ਐਸ ਬੀ ਐਸ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਦੇ ਡਿਪਲੋਮਾ ਵਿਦਿਆਰਥੀਆਂ ਦੀ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ,ਵਲੋਂ ਚੋਣ
ਐਸ ਬੀ ਐਸ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਦੇ ਡਿਪਲੋਮਾ ਵਿਦਿਆਰਥੀਆਂ ਦੀ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ,ਵਲੋਂ ਚੋਣ।
ਫਿਰੋਜ਼ਪੁਰ, 2.9.2021: ਪੰਜਾਬ ਦੀ ਪ੍ਰਮੁੱਖ ਟਰੈਕਟਰ ਨਿਰਮਾਤਾ ਕੰਪਨੀ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ ਲਿਮਟਿਡ ਹੁਸ਼ਿਆਰਪੁਰ ਜੋ ਕਿ ਵਿਸ਼ਵ ਵਿੱਚ ਟਰੈਕਟਰ ਨਿਰਮਾਣ,ਖੇਤੀ ਮਸ਼ੀਨੀਕਰਨ.ਤੇ ਹੋਰ ਹੈਵੀ-ਡਿਉਟੀ ਉਤਪਾਦਨ, ਲਈ ਜਾਣੀ ਜਾਂਦੀ ਹੈ, ਵਲੋਂ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ,ਫਿਰੋਜ਼ਪੁਰ ਦੇ ਡਿਪਲੋਮਾ ਮਕੈਨੀਕਲ ਇੰਜੀਨੀਅਰਿੰਗ ਦੇ 2021 ਪਾਸ ਆਉਟ 6 ਵਿਦਿਆਰਥੀਆਂ ਦੀ ਆਨਲਾਈਨ ਪਲੇਸਮੈਂਟ ਰਾਹੀਂ ਚੋਣ ਕਰਕੇ ਉਹਨਾ ਨੂੰ 1.8 LPA ਪੈਕੇਜ ਦੀ ਪੇਸ਼ਕਸ਼ ਕੀਤੀ ਹੈ।
ਪੀ ਆਰ ਓ ਯਸ਼ਪਾਲ ਨੇ ਦਸਿਆ ਕਿ (ਐਚਆਰ-ਸੋਨਾਲੀਕਾ ਇੰਟਰਨੈਸ਼ਨਲ ਟ੍ਰੈਕਟਰਸ ਲਿਮਟਿਡ ਮਿਸ ਸ਼ਿਪਰਾ ਗੁਪਤਾ ਦੀ ਟੀਮ ਵਲੋਂ ਆਨਲਾਈਨ ਪਲੇਸਮੈਂਟ ਡਰਾਈਵ ਦੀ ਪ੍ਰਕਿਰਿਆ ਰਾਹੀਂ ਡਿਪਲੋਮਾ ਮਕੈਨਿਕਲ ਇੰਜੀਨੀਅਰਿੰਗ ਦੇ 6 ਵਿਦਿਅਰਥੀ,ਸੁੰਦਰਮ ਕੁਮਾਰ ਸ਼ਰਮਾ, ਸ਼ੰਭੂ ਕੁਮਾਰ ਗੁਪਤਾ, ਮੋਨੂੰ ਕੁਮਾਰ, ਰੋਹਨ ਰਾਜ, ਰਾਜ ਸਿੰਘ, ਰਾਹੁਲ ਕੁਮਾਰ ਦੀ ਚੋਣ ਕੀਤੀ ਹੈ।
ਯੂਨਿਵਰਸਿਟੀ ਦੇ ਉਪ-ਕੁਲਪਤੀ ਡਾ ਬੂਟਾ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਖਤ ਦੌਰ ਦੇ ਵਾਵਜੂਦ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਦੀ ਪਲੇਸਮਟ ਦੇ ਯਤਨ ਲਗਾਤਾਰ ਜ਼ਾਰੀ ਹਨ। ਉਨ੍ਹਾਂ ਨੇ ਮਾਣ ਨਾਲ ਕਿਹਾ ਕਿ ਐਸ ਬੀ ਐਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਨੇ ਵਿਦਿਆਰਥੀਆਂ ਦੀ ਭਰਤੀ ਲਈ 20 ਤੋਂ ਵੱਧ ਕੰਪਨੀਆਂ ਨੂੰ ਪਹਿਲਾਂ ਹੀ ਸੱਦਾ ਦਿੱਤਾ ਹੋਇਆ ਹੈ ਜਿਨ੍ਹਾਂ ਵਿੱਚ ਡਾਈਕਿਨ ਏਅਰ ਕੰਡੀਸ਼ਨਿੰਗ ਇੰਡੀਆ ਲਿਮਟਿਡ, ਅਹਰੇਸਟੀ, ਕੇਐਮਐਲ ਸੀਟਿੰਗ, ਵਿਪਰੋ, ਐਵਰੈਸਟ ਇੰਡੀਆ ਲਿਮਟਿਡ, ਮਿਕੁਨੀ ਇੰਡੀਆ, ਕੇਹੀਨ ਫਾਈ, ਰੌਕਮੈਨ ਇੰਡਸਟਰੀਜ਼, ਸਬਰੋਸ ਏਅਰ ਕੰਡੀਸ਼ਨਿੰਗ ,ਆਨੰਦ ਆਟੋਮੋਟਿਵ ਸਮੂਹ, ਅਸਾਹੀ ਇੰਡੀਆ ਗਲਾਸ, ਆਦਿ ਸ਼ਾਮਲ ਹਨ , ਓਹਨਾ ਅੱਗੇ ਦਸਿਆ ਕੇ ਫਿਰੋਜ਼ਪੁਰ ਦੀ ਸਰਹੱਦੀ ਪੱਟੀ ਦੇ ਇਸ ਖੇਤਰ ਵਿੱਚ ਤਕਨੀਕੀ ਸਿੱਖਿਆ ਨੂੰ ਉੱਚਾ ਚੁੱਕਣ ਲਈ ਤੇ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨ ਲਈ ਭਵਿੱਖ ਵਿੱਚ ਵੀ ਇਹੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹਿਣਗੀਆਂ।
ਕੈਂਪਸ ਡਾਇਰੈਕਟਰ ਡਾ: ਟੀ.ਐਸ. ਸਿੱਧੂ ਨੇ ਡਾ: ਗਜ਼ਲ ਪ੍ਰੀਤ ਅਰਨੇਜਾ (ਟੀਪੀਓ ਕੈਂਪਸ), ਡਾ: ਕਮਲ ਖੰਨਾ (ਟੀਪੀਓ ਪੋਲੀ ਵਿੰਗ), ਇੰਦਰਜੀਤ ਸਿੰਘ ਗਿੱਲ (ਏਟੀਪੀਓ- ਕੈਂਪਸ) ਅਤੇ ਰਿਤੇਸ਼ ਉੱਪਲ (ਵਿਭਾਗੀ ਮੁਖੀ ਮਕੈਨੀਕਲ) ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਅੱਗੇ ਤੋਂ ਵੀ ਇਸੇ ਤਰ੍ਹਾਂ ਦੇ ਯਤਨ ਕਰਨ ਦੇ ਨਿਰਦੇਸ਼ ਦਿੰਦਿਆਂ ਚੁਣੇ ਗਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਵਧਾਈ ਦਿੱਤੀ। ਪ੍ਰਿੰਸੀਪਲ ਪੋਲੀ ਵਿੰਗ ਮਨਪ੍ਰੀਤ ਸਿੰਘ ਵਲੋਂ ਵੀ ਡਿਪਲੋਮਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦੇਂਦਿਆਂ ਉਨ੍ਹਾਂ ਦੇ ਖੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ।