ਕਰਫਿਊ ਦੋਰਾਨ ਲੋਕਾਂ ਦੀ ਸਹੂਲੀਅਤ ਲਈ ਸਬਜੀ ਤੇ ਹੋਰ ਜ਼ਰੂਰੀ ਵਸਤੂਆਂ ਦੀ ਹੋਮ ਡਲਿਵਰੀ ਲਗਾਤਾਰ ਜਾਰੀ
ਰੇਹੜੀਆਂ ਅਤੇ ਠੇਲੇਆਂ ਤੇ ਸਬਜੀ ਭਰਨ ਮੌਕੇ ਸੋਸ਼ਲ ਡਿਸਟੈਂਸਿੰਗ ਦਾ ਖਾਸ ਰੱਖਿਆ ਜਾ ਰਿਹਾ ਖਿਆਲ
ਕਰਫਿਊ ਦੋਰਾਨ ਲੋਕਾਂ ਦੀ ਸਹੂਲੀਅਤ ਲਈ ਸਬਜੀ ਤੇ ਹੋਰ ਜ਼ਰੂਰੀ ਵਸਤੂਆਂ ਦੀ ਹੋਮ ਡਲਿਵਰੀ ਲਗਾਤਾਰ ਜਾਰੀ
ਰੇਹੜੀਆਂ ਅਤੇ ਠੇਲੇਆਂ ਤੇ ਸਬਜੀ ਭਰਨ ਮੌਕੇ ਸੋਸ਼ਲ ਡਿਸਟੈਂਸਿੰਗ ਦਾ ਖਾਸ ਰੱਖਿਆ ਜਾ ਰਿਹਾ ਖਿਆਲ
ਫਿਰੋਜ਼ਪੁਰ 29 ਮਾਰਚ ( )ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਮੱਧੇਨਜਰ ਜ਼ਿਲ੍ਹੇ ਵਿਚ ਲੱਗੇ ਕਰਫਿਊ ਦੋਰਾਨ ਲੋਕਾਂ ਨੂੰ ਕਿਸੇ ਤਰ੍ਹਾ ਦੀ ਕੋਈ ਦਿੱਕਤ ਨਾ ਆਵੇ, ਇਸ ਲਈ ਖਾਣ-ਪੀਣ ਵਾਲੀਆਂ ਵਸਤੂਆਂ ਦੀ ਹੋਮ ਡਿਲਿਵਰੀ ਸ਼ੁਰੂ ਕਰਵਾਈ ਗਈ ਹੈ ਅਤੇ ਹੋਮ ਡਿਲਿਵਰੀ ਦਾ ਕੰਮ ਲਗਾਤਾਰ ਜਾਰੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਟਾ, ਦਾਲ, ਚਾਵਲ, ਫਲ, ਦਵਾਈਆਂ, ਸਬਜੀਆਂ, ਦੁੱਧ ਸਮੇਤ ਹੋਰ ਵੀ ਜ਼ਰੂਰੀ ਖਾਣ ਪੀਣ ਦੀਆਂ ਵਸਤੂਆਂ ਨੂੰ ਲੋਕਾਂ ਦੇ ਦਰਵਾਜੇ ਤੱਕ ਡਿਲੀਵਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਵੱਖ ਵੱਖ ਦੁਕਾਨਦਾਰਾਂ, ਵਿਕਰੇਤਾਂ ਅਤੇ ਸਰਵਿਸ ਪ੍ਰੋਵਾਈਡਰਾਂ ਦੇ ਪਾਸ ਜਾਰੀ ਕੀਤੇ ਗਏ ਹਨ।
ਇਸੇ ਲੜੀ ਤਹਿਤ ਸਬਜੀ ਮੰਡੀ ਤੋਂ ਵੱਖ ਵੱਖ ਰੇੜੀਆਂ ਅਤੇ ਠੇਲਿਆਂ ਵਿਚ ਸਬਜੀ ਅਤੇ ਫਲਾਂ ਨੂੰ ਭਰਵਾ ਕੇ ਲੋਕਾਂ ਤੱਕ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇਹ ਸਭ ਸਮਾਨ ਲੋੜ ਕਰਨ ਮੌਕੇ ਸੋਸ਼ਲ ਡਿਸਟੈਂਸਿੰਗ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ, ਜਿਸ ਲਈ ਵਾਈਟ ਪਾਊਡਰ ਨਾਲ 1-1 ਮੀਟਰ ਦੀ ਦੂਰੀ ਤੋ ਗੋਲੇ (ਨਿਸ਼ਾਨ) ਬਣਾਏ ਗਏ ਹਨ ਅਤੇ ਹਰ ਵਿਅਕਤੀ ਨੂੰ ਸਮਾਨ ਲੋਡ ਕਰਨ ਵਕਤ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇੱਕ ਦੂਸਰੇ ਤੋਂ ਦੂਰੀ ਬਣਾਈ ਰੱਖਣ ਤੇ ਲਗਾਏ ਗਏ ਗੋਲੇ (ਨਿਸ਼ਾਨ) ਵਿਚ ਖੜੇ ਰਹਿਣ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਰਫਿਊ ਦੌਰਾਨ ਉਹ ਘਰਾਂ ਵਿਚ ਹੀ ਬਣੇ ਰਹਿਣ ਤੇ ਰਾਸ਼ਨ ਵਗੈਰਾ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰਨ ਕਿਊਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਰ ਘਰ ਤੱਕ ਰਾਸ਼ਨ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਲੋਕ ਸਰਕਾਰ ਵੱਲੋਂ ਜਾਰੀ ਨਿਰਦੇਸ਼ਾ ਅਤੇ ਸਾਵਧਾਨੀਆਂ ਨੂੰ ਵਰਤਣ ਤਾਂ ਜੋ ਕਰੋਨਾ ਖਿਲਾਫ ਜੰਗ ਨੂੰ ਜਿੱਤ ਸਕੀਏ।