ਐਸ ਬੀ ਐਸ ਕੈਂਪਸ ਵਿੱਚ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਣ-ਮਹਾਂਉਤਸਵ ਦਾ ਆਯੋਜਨ
ਐਸ ਬੀ ਐਸ ਕੈਂਪਸ ਵਿੱਚ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਣ-ਮਹਾਂਉਤਸਵ ਦਾ ਆਯੋਜਨ
ਫਿਰੋਜ਼ਪੁਰ:- ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਕੈਂਪਸ ਡਾਇਰੈਕਟਰ ਡਾ. ਟੀ ਐਸ ਸਿੱਧੂ ਦੀ ਸਰਪ੍ਰਸਤੀ ਅਤੇ ਸ੍ਰੀ ਯਸ਼ਪਾਲ ਦੀ ਅਗਵਾਈ ਵਿੱਚ ਸੰਸਥਾ ਦੇ ਈਕੋ-ਫਰੈਂਡਲੀ ਗਰੁੱਪ ਵੱਲੋਂ ਆਜ਼ਾਦੀ ਦਿਵਸ ਨਾਲ ਸੰਬੰਧਿਤ 'ਯਾਦ ਕਰੋ ਕੁਰਬਾਨੀ' ਥੀਮ ਤਹਿਤ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਣ-ਮਹਾਂਉਤਸਵ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਪ੍ਰੋ. ਬਲਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਇਸ ਦੌਰਾਨ ਸੰਸਥਾ ਵਿੱਚ ਸਜਾਵਟੀ ਅਤੇ ਛਾਂ-ਦਾਰ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ।ਡਾ. ਟੀ ਐਸ ਸਿੱਧੂ ਨੇ ਇਸ ਮੁਹਿੰਮ ਦਾ ਆਗ਼ਾਜ਼ ਕੀਤਾ।ਉਹਨਾਂ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਇਸ ਕੈਂਪਸ ਨੂੰ ਵੱਧ ਤੋਂ ਵੱਧ ਹਰਾ ਭਰਾ ਬਣਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ ਅਤੇ ਇਸੇ ਕਰਕੇ ਪੰਜਾਬ ਦੀ ਇਸ ਇਕੋ-ਇੱਕ ਸਿੱਖਿਆ ਸੰਸਥਾ ਨੂੰ ਸਰਕਾਰ ਵੱਲੋਂ ਰਾਜ ਪੱਧਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਉਹਨਾਂ ਵਿਦਿਆਰਥੀਆਂ ਨੂੰ ਰੁੱਖਾਂ ਦੀ ਮਹੱਤਤਾ ਦੱਸਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਈਕੋ-ਫਰੈਂਡਲੀ ਗਰੁੱਪ ਦੀ ਇਸ ਉੱਦਮ ਲਈ ਸ਼ਲਾਘਾ ਕੀਤੀ
ਇਸ ਮੌਕੇ ਇਸ ਆਯੋਜਨ ਦੇ ਕੋ-ਆਰਡੀਨੇਟਰ ਉੱਪ ਰਜਿਸਟਰਾਰ ਵਿਨੋਦ ਕੁਮਾਰ ਸ਼ਰਮਾ, ਪ੍ਰਿੰਸੀਪਲ ਪੌਲੀਵਿੰਗ ਪ੍ਰੋ.ਗਜ਼ਲਪ੍ਰੀਤ ਸਿੰਘ, ਹੌਸਟਲ ਵਾਰਡਨ ਮੈਡਮ ਦਲਜੀਤ ਕੌਰ,ਇੰਚਾਰਜ ਐਨਸੀਸੀ ਮੈਡਮ ਨਵਦੀਪ ਕੌਰ, ਮੈਡਮ ਬਿੰਦੂ ਬਾਲਾ, ਇੰਚਾਰਜ ਬਾਗ਼ਬਾਨੀ ਗੁਰਪ੍ਰੀਤ ਸਿੰਘ, ਅਮਰਜੀਤ,ਰਜਿੰਦਰ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।