ਐੱਸਬੀਐੱਸ ਕੈਂਪਸ ਵਿਚ 'ਸਵੱਛਤਾ ਪਖਵਾੜਾ' ਅਧੀਨ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ
ਐੱਸਬੀਐੱਸ ਕੈਂਪਸ ਵਿਚ 'ਸਵੱਛਤਾ ਪਖਵਾੜਾ' ਅਧੀਨ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ
ਡਾ. ਸਿੱਧੂ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਸਵੱਛਤਾ ਲਈ ਸਹੁੰ ਚੁਕਾਈ
ਫਿਰੋਜ਼ਪੁਰ 16 ਸਤੰਬਰ (): ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਭਾਰਤ ਸਰਕਾਰ ਵੱਲੋਂ 1 ਤੋਂ 15 ਸਤੰਬਰ ਤੱਕ ਮਨਾਏ ਗਏ 'ਸਵੱਛਤਾ ਪਖਵਾੜਾ' ਤਹਿਤ ਸੰਸਥਾ ਦੇ ਡਾਇਰੈਕਟਰ ਡਾ. ਟੀਐੱਸ ਸਿੱਧੂ ਦੀ ਅਗਵਾਈ ਵਿਚ ਸਵੱਛਤਾ ਮਿਸ਼ਨ ਨੂੰ ਸਫਲ ਬਣਾਉਣ ਅਤੇ ਸਵੱਛਤਾ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰੱਖਣ ਅਤੇ ਹੋਰ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਗਈ। ਡਾ. ਸਿੱਧੂ ਨੇ ਆਪਣੇ ਸੰਬੋਧਨ ਵਿਚ ਸਫਾਈ ਦੇ ਮਹੱਤਵ ਤੇ ਚਾਨਣਾ ਪਾਉਂਦੇ ਹੋਏ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਮੁਹਿੰਮ ਨੂੰ ਹਮੇਸ਼ਾ ਲਈ ਜਾਰੀ ਰੱਖਣ ਦਾ ਸੁਨੇਹਾ ਦਿੱਤਾ । ਉਨ•ਾਂ ਸੰਸਥਾ ਨੂੰ ਪੋਲੀਥੀਨ ਰਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਸਭ ਨੂੰ ਸਹਿਯੋਗ ਕਰਨ ਲਈ ਕਿਹਾ।ਕੈਂਪਸ ਪੀਆਰÀ ਬਲਵਿੰਦਰ ਸਿੰਘ ਮੋਹੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸੰਸਥਾ ਦੇ ਐੱਨਐੱਸਐੱਸ ਵਾਲੰਟੀਅਰਜ਼ ਅਤੇ ਈਕੋ-ਫਰੈਂਡਲੀ ਗਰੁੱਪ ਵੱਲੋਂ ਸਫਾਈ ਮੁਹਿੰਮ ਦਾ ਆਯੋਜਨ ਵੀ ਕੀਤਾ ਗਿਆ। ਇਸ ਮੁਹਿੰਮ ਵਿੱਚ ਸੰਸਥਾ ਦੇ ਵੱਡੀ ਗਿਣਤੀ ਵਿਚ ਸਟਾਫ ਅਤੇ ਵਿਦਿਆਰਥੀਆਂ ਨੇ ਵੱਧ ਚ•ੜਕੇ ਹਿੱਸਾ ਲਿਆ। ਇਸ ਮੌਕੇ ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਵਿਨੋਦ ਕੁਮਾਰ ਸ਼ਰਮਾ ਸਮੂਹ ਵਿਭਾਗੀ ਮੁਖੀ, ਇੰਚਾਰਜ਼ ਈਕੋ-ਫਰੈਂਡਲੀ ਗਰੁੱਪ ਯਸ਼ਪਾਲ, ਇੰਚਾਰਜ਼ ਐੱਨਐੱਸਐੱਸ ਗੁਰਪ੍ਰੀਤ ਸਿੰਘ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।