ਕਰੋਨਾ ਮਹਾਂਮਾਰੀ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਸੁਖਾਲੇ ਤਰੀਕੇ ਮੁਹੱਈਆ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ
ਇਨ੍ਹਾਂ ਸੈਂਟਰਾਂ ਵਿੱਚ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਸਬੰਧੀ ਆ ਰਹੀਆਂ ਮੁਸ਼ਿਕਲਾਂ ਦਾ ਬਲਾਕ ਪੱਧਰ ਤੇ ਹੱਲ ਕੀਤਾ ਜਾਵੇਗਾ
ਫਿਰੋਜ਼ਪੁਰ 7 ਅਗਸਤ 2020
ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਰੱਖਦਿਆਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਸਬੰਧੀ ਆ ਰਹੀਆਂ ਮੁਸ਼ਿਕਲਾਂ ਨੂੰ ਦੇਖਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਿਰੋਜ਼ਪੁਰ ਸ੍ਰ. ਰਵਿੰਦਰਪਾਲ ਸਿੰਘ ਸੰਧੂ ਵੱਲੋਂ ਦਫਤਰ ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ ਵਿਖੇ ਸਮੂਹ ਬਲਾਕਾਂ ਦੇ ਬੀ.ਡੀ.ਪੀ.ਓਜ਼ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਹਰੇਕ ਬਲਾਕ ਵਿੱਚ ਇੱਕ ਫੈਸੀਲੀਟੇਟਰ ਫਾਰ ਇੰਪਲਾਈਮੈਂਟ ਅਤੇ ਕਾਊਸਲਿੰਗ ਨਾਮਜ਼ਦ ਕਰਕੇ ਸੈਂਟਰ ਖੋਲਣ ਦਾ ਫੈਸਲਾ ਲਿਆ ਗਿਆ। ਇਨ੍ਹਾਂ ਸੈਂਟਰਾਂ ਦਾ ਮੁੱਖ ਮੰਤਵ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਨਾਲ ਸਬੰਧਿਤ ਬੇਰੋਜ਼ਗਾਰ ਪ੍ਰਾਰਥੀਆਂ/ਕਿਰਤੀਆਂ ਦੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਲਿੰਕ ਤੇ ਆਨਲਾਈਨ ਰਜ਼ਿਸਟਰੇਸ਼ਨ ਕਰਾਉਣਾ, ਪੜ੍ਹੇ-ਲਿਖੇ ਕੁਸ਼ਲ ਬੇਰੋਜ਼ਗਾਰਾਂ ਦੀ ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਪੋਰਟਲ ਮਮਮ।ਬਪਗਾ਼ਠ।ਫਰਠ ਤੇ ਰਜ਼ਿਸਟ੍ਰਰੇਸ਼ਨ ਕਰਾਉਣਾ, ਸਵੈ-ਰੋਜ਼ਗਾਰ ਦੇ ਚਾਹਵਾਨ ਪ੍ਰਾਰਥੀਆਂ ਨੂੰ ਆਨਲਾਈਨ ਲਿੰਕ ਤੋਂ ਅਪਲਾਈ ਕਰਾਉਣਾ, ਸਰਕਾਰ ਅਤੇ ਗੈਰ-ਸਰਕਾਰੀ ਵਿਗਿਆਪਤ ਆਸਾਮੀਆਂ ਸਬੰਧੀ ਸੂਚਨਾ ਦੇਣਾ ਅਤੇ ਬੇਰੋਜ਼ਗਾਰਾਂ ਦੀ ਕੌਂਸਲਿੰਗ ਕਰਨਾ ਆਦਿ ਸਕੀਮਾਂ ਨੂੰ ਲੋਕਾਂ ਤੱਕ ਪੁਹੰਚਾਉਣਾ ਹੈ।
ਵਧੀਕ ਡਿਪਟੀ ਕਮਿਸ਼ਨਰ ਸ੍ਰ. ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਬੀ.ਡੀ.ਪੀ.ਓਜ ਦਫਤਰਾਂ ਵਿੱਚ ਸਥਾਪਿਤ ਕੀਤੇ ਇਨ੍ਹਾਂ ਸੈਂਟਰਾਂ ਵਿੱਚ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਸਬੰਧੀ ਆ ਰਹੀਆਂ ਮੁਸ਼ਿਕਲਾਂ ਦਾ ਬਲਾਕ ਪੱਧਰ ਤੇ ਹੱਲ ਕੀਤਾ ਜਾਵੇਗਾ ਅਤੇ ਰੋਜ਼ਗਾਰ ਸਬੰਧੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।ਸਮੂਹ ਬੀ.ਡੀ.ਪੀ.ਓਜ ਦਫਤਰਾਂ ਵਿੱਚ ਨਾਮਜ਼ਦ ਕੀਤੇ ਫੈਸੀਲੀਟੇਟਰਸ ਤੋਂ ਰੋਜ਼ਗਾਰ ਨਾਲ ਸਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇਗੀ। ਇਸ ਨਾਲ ਜ਼ਿਲ੍ਹੇ ਦੇ ਰੋਜ਼ਗਾਰ ਦਫਤਰ ਤੱਕ ਪਹੁੰਚਣ ਵਿੱਚ ਦੂਰ ਦਰਾਡੇ ਤੋਂ ਆਉਂਦੇ ਪ੍ਰਾਰਥੀਆਂ ਨੂੰ ਆਵਾਜਾਈ ਦੇ ਸਾਧਨਾਂ ਦੀਆਂ ਮੁਸ਼ਿਕਲਾਂ ਤੋਂ ਛੁਟਕਾਰਾ ਮਿਲੇਗਾ। ਇਸ ਮੌਕੇ ਡੀ.ਡੀ.ਪੀ.ਓ ਸ: ਹਰਜਿੰਦਰ ਸਿੰਘ, ਸਮੂਹ ਬਲਾਕਾਂ ਦੇ ਬੀ.ਡੀ.ਪੀ.ਓਜ,ਜ਼ਿਲ੍ਹਾ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਅਫਸਰ,ਪਲੇਸਮੈਂਟ ਅਫਸਰ ਆਦਿ ਹਾਜ਼ਰ ਸਨ।