Ferozepur News

ਓਰਬਿਟ ਬੱਸ ਕਾਂਡ ਐਕਸ਼ਨ ਕਮੇਟੀ ਨੇ ਓਰਬਿਟ ਬੱਸ ਮਾਲਕਾਂ ਵਿਰੁੱਧ ਸਿੰਚਾਈ ਮੰਤਰੀ ਦੀ ਰਿਹਾਇਸ਼ ਸਾਹਮਣੇ ਫੂਕਿਆ ਪੁਤਲਾ

02FZR04ਫਿਰੋਜ਼ਪੁਰ 2 ਜੂਨ (ਏ.ਸੀ.ਚਾਵਲਾ)  ਓਰਬਿਟ ਬੱਸ ਕਾਂਡ ਵਿਰੁੱਧ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਇਕੱਠੇ ਹੋਏ ਸੈਂਕੜੇ ਕਿਸਾਨ, ਮਜ਼ਦੂਰ ਔਰਤਾਂ ਤੇ ਮੁਲਾਜ਼ਮ ਜਥੇਬੰਦੀਆਂ ਦੇ ਵਰਕਰਾਂ ਨੇ ਫਿਰੋਜ਼ਪੁਰ ਛਾਉਣੀ ਦੇ ਬੱਸ ਅੱਡੇ ਤੋਂ ਛਾਉਣੀ ਦੇ ਬਾਜ਼ਾਰਾਂ ਵਿਚੋਂ ਮਾਰਚ ਕੱਢਦੇ ਹੋਏ ਪੰਜਾਬ ਸਰਕਾਰ ਦੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਰਿਹਾਇਸ਼ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਓਰਬਿਟ ਬੱਸ ਦੀ ਮਾਲਕ ਹਰਸਿਮਰਤ ਕੌਰ ਬਾਦਲ ਦੀ ਅਰਥੀ ਫੂਕੀ ਗਈ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਅੱਜ ਓਰਬਿਟ ਬੱਸ ਕਾਂਡ ਵਿਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੱਕ ਹੀ ਸੀਮਤ ਨਹੀਂ ਕਰ ਦੇਣਾ ਚਾਹੀਦਾ ਸਗੋਂ ਓਰਬਿਟ ਬੱਸ ਕੰਪਨੀ ਉਪਰ ਕਾਰਵਾਈ ਅੱਜ ਸਮੇਂ ਦੀ ਲੋੜ ਹੈ, ਕਿਉਂਕਿ ਓਰਬਿਟ ਬੱਸ ਕੰਪਨੀ ਉਪਰ ਕਾਰਵਾਈ ਪੰਜਾਬ ਦੀ ਬੇਰੁਜ਼ਗਾਰਾਂ, ਆਰਥਿਕਤਾ ਅਤੇ ਹੋਰ ਕਈ ਮੁੱਦਿਆਂ ਨਾਲ ਵੀ ਸਰੋਕਾਰ ਰੱਖਦੀ ਹੈ। ਜਦ ਤੱਕ ਓਰਬਿੱਟ ਦੀਆਂ ਵਧੀਕੀਆਂ ਲਈ ਜ਼ਿੰਮੇਵਾਰ ਦੋਸ਼ੀਆਂ ਉਪਰ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਇਹ ਸੰਘਰਸ਼ ਵੱਧਦਾ ਹੀ ਜਾਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਜਨਰਲ ਸਕੱਤਰ ਦਲਵਿੰਦਰ ਸਿੰਘ ਸ਼ੇਰਖਾਂ, ਗੁਰਮੀਤ ਮਹਿਮਾ, ਦੇਸ ਰਾਜ, ਬਲਦੇਵ ਸਿੰਘ ਜ਼ੀਰਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਦਾ ਦੇ ਜ਼ਿਲ•ਾ ਪ੍ਰਧਾਨ ਹਰਨੇਕ ਸਿੰਘ ਮਹਿਮਾ, ਦਰਸ਼ਨ ਸਿੰਘ ਕੜਮਾ, ਲਖਵਿੰਦਰ ਸਿੰਘ ਸ਼ਹਿਜ਼ਾਦਾ, ਭਾਗ ਸਿੰਘ ਮਰਖਾਈ, ਨਰੇਸ਼ ਸੇਠੀ, ਜੈਲ ਸਿੰਘ, ਕੁਲਦੀਪ ਮੋਠਾਂਵਾਲੇ ਨੇ ਵੀ ਸੰਬੋਧਨ ਕੀਤਾ।

Related Articles

Back to top button