Ferozepur News
ਐਸ ਬੀ ਐਸ ਕੈਂਪਸ ਵਿਚ ਟੈਕਨੋ ਓਪਸ-2016 ਦਾ ਆਯੋਜਨ
ਐਸ ਬੀ ਐਸ ਕੈਂਪਸ ਵਿਚ ਟੈਕਨੋ ਓਪਸ-2016 ਦਾ ਆਯੋਜਨ
ਫਿਰੋਜ਼ਪੁਰ:- ਸਥਾਨਕ ਤਕਨੀਕੀ ਸੰਸਥਾ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ 'ਇੰਡੀਅਨ ਸੋਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ' ਦੇ ਸਟੂਡੈਂਟ ਚੈਪਟਰ ਦੁਆਰਾ ਆਯੋਜਿਤ ਦੋ ਰੋਜ਼ਾ ਤਕਨੀਕੀ ਸਮਾਰੋਹ 'ਟੈਕਨੋ ਓਪਸ-੨੦੧੬' ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕਰਕੇ ਕੀਤੀ।ਇਸ ਦੋ ਰੋਜ਼ਾ ਸਮਾਗਮ ਦੌਰਾਨ ਵਿਦਿਆਰਥੀਆਂ ਦੇ ਤਕਨੀਕੀ ਗਤੀਵਿਧੀਆਂ, ਪ੍ਰੌਜੈਕਟ ਐਕਸਪੋ, ਕੈਡ-ਕਲਾ, ਕੋਡ ਡੀਬਗਿੰਗ, ਰੋਬੋਟਿਕਸ, ਵੈਬ-ਡਿਜ਼ਾਈਨਿੰਗ ਆਦਿ ਦੇ ਮੁਕਾਬਲੇ ਅਤੇ ਸੱਭਿਆਚਾਰਕ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਗਿਆ।ਇਹਨਾਂ ਮੁਕਾਬਲਿਆਂ ਵਿੱਚ ਸੰਸਥਾ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ।
ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਇਸ ਤਰਾਂ ਦੇ ਆਯੋਜਨ ਵਿਦਿਆਰਥੀਆਂ ਦੀ ਤਕਨੀਕੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਸਹਾਈ ਸਾਬਤ ਹੁੰਦੇ ਹਨ ।ਉਹਨਾ ਆਈਐਸਟੀਈ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ੧੯੬੮ ਵਿੱਚ ਬਣੀ ਇਹ ਸੋਸਾਇਟੀ ਸਨਅਤਾਂ ਦੇ ਵਿਕਾਸ ਲਈ ਪੇਸ਼ੇਵਰ ਇੰਜੀਨੀਅਰ ਅਤੇ ਤਕਨੀਸ਼ੀਅਨ ਤਿਆਰ ਕਰਨ ਲਈ ਤਕਨੀਕੀ ਸੰਸਥਾਵਾਂ ਨਾਲ ਸਹਿਯੋਗ ਕਰਕੇ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੀ ਹੈ।ਐਸੋਸੀਏਟ ਡਾਇਰੈਕਟਰ ਡਾ. ਏ ਕੇ ਤਿਆਗੀ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨਾਲ ਪ੍ਰੇਰਨਾਦਾਇਕ ਸ਼ਬਦ ਸਾਂਝੇ ਕੀਤੇ। ਉਹਨਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਵਧੀਆ ਇੰਜੀਨੀਅਰ ਬਨਾਉਣ ਅਤੇ ਉਹਨਾਂ ਦੀ ਰੋਜ਼ਗਾਰ ਪ੍ਰਾਪਤੀ ਦੀ ਸਮਰੱਥਾ ਵਧਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਦੇ ਹਨ।
ਇਸ ਸਮਾਰੋਹ ਦੇ ਦੂਸਰੇ ਦਿਨ ਡਾ. ਸਿੱਧੂ ਨੇ ਤਕਨੀਕੀ ਗਤੀਵਿਧੀਆਂ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ।ਉਹਨਾ ਸਮਾਰੋਹ ਦੇ ਚੀਫ ਕੋਆਰਡੀਨੇਟਰ ਡਾ. ਕੁਲਤਾਰਦੀਪ ਸਿੰਘ ਅਤੇ ਕੋਆਰਡੀਨੇਟਰ ਦਪਿੰਦਰਦੀਪ ਸਿੰਘ ਨੂੰ ਟੈਕਨੋ ਓਪਸ-੨੦੧੬ ਦੇ ਸਫਲ ਆਯੋਜਨ ਲਈ ਮੁਬਾਰਕਬਾਦ ਦਿੱਤੀ।ਇਸ ਮੌਕੇ ਪ੍ਰੋ. ਧੀਰਜਪਾਲ ਸਿੰਘ ਅਤੇ ਕੈਂਪਸ ਪੀਆਰਓ ਵੀ ਹਾਜ਼ਰ ਸਨ।
Converted fr