ਕਰਮਚਾਰੀ ਯੂਨੀਅਨ, ਪੰਜਾਬ, ਯੂਨੀਅਨ ਦਾ ਸਲਾਨਾ ਕਲੰਡਰ ਸਾਲ 2021 ਜਾਰੀ
ਕਰਮਚਾਰੀ ਯੂਨੀਅਨ, ਪੰਜਾਬ, ਯੂਨੀਅਨ ਦਾ ਸਲਾਨਾ ਕਲੰਡਰ ਸਾਲ 2021 ਜਾਰੀ
ਫਿਰੋਜਪੁਰ, 29.1202020: ੱਜ ਮਿਤੀ: 29/12/2020 ਨੂੰ ਸ਼੍ਰੀ ਗੁਰਨਾਮ ਸਿੰਘ ਵਿਰਕ, ਸੂਬਾ ਪ੍ਰਧਾਨ ਦੀ ਪੰਜਾਬ ਰਾਜ ਜਿਲ੍ਹਾ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਪੰਜਾਬ (ਮੁੱਖ ਦਫਤਰ ਜਿਲ੍ਹਾ ਫਰੀਦਕੋਟ) ਜੀ ਅਤੇ ਸ਼੍ਰੀ ਗੁਰਪਾਲ ਸਿੰਘ ਚਾਹਲ, ਡਿਪਟੀ ਕਮਿਸ਼ਨਰ, ਫਿਰੋਜਪੁਰ ਜੀ ਵੱਲੋਂ ਯੂਨੀਅਨ ਦਾ ਸਲਾਨਾ ਕਲੰਡਰ ਸਾਲ 2021 ਜਾਰੀ ਕੀਤਾ ਗਿਆ।
ਉਨ੍ਹਾਂ ਵੱਲੋਂ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਇਹ ਕਲੰਡਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਗੁਰੂਪੂਰਬ ਨੂੰ ਸਮਰਪਿੱਤ ਹੈ। ਇਸ ਕਲੰਡਰ ਵਿੱਚ ਕਿਸਾਨੀ ਸਘੰਰਸ਼ ਨੂੰ ਸਮਰਪਿੱਤ ਕਰਨ ਲਈ ਹਰਾ ਰੰਗ ਦਿੱਤਾ ਗਿਆ ਹੈ।
ਉਨ੍ਹਾਂ ਵੱਲੋ ਇਹ ਵੀ ਦੱਸਿਆ ਗਿਆ ਕਿ ਮੁਲਾਜਮਾਂ ਲਈ ਸਾਲ-2021 ਬਹੁਤ ਮਹੱਤਵਪੂਰਨ ਸਾਲ ਹੈ ਕਿਉਂਕਿ ਸਾਡੀਆਂ ਬਹੁਤ ਸਾਰੀਆਂ ਵਿਭਾਗੀ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਬਹਾਲੀ, ਪੇਅ ਕਮਿਸ਼ਨ ਲਾਗੂ ਕਰਨ, ਬਕਾਇਆ ਡੀ.ਏ. ਦੀਆਂ ਕਿਸਤਾਂ ਜਾਰੀ ਕਰਨ, ਆਦਿ ਕੈਪਟਨ ਸਰਕਾਰ ਵੱਲ ਪਿਛਲੇ ਚਾਰ ਸਾਲ ਤੋਂ ਪੈਡਿੰਗ ਪਈਆਂ ਹਨ। ਮੁਲਾਜਮਾਂ ਨਾਲ ਕੈਪਟਨ ਸਰਕਾਰ ਨੇ ਸਰਕਾਰ ਬਣਨ ਤੋਂ ਪਹਿਲਾਂ ਬਹੁਤ ਸਾਰੇ ਚੁਣਾਈ ਵਾਅਦੇ ਕੀਤੇ ਗਏ ਸੀ, ਜਿਸ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਕਰਮਚਾਰੀਆਂ ਨੂੰ ਵਿਭਾਗੀ ਮੰਗਾਂ ਮਨਵਾਉਣ ਲਈ ਸਾਲ-2021 ਵਿੱਚ ਸ਼ੁਰੂ ਕੀਤੇ ਜਾ ਰਹੇ ਤਿੱਖੇ ਸਘੰਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ।
ਅੰਤ ਵਿੱਚ ਉਨ੍ਹਾਂ ਵੱਲੋਂ ਆਉਣ ਵਾਲੇ ਨਵਾਂ ਸਾਲ-2021 ਸਭ ਲਈ ਖੁਸ਼ੀਆਂ ਅਤੇ ਤਰੱਕੀਆਂ ਭਰਿਆ ਹੋਣ ਸਬੰਧੀ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ।
ਇਸ ਸਮੇਂ ਉਨ੍ਹਾਂ ਨਾਲ ਸੂਬਾ ਜਨਰਲ ਸਕੱਤਰ-ਸ਼੍ਰੀ ਜੋਗਿੰਦਰ ਕੁਮਾਰ, ਜਿਲ੍ਹਾ ਪ੍ਰਧਾਨ- ਸ਼੍ਰੀ ਓਮ ਪ੍ਰਕਾਸ਼ ਰਾਣਾ, ਸੂਬਾ ਮੀਤ ਪ੍ਰਧਾਨ-ਸ਼੍ਰੀ ਮਨੋਹਰ ਲਾਲ, ਜਨਰਲ ਸਕੱਤਰ-ਸ਼੍ਰੀ ਮਹਿਤਾਬ ਸਿੰਘ, ਸ਼ੀਨੀਅਰ ਵਾਇਸ ਪ੍ਰਧਾਨ-ਸ਼੍ਰੀ ਸੰਦੀਪ ਦਿਓਲ, ਨਿੱਜੀ ਸਹਾਇਕ-ਸ਼੍ਰੀ ਮਨਜੀਤ ਸਿੰਘ, ਸੁਪਰਡੰਟ ਮਾਲ-ਸ਼੍ਰੀ ਅਮਰੀਕ ਬੇਰੀ, ਸ਼੍ਰੀ ਸੁਖਵੰਤ ਸਿੰਘ ਖੋਸਾ, ਆਦਿ ਹਾਜਰ ਸਨ।