਲੇਵਾ ਹਮਲਾ
ਫਿਰੋਜ਼ਪੁਰ 15 ਫਰਵਰੀ () :- ਕਾਂਗਰਸੀ ਆਗੂ ਤਰਸੇਮ ਲਾਲ 'ਤੇ ਕਰੀਬ ਇਕ ਮਹੀਨਾ ਪਹਿਲੋਂ ਕੁਝ ਲੋਕਾਂ ਵਲੋਂ ਜਾਨਲੇਵਾ ਹਮਲਾ ਕਰ ਦਿੱਤਾ ਸੀ, ਜਿਸ ਦੇ ਆਧਾਰ ਤੇ ਤਰਸੇਮ ਲਾਲ ਵਲੋਂ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਉਸ ਤੇ ਕੁਝ ਲੋਕਾਂ ਜਾਨਲੇਵਾ ਹਮਲਾ ਕਰਕੇ ਉਸ ਨੂੰ ਮਾਰਨ ਦੀ ਕੋਸ਼ਿਸ ਕੀਤੀ ਸੀ। ਇਸੇ ਕੇਸ ਤੇ ਪੁਲਿਸ ਵਲੋਂ ਕਾਰਵਾਈ ਕਰਦਿਆ 9 ਲੋਕਾਂ ਦੇ ਵਿਚੋਂ 7 ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਦੋ ਵਿਅਕਤੀ ਹਾਲੇ ਵੀ ਪੁਲਿਸ ਦੀ ਗ੍ਰਿਫਤ ਵਿਚੋਂ ਬਾਹਰ ਹਨ। ਜਾਣਕਾਰੀ ਮੁਤਾਬਿਕ ਕਾਂਗਰਸੀ ਆਗੂ ਤਰਸੇਮ ਲਾਲ ਨੇ ਪੁਲਿਸ ਨੂੰ ਆਪਣੇ ਬਿਆਨ ਲਿਖਵਾਏ ਸਨ ਕਿ 12 ਜਨਵਰੀ 2017 ਨੂੰ ਉਸ ਦਾ ਡਰਾਈਵਰ ਸੁਰਜੀਤ ਸਿੰਘ ਪੁੱਤਰ ਰਾਮ ਚੰਦਰ ਵਾਸੀ ਤੇਜਾਰਾ ਜ਼ਿਲ੍ਹਾ ਅਲਵਰ ਰਾਜਸਥਾਨ ਆਪਣੀ ਇਨੋਵਾ ਗੱਡੀ ਨੰਬਰ ਪੀਬੀ 05 ਏਸੀ 9999 ਸਮਾਂ ਕਰੀਬ ਸਾਢੇ 10 ਵਜੇ ਰਾਤ ਮੱਖੂ ਤੋਂ ਆਪਣੇ ਪਿੰਡ ਭੂਤੀਵਾਲਾ ਨੂੰ ਜਾ ਰਿਹਾ ਸੀ ਜਦ ਉਹ ਮੇਨ ਜੀਟੀ ਰੋਡ ਤੋਂ ਥੋੜ੍ਹਾ ਭੂਤੀ ਵਾਲਾ ਸਾਈਡ ਇਕ ਸਵਿਫਟ ਕਾਰ ਰੰਗ ਚਿੱਟਾ ਖੜੀ ਸੀ, ਜਿਸ ਵਿਚੋਂ ਤਿੰਨ ਚਾਰ ਜਵਾਨਾਂ ਨੇ ਮੌਕੀ ਕੈਪਾ ਪਾਇਆ ਸਨ, ਹੱਥਾਂ ਵਿਚ ਬੇਸਬਾਲ ਤੇ ਹਾਕੀਆਂ ਲਈ ਖੜੇ ਸਨ ਨੇ ਘੇਰ ਕੇ ਉਸ ਦੀ ਗੱਡੀ ਘੇਰ ਲਈ ਤੇ ਐਨੇ ਨੂੰ ਪਿੱਛੇ ਤੋਂ ਵਰਨਾ ਕਾਰ ਜੋ ਮੱਖੂ ਤੋਂ ਹੀ ਪਿੱਛਾ ਕਰ ਰਹੀ ਸੀ ਵੀ ਆਈ ਤੇ ਅਗਲੀ ਕਾਰ ਵਾਲਿਆਂ ਨੇ ਉਸ ਦੀ ਗੱਡੀ ਤੇ ਬੇਸਬਾਲ ਤੇ ਹਾਕੀਆਂ ਦੇ ਵਾਰ ਕਰਕੇ ਉਸ ਦੀ ਗੱਡੀ ਭੰਨ ਤੋੜ ਕਰ ਦਿੱਤੀ ਤੇ ਇੰਨੇ ਨੂੰ ਪਿਛਲੀ ਕਾਰ ਵਿਚੋਂ ਵੀ 4-5 ਨੌਜ਼ਵਾਨ ਜਿੰਨ੍ਹਾਂ ਕੋਲ ਅਸਲਾ ਸੀ, ਗੱਡੀ ਵਿਚੋਂ ਉਤਰ ਕੇ ਸਿੱਧੇ ਫਾਇਰ ਮਾਰ ਦੇਣ ਦੀ ਨੀਯਤ ਨਾਲ ਉਸ ਦੀ ਗੱਡੀ ਤੇ ਕਰ ਦਿੱਤੇ ਤਾਂ ਉਸ ਨੇ ਸੀਟ ਤੇ ਲੰਮੇ ਪਾ ਕੇ ਡਰਾਈਵਰ ਨੂੰ ਕਹਿ ਕੇ ਗੱਡੀ ਭਜਾ ਕੇ ਆਪਣੀ ਜਾਨ ਬਚਾਈ। ਜ਼ਿਲ੍ਹਾ ਪੁਲਸ ਮੁਖੀ ਗੌਰਵ ਗਰਗ ਫਿਰੋਜ਼ਪੁਰ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਵਾਰਦਾਤ ਦੀ ਤਹਿ ਤੱਕ ਪੁੱਜ ਕੇ ਸ਼ੱਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਧਰਮਵੀਰ ਸਿੰਘ ਕਪਤਾਨ ਪੁਲਸ (ਇੰਨ.) ਫਿਰੋਜ਼ਪੁਰ ਦੀ ਨਿਗਰਾਨੀ ਹੇਠ ਵਰਿਆਮ ਸਿੰਘ ਉਪ ਕਪਤਾਨ ਪੁਲਸ ਜ਼ੀਰਾ, ਸਤਪਾਲ ਸਿੰਘ ਉਪ ਕਪਤਾਨ ਪੁਲਸ (ਇੰਨਵ) ਫਿਰੋਜ਼ਪੁਰ, ਇੰਚਾਰਜ਼ ਸੀਆਈਏੇ ਫਿਰੋਜ਼ਪੁਰ ਮੁੱਖ ਅਫਸਰ ਥਾਣਾ ਮੱਖੂ ਅਤੇ ਮੁੱਖ ਅਫਸਰ ਥਾਣਾ ਜ਼ੀਰਾ ਸਦਰ ਦੀਆਂ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਟੀਮਾਂ ਵੱਲੋਂ ਮੁਕੱਦਮਾ ਦੀ ਤਫਤੀਸ਼ ਡੂੰਘਾਈ ਨਾਲ ਤੇ ਤਕਨੀਕੀ ਢੰਗ ਨਾਲ ਅਮਲ ਵਿਚ ਲਿਆਂਦੀ ਅਤੇ ਦੌਰਾਨੇ ਤਫਤੀਸ਼ ਮੁਕੱਦਮਾ ਵਿਚ ਪਵਨ ਕੁਮਾਰ, ਮੋਹਿਤ ਕੁਮਾਰ ਅਤੇ ਰੰਜੀਵ ਵਾਸੀਅਨ ਮੁਕਤਸਰ ਨੂੰ ਗ੍ਰਿਫਤਾਰ ਕਰਕੇ ਕੇਂਦਰੀ ਜੇਲ੍ਹ ਬੰਦ ਕਰਵਾਇਆ ਗਿਆ। ਜਦਕਿ ਬਾਕੀ ਨਾਮਜ਼ਦ ਦੋਸ਼ੀ ਸੰਦੀਪ ਕੁਮਾਰ ਉਰਫ ਸੋਨੂੰ ਪੁੱਤਰ ਪਵਨ ਕੁਮਾਰ ਵਾਸੀ ਕੋਟ ਈਸੇ ਖਾਂ, ਪ੍ਰਗਟ ਸਿੰਘ ਉਰਫ ਪੱਗਾ ਪੁੱਤਰ ਸੂਬਾ ਸਿੰਘ ਜੱਟ ਵਾਸੀ ਬੂਨੇ ਨੂੰ ਕੋਰਟ ਕੰਪਲੈਕਸ ਫਰੀਦਕੋਟ ਦੇ ਨੇੜੇ ਤੋਂ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ। ਜਦਕਿ ਦੋਸ਼ੀ ਮਨਪ੍ਰੀਤ ਸਿੰਘ ਉਰਫ ਮੰਡੂ ਪੁੱਤਰ ਸੁਖਦੇਵ ਸਿੰਘ ਵਾਸੀ ਸੰਮੇਵਾਲੀ ਜ਼ਿਲ੍ਹਾ ਮੁਕਤਸਰ ਨੂੰ ਮੁੱਖ ਅਫਸਰ ਥਾਣਾ ਮੱਖੂ ਵੱਲੋਂ ਪਿੰਡ ਸੰਮੇਵਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਅਮਰ ਪਲਤਾ, ਗੁਰਵਿੰਦਰ ਸਿੰਘ ਉਰਦ ਦੌਲੀ ਅਤੇ ਰਾਜਨ ਉਰਫ ਰਾਜੂ ਐੱਮਸੀ ਵਾਸੀਅਨ ਕੋਟ ਈਸੇ ਖਾਂ ਨੂੰ ਕੋਟ ਈਸੇ ਖਾਂ ਤੋਂ ਗ੍ਰਿਫਤਾਰ ਕਰਕੇ ਦੋਸ਼ੀਆਂ ਪਾਸੋਂ ਵਾਰਦਾਤ ਵਿਚ ਵਰਤੇ ਗਏ ਹਥਿਆਰ 32 ਬੋਰ ਪਿਸਟਲ ਅਤੇ 315 ਬੋਰ ਰਾਈਫਲ ਜ ਉਕਤ ਦੋਸ਼ੀਆਂ ਵੱਲੋਂ 12 ਜਨਵਰੀ 2017 ਨੂੰ ਵਾਰਦਾਤ ਕਰਨ ਉਪਰੰਤ ਪੱਪੂ ਗੰਨ ਹਾਊਸ ਮੋਗਾ ਰੋਡ ਕੋਟ ਈਸੇ ਖਾਂ ਵਿਖੇ ਜਮ੍ਹਾ ਕਰਵਾ ਦਿੱਤੇ ਸਨ ਬਰਾਮਦ ਕਰਵਾਏ ਗਏ ਸਨ। ਮੁਕੱਦਮਾ ਦੀ ਤਫਤੀਸ਼ ਤਕਨੀਕੀ ਢੰਗ ਨਾਲ ਕੀਤੀ ਗਈ। ਤਫਤੀਸ਼ ਦੌਰਾਨ ਤਕਨੀਕੀ ਆਧਾਰ ਤੇ ਹੀ ਦੋਸ਼ੀਆਂ ਨੂੰ ਮੁਕੱਦਮਾ ਵਿਚ ਨਾਮਜ਼ਦ ਕਰਕੇ ਪੁੱਛਗਿੱਛ ਕੀਤੀ ਗਈ ਅਤੇ 14 ਫਰਵਰੀ 2017 ਨੂੰ ਗ੍ਰਿਫਤਾਰ ਕਰਕੇ ਅੱਜ ਅਦਾਲਤ ਵਿਚ ਪੇਸ਼ ਕਰਕੇ 7 ਦਿਨ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਤਫਤੀਸ਼ ਦੌਰਾਨ ਪਾਇਆ ਗਿਆ ਹੈ ਕਿ ਉਕਤ ਦੋਸ਼ੀ ਫਰੌਤੀ ਲੈ ਕੇ ਲੜਾਈ ਝਗੜੇ ਕਰਨ, ਜ਼ਮੀਨਾਂ ਦੇ ਕਬਜ਼ੇ ਦਿਵਾਉਣ, ਜ਼ਮੀਨਾਂ ਦੇ ਕਬਜ਼ੇ ਛੁਡਵਾਉਣ ਅਤੇ ਲੁੱਟ ਖੋਹ ਦੀ ਵਾਰਦਾਤਾਂ ਅਤੇ ਨਸ਼ੇ ਦੀ ਸਮਗਲਿੰਗ ਬਾਰੇ ਅਹਿਮ ਇੰਕਸਾਫ ਹੋ ਰਹੇ ਹਨ ਤੇ ਹੋਰ ਵੀ ਅਹਿਮ ਖੁਲਾਸੇ ਹੋਣਗੇ। ਇਸ ਤੋਂ ਇਲਾਵਾ ਮੁਕੱਦਮਾ ਵਿਚ ਮਨਪ੍ਰੀਤ ਸਿੰਘ ਉਰਫ ਮੰਡੂ, ਪ੍ਰਿੰਸ ਵਾਸੀਅਨ ਕੋਟ ਈਸੇ ਖਾਂ, ਰੋਬਿਨ ਵਾਸੀ ਲਹਿਰਾ ਬੇਟ, ਮੰਨਾ ਉਰਫ ਗਿਆਨੀ ਵਾਸੀ ਸ਼ੀਹਾਂਪਾੜੀ ਅਤੇ ਭੂਸ਼ਨ ਕੁਮਾਰ ਵਾਸੀ ਜਨਕ ਪੁਰੀ ਮੁਕੱਦਮਾ ਵਿਚ ਦੋਸ਼ੀ ਨਾਮਜ਼ਦ ਹੋਏ ਹਨ। ਦੋਸ਼ੀਆਂ ਨਾਲ ਸ਼ਾਮਲ ਹੋਰ ਵਿਅਕਤੀ ਜੋ ਅਜੇ ਗ੍ਰਿਫਤਾਰ ਕਰਨੇ ਬਾਕੀ ਹਨ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ।