ਐਸ ਬੀ ਐਸ ਕੈਂਪਸ ਵਿੱਚ ਫਰੈਸ਼ਰਜ਼ ਪਾਰਟੀ-2018 ਦਾ ਆਯੋਜਨ
ਫਿਰੋਜ਼ਪੁਰ, 17.10.2018(Harish Monga): ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਬੀ. ਟੈਕ. ਦੂਜਾ ਸਾਲ ਦੇ ਵਿਦਿਆਰਥੀਆਂ ਵੱਲੋਂ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਰਸਮੀ ਜੀ ਆਇਆਂ ਨੂੰ ਕਹਿਣ ਲਈ ਫਰੈਸ਼ਰਜ਼ ਪਾਰਟੀ-2018 ਦਾ ਖੂਬਸੂਰਤ ਅਤੇ ਪ੍ਰਭਾਵਸ਼ਾਲੀ ਆਯੋਜਨ ਕੀਤਾ ਗਿਆ।ਇਸ ਸੱਭਿਆਚਾਰਕ ਸ਼ਾਮ ਵਿੱਚ ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਹਨਾਂ ਦੇ ਨਾਲ ਮੈਡਮ ਰਵਿੰਦਰ ਸਰਾਂ ਸਿੱਧੂ ਅਤੇ ਸੈਕਿੰਡ ਇੰਨ ਕਮਾਂਡ ਬੀਐਸਐਫ ਸ੍ਰੀ ਮੁਹੰਮਦ ਇਸਰਾਈਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ।ਪ੍ਰ੍ਰੋ. ਤੇਜਪਾਲ ਵਰਮਾ ‘ਡੀਨ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ’ ਦੀ ਰਹਿਨੁਮਾਈ ਵਿੱਚ ਇੰਚਾਰਜ ‘ਸੈਕਾ’ ਡਾ. ਅਮਿਤ ਅਰੋੜਾ, ਮੈਂਬਰ ‘ਸੈਕਾ’ ਪ੍ਰੋ. ਪਰਮਪ੍ਰੀਤ ਕੌਰ, ਮੈਡਮ ਅਨੁਰਾਧਾ ਚੋਪੜਾ,ਪ੍ਰੋ. ਪਵਨ ਲੂਥਰਾ, ਗੁਰਪ੍ਰੀਤ ਸਿੰਘ ਅਤੇ ਬਲਵਿੰਦਰ ਸਿੰਘ ਮੋਹੀ ਦੇ ਸਹਿਯੋਗ ਨਾਲ ਇਸ ਸਮਾਰੋਹ ਦਾ ਆਯੋਜਨ ਯਾਦਗਾਰੀ ਹੋ ਨਿਬੜਿਆ।ਇਸ ਵਿੱਚ ਵਿਦਿਆਰਥੀਆਂ ਦੁਆਰਾ ਪੇਸ਼ ਗਿੱਧਾ, ਭੰਗੜਾ, ਗੀਤ, ਸਕਿੱਟਾਂ, ਗਰੁੱਪ ਡਾਂਸ ਆਦਿ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ।
ਇਸ ਮੌਕੇ ਮਿਸ ਫਰੈਸ਼ਰ-2018 ਦਾ ਖਿਤਾਬ ਪ੍ਰਗਿਆ ਬੀ. ਆਰਕ. ਅਤੇ ਮਿਸਟਰ ਫਰੈਸ਼ਰ-2018 ਦਾ ਖਿਤਾਬ ਅਰਸ਼ਪ੍ਰੀਤ ਸਿੰਘ ਸੀਐਸਈ ਨੇ ਹਾਸਿਲ ਕੀਤਾ।ਇਸ ਤੋਂ ਇਲਾਵਾ ਲੜਕਿਆਂ ਵਿੱਚੋਂ ਪ੍ਰਭਜੀਤ ਸਿੰਘ ਨੇ ਮਿਸਟਰ ਹੈਂਡਸਮ, ਪਰਮਪ੍ਰੀਤ ਸਿੰਘ ਨੇ ਮਿਸਟਰ ਫਿਟਨੈਸ, ਅਵਿਨਾਸ਼ ਨੇ ਮਿਸਟਰ ਗੁੱਡ ਲੁਕਿੰਗ ਦਾ ਖਿਤਾਬ ਹਾਸਿਲ ਕੀਤਾ।ਲੜਕੀਆਂ ਵਿੱਚੋਂ ਅਪਰਾਜਿਤਾ ਨੂੰ ਮਿਸ ਬਿਊਟੀਫੁਲ, ਅਪਰਨਾ ਨੂੰ ਮਿਸ ਚਾਰਮਿੰਗ ਅਤੇ ਪਾਰੁਲ ਨੂੰ ਮਿਸ ਸਮਾਈਲ ਦੇ ਖਿਤਾਬ ਨਾਲ ਨਿਵਾਜਿਆ ਗਿਆ।ਡਾ. ਟੀ ਐਸ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਖਿਤਾਬ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਦੂਜੇ ਸਾਲ ਦੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹਨਾਂ ਨੇ ਨਵੇਂ ਆਏ ਵਿਦਿਆਰਥੀਆਂ ਲਈ ਖੂਬਸੂਰਤ ਸਵਾਗਤੀ ਸਮਾਗਮ ਰਚਾ ਕੇ ਸੰਸਥਾ ਦੀਆਂ ਸਿਹਤਮੰਦ ਪ੍ਰੰਪਰਾਵਾਂ ਨੂੰ ਕਾਇਮ ਰੱਖਿਆ ਹੈ।ਉਹਨਾਂ ਇਸ ਸਮਾਰੋਹ ਦੇ ਸਫਲ ਆਯੋਜਨ ਲਈ ਡਾ. ਅਮਿਤ ਅਰੋੜਾ, ਉਹਨਾਂ ਦੀ ਸਮੁੱਚੀ ਟੀਮ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਬਹੁ-ਪੱਖੀ ਪ੍ਰਤਿਭਾ ਦੇ ਮਾਲਕ ਬਨਾਉਣ ਲਈ ਅਜਿਹੇ ਸਮਾਗਮ ਅਹਿਮ ਭੂਮਿਕਾ ਨਿਭਾਉਂਦੇ ਹਨ।ਸਮਾਰੋਹ ਦੇ ਅੰਤ ਵਿੱਚ ਡਾ. ਅਮਿਤ ਅਰੋੜਾ ਨੇ ਸਾਰਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਡਾ. ਏ ਕੇ ਤਿਆਗੀ ਚੀਫ ਕੌਂਸਲਰ, ਡਾ. ਲਲਿਤ ਸ਼ਰਮਾ ਐਸੋਸੀਏਟ ਡਾਇਰੈਕਟਰ, ਪ੍ਰੋ. ਜੇ ਕੇ ਅਗਰਵਾਲ ਰਜਿਸਟਰਾਰ, ਚੀਫ ਵਾਰਡਨ ਡਾ. ਰਮਿੰਦਰਪਾਲ ਸਿੰਘ, ਸਮੂਹ ਵਿਭਾਗੀ ਮੁਖੀ ਅਤੇ ਵੱਡੀ ਗਿਣਤੀ ਵਿੱਚ ਸਟਾਫ ਮੈਂਬਰ ਹਾਜ਼ਰ ਸਨ।