ਔਨਲਾਈਨ ਕਵੀ ਦਰਬਾਰ ਵਿੱਚ ‘ਅਨਵਰ’ ਦੀ ਹਾਜ਼ਰੀ
ਫੇਰ ਕਹਿਣੇ ਹਾਂ
ਬੋਲੀ ਨੂੰ ਨਾਲ ਗਿਆਨ ਦੇ ਤੋਲਣ ਲੱਗ ਪਏ ਹਾ
ਧੰਨਵਾਦ ਦੀ ਥਾਵੇਂ thank you ਬੋਲਣ ਲੱਗ ਪਏ ਹਾ
ਬੂਟਾ ਊੜੇ ਐੜੇ ਆਲਾ , ਤਾਹੀਓ ਤੇ ਬੇਜਾਨ ਹੋ ਰਿਹਾ ਹੈ
ਫੇਰ ਕਹਿਣੇ ਹਾ ਮਾਂ-ਬੋਲੀ ਦਾ ਘਾਣ ਹੋ ਰਿਹਾ ਹੈ
ਨਾਂ ਬੱਚਿਆ ਦੇ ਗ਼ੈਰ-ਭਾਸ਼ਾਈ ਰੱਖੀ ਜਾ ਰਹੇ ਹਾ
ਬੱਚਿਆ ਨੂੰ ਪੰਜਾਬੀ ਬੋਲਣੋ ਡੱਕੀ ਜਾ ਰਹੇ ਹਾ
ਹਰਮਨ ਦੀ ਥਾਂ ਹੈਰੀ ਰੱਖ , ਕਾਹਦਾ ਮਾਣ ਹੋ ਰਿਹਾ ਹੈ
ਫੇਰ ਕਹਿਣੇ ਹਾ ਮਾਂ-ਬੋਲੀ ਦਾ ਘਾਣ ਹੋ ਰਿਹਾ ਹੈ
ਛੱਡ ਸਰਕਾਰੀ ਕਾਨਵੈਂਟ ਚ ਪੜਾਈਏ ਬੱਚਿਆ ਨੂੰ
ਹੁੱਬ -ਹੁੱਬ ਕੇ ਹਿੰਦੀ ਬੋਲਣੀ ਸਿਖਾਈਏ ਬੱਚਿਆ ਨੂੰ
‘ਬੁਰੀ ਬਾਤ ਹੈ ਨਹੀ ਐਸਾ ਕਰਤੇ ‘ ਕਹਿਣਾ ਮਾਵਾਂ ਲਈ ਆਸਾਨ ਹੋ ਰਿਹਾ ਹੈ
ਫੇਰ ਕਹਿਣੇ ਹਾ ਮਾਂ-ਬੋਲੀ ਦਾ ਘਾਣ ਹੋ ਰਿਹਾ ਹੈ
ਫਿਰ ਕੀ ਹੋਇਆ ਕਹਿ ਕੇ ਗੱਲ ਨੂੰ ਸਾਰੀ ਜਾਂਦੇ ਨੇ
ਮਾਂ ਬੋਲੀ ਨੂੰ ਘਰ ਅੰਦਰ ਵੀ ਮਾਰੀ ਜਾਂਦੇ ਨੇ
ਅਨਵਰ ਕਦ ਸਮਝਣਗੇ ਲੋਕੀ , ਕੀ ਨੁਕਸਾਨ ਹੋ ਰਿਹਾ ਹੈ
ਫੇਰ ਕਹਿਣੇ ਹਾ ਮਾਂ-ਬੋਲੀ ਦਾ ਘਾਣ ਹੋ ਰਿਹਾ ਹੈ
Anwar, B.tech Mechnical Engineering
SAHEED BHAGAT SINGH STATE UNIVERSITY , Ferozepur
ਸਾਹਿਤ ਦਾ ਸ਼ੌਕੀਨ ਤੇ ਪ੍ਰੇਮੀ
ਮਾਂ ਬੋਲੀ ਲਈ ਫਿਕਰਮੰਦ