Ferozepur News

ਕਾਂਗਰਸੀ ਆਗੂ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ: ਵਿਧਾਇਕ ਜਿੰਦੂ

ਕਾਂਗਰਸੀ ਆਗੂ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ: ਵਿਧਾਇਕ ਜਿੰਦੂ
ਐਸ.ਜੀ.ਪੀ.ਸੀ.ਮੈਂਬਰ ਦਰਸ਼ਨ ਸਿੰਘ ਸੇਰ ਖਾਂ ਤੇ ਹਮਲਾ ਕਰਨ ਵਾਲੇ ਕਾਂਗਰਸੀ
ਹੁਣ ਕਾਂਗਰਸੀ ਆਗੂ ਹੀ ਕਰ ਰਹੇ ਹਨ ਮੁਲਜ਼ਮਾਂ ਦੀ ਪੁਸ਼ਤ-ਪਨਾਹੀ
ਅਕਾਲੀ ਦਲ ਵੱਲੋਂ ਕਾਂਗਰਸੀਆਂ ਦੀ ਹਰੇਕ ਜ਼ਿਆਦਤੀ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ
JINDU MLA HOLDING PRESSCONF AT FZR 171115
ਫਿਰੋਜਪੁਰ 17 ਨਵੰਬਰ ( ) 16 ਅਕਤੂਬਰ ਨੂੰ ਪਿੰਡ ਨਾਜੂ ਸ਼ਾਹ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਸ.ਦਰਸ਼ਨ ਸਿੰਘ ਸ਼ੇਰ ਖਾਂ ਤੇ ਜਾਨਲੇਵਾ ਹਮਲਾ ਕਰਨ ਵਾਲੇ ਜ਼ਿਆਦਾਤਰ ਯੂਥ ਕਾਂਗਰਸ ਦੇ ਆਗੂ ਸਨ ਅਤੇ ਅਜਿਹਿਆਂ ਕਾਂਗਰਸੀਆਂ ਵੱਲੋਂ ਸੋਚੀ ਸਮਝੀ ਰਣਨੀਤੀ ਤਹਿਤ ਕੀਤਾ ਗਿਆ । ਇਹ ਪ੍ਰਗਟਾਵਾ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਸ.ਜੋਗਿੰਦਰ ਸਿੰਘ ਜਿੰਦੂ ਨੇ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ.ਦਰਸ਼ਨ ਸਿੰਘ ਸ਼ੇਰ ਖਾਂ, ਸ.ਸਤਪਾਲ ਸਿੰਘ ਤਲਵੰਡੀ ਭਾਈ ਅਤੇ ਕੈਂਟ ਬੋਰਡ ਦੇ ਪ੍ਰਧਾਨ ਸ.ਸੁਰਿੰਦਰ ਸਿੰਘ ਬੱਬੂ  ਹਾਜਰ ਸਨ।
ਵਿਧਾਇਕ ਸ.ਜੋਗਿੰਦਰ ਸਿੰਘ ਜਿੰਦੂ ਨੇ ਕਿਹਾ ਕਿ ਪਿੰਡ ਨਾਜੂ ਸ਼ਾਹ ਮਿਸ਼ਰੀ ਵਾਲਾ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਵਿਚ ਗਏ ਸ.ਦਰਸ਼ਨ ਸਿੰਘ ਸ਼ੇਰ ਖਾਂ ਤੇ ਪਹਿਲਾਂ ਕਾਂਗਰਸੀਆਂ ਨੇ ਜਾਨ ਲੇਵਾ ਹਮਲਾ ਕੀਤਾ ਅਤੇ ਫਿਰ ਉਨ੍ਹਾਂ ਦੀ ਵੀਡੀਓ ਬਨਾ ਕੇ ਵਾਇਰਲ ਕੀਤੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਕੀਤੀ ਗਈ ਜਾਂਚ ਤੋ ਬਾਅਦ ਵੀਡੀਓ ਤੇ ਹੋਰ ਤੱਥਾਂ ਦੇ ਅਧਾਰ ਤੇ  ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ  ਤੇ  ਇਹ ਮੁਲਜ਼ਮ ਯੂਥ ਕਾਂਗਰਸ ਦੇ ਅਹੁਦੇਦਾਰ ਤੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਤੇ ਤੁਲੀ ਹੋਈ ਹੈ, ਪਰ ਅਕਾਲੀ ਦਲ ਕਾਂਗਰਸੀਆਂ ਨੂੰ ਅਜਿਹਾ ਕਰਨ ਨਹੀ ਦੇਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਕਾਂਗਰਸੀਆਂ ਦੀ ਹਰੇਕ ਜ਼ਿਆਦਤੀ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮ ਕਾਂਗਰਸੀਆਂ ਦੀ ਹਮਾਇਤ ਧਰਨੇ ਦੇਣ ਵਾਲੇ ਕਾਂਗਰਸੀਆਂ ਵਿਰੁੱਧ ਵੀ ਮੁਕੱਦਮੇ ਦਰਜ ਕੀਤੇ ਜਾਣ। ਇਸ ਮੌਕੇ ਅਕਾਲੀ ਆਗੂ ਸ.ਭੁਪਿੰਦਰ ਸਿੰਘ ਫਰੀਦੇ ਵਾਲਾ, ਹਰਪ੍ਰੀਤ ਸਿੰਘ ਸਰਪੰਚ ਸ਼ੇਰ ਖਾਂ, ਸ.ਸਰਬਜੀਤ ਸਿੰਘ ਛਾਬੜਾ , ਸ.ਬਲਵੀਰ ਸਿੰਘ ਪ੍ਰਧਾਨ ਟਰੱਕ ਯੂਨੀਅਨ, ਸੁਨੀਲ ਗੋਇਲ, ਸਬੈੋਸਟਰੀਅਨ ਰਾਏ, ਬੂਟਾ ਸਿੰਘ ਭੁੱਲਰ, ਪਰਮਜੀਤ ਸਿੰਘ ਕਲਸੀ, ਰੋਹਿਤ ਗਿੱਲ, ਰਾਧੇ ਸ਼ਾਮ, ਹੈਪੀ ਕੱਦ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ ਹਾਜਰ ਸਨ।

Related Articles

Back to top button