ਕਾਂਗਰਸੀ ਆਗੂ ਅਨੁਮੀਤ ਸਿੰਘ ਹੀਰਾ ਸੋਢੀ ਨੇ 7 ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 24.02 ਲੱਖ ਰੁਪਏ ਦੇ ਚੈੱਕ ਵੰਡੇ
ਪਿੰਡਾਂ ਵਿਚ ਗਲੀਆਂ, ਨਾਲੀਆਂ ਅਤੇ ਸੜਕਾਂ ਦੇ ਨਿਰਮਾਣ 'ਤੇ ਖਰਚ ਹੋਏਗੀ ਰਾਸ਼ੀ
ਕਾਂਗਰਸੀ ਆਗੂ ਅਨੁਮੀਤ ਸਿੰਘ ਹੀਰਾ ਸੋਢੀ ਨੇ 7 ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 24.02 ਲੱਖ ਰੁਪਏ ਦੇ ਚੈੱਕ ਵੰਡੇ
ਪਿੰਡਾਂ ਵਿਚ ਗਲੀਆਂ, ਨਾਲੀਆਂ ਅਤੇ ਸੜਕਾਂ ਦੇ ਨਿਰਮਾਣ ‘ਤੇ ਖਰਚ ਹੋਏਗੀ ਰਾਸ਼ੀ
ਫਿਰੋਜ਼ਪੁਰ, 28 ਮਈ, 2020:
ਗੁਰੂਹਰਸਹਾਏ ਵਿੱਚ, ਕਾਂਗਰਸੀ ਆਗੂ ਅਨੁਮੀਤ ਸਿੰਘ ਹੀਰਾ ਸੋਢੀ ਨੇ ਵੀਰਵਾਰ ਨੂੰ ਵਿਕਾਸ ਕਾਰਜਾਂ ਲਈ 7 ਪਿੰਡਾਂ ਦੀਆਂ ਪੰਚਾਇਤਾਂ ਨੂੰ 24.02 ਲੱਖ ਰੁਪਏ ਦੇ ਚੈੱਕ ਵੰਡੇ। ਇਹ ਪੈਸੇ ਇਨ੍ਹਾਂ ਪਿੰਡਾਂ ਵਿੱਚ ਸੜਕਾਂ, ਨਾਲੀਆਂ, ਗਲੀਆਂ ਅਤੇ ਆਰਓ ਸਿਸਟਮ ਲਗਾਉਣ ‘ਤੇ ਖਰਚ ਕੀਤੇ ਜਾਣਗੇ। ਅਨੁਮੀਤ ਸਿੰਘ ਹੀਰਾ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਿੰਡਾਂ ਵਿੱਚ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ, ਜਿਸ ਤਹਿਤ ਕਈ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਬਜਟ ਦੀ ਕੋਈ ਘਾਟ ਨਹੀਂ ਹੈ ਅਤੇ ਹਲਕੇ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਕਈ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਹਲਕੇ ਵਿੱਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਕੀਤੇ ਵਿਕਾਸ ਕਾਰਜਾਂ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਲਗਾਤਾਰ ਨਵੇਂ ਪ੍ਰਾਜੈਕਟ ਆਉਣ ਨਾਲ ਹਲਕਾ ਵਿਕਾਸ ਪੱਖੋਂ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਲੋਕਾਂ ਨੂੰ ਇਥੋਂ ਦੇ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੁਹਿੰਮ ਆਰੰਭੀ ਗਈ ਹੈ।
ਉਨ੍ਹਾਂ ਵਲੋਂ ਪਿੰਡ ਫਰੂਵਾਲਾ ਨੂੰ 6 ਲੱਖ ਰੁਪਏ, ਪਿੰਡ ਰਾਜਾ ਰਾਏ ਨੂੰ 5.78 ਲੱਖ ਰੁਪਏ, ਬਸਤੀ ਦੂਲਾ ਸਿੰਘ ਵਾਲੀ ਨੂੰ 1.87 ਲੱਖ ਰੁਪਏ, ਆਤੂਵਾਲਾ ਨੂੰ 1.87 ਲੱਖ ਰੁਪਏ, ਮੋਤੀ ਵਾਲਾ ਨੂੰ 3.50 ਲੱਖ ਰੁਪਏ, ਬਸਤੀ ਸਰੂਪ ਸਿੰਘ ਵਾਲੀ ਨੂੰ 3 ਲੱਖ ਅਤੇ ਬਸਤੀ ਬੋਹਰੀਆਂ ਨੂੰ 2 ਲੱਖ ਰੁਪਏ ਦੇ ਗਰਾਂਟ ਦੇ ਚੈੱਕ ਦਿੱਤੇ ਗਏ। ਪਿੰਡ ਦੀਆਂ ਪੰਚਾਇਤਾਂ ਨੇ ਇਸ ਰਕਮ ਲਈ ਧੰਨਵਾਦ ਕੀਤਾ। ਇਸ ਮੌਕੇ ਬੀਡੀਪੀਓ ਗੁਰੂ ਹਰ ਸਹਾਏ ਸਰਬਜੀਤ ਸਿੰਘ, ਪ੍ਰਤਾਪ ਸਿੰਘ ਮਮਦੋਟ, ਰਵੀਦਤ ਚਾਵਲਾ ਬਲਾਕ ਪ੍ਰਧਾਨ, ਦਵਿੰਦਰ ਜੰਗ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਹੰਸਰਾਜ ਬੱਟੀ, ਅਮਰੀਕ ਸਿੰਘ ਗੁਰੂਹਰਸਹਾਏ, ਮੇਜਰ ਸਿੰਘ ਸਰਪੰਚ ਹਾਜ਼ਰ ਸਨ