ਐਸ. ਬੀ. ਐਸ. ਕੈਂਪਸ ਵਿਚ ਐਨ. ਸੀ. ਸੀ. ਕੈਡਿਟਸ ਵਲੋਂ ਸਵੱਛ ਭਾਰਤ ਅਭਿਆਨ ਤਹਿਤ ਰੈਲੀ ਦਾ ਆਯੋਜਨ
ਫ਼ਿਰੋਜ਼ਪੁਰ 23 ਜਨਵਰੀ (ਏ.ਸੀ.ਚਾਵਲਾ) ਸਥਾਨਕ ਤਕਨੀਕੀ ਸੰਸਥਾ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ 13 ਪੰਜਾਬ ਐਨਸੀਸੀ ਬੁਆਏਜ਼ ਬਟਾਲੀਅਨ ਫਿਰੋਜ਼ਪੁਰ ਅਤੇ 5 ਪੰਜਾਬ ਐਨਸੀਸੀ ਗਰਲਜ਼ ਬਟਾਲੀਅਨ ਮੋਗਾ ਵਲੋਂ ਭਾਰਤ ਸਰਕਾਰ ਦੇ 'ਸਵੱਛ ਭਾਰਤ ਅਭਿਆਨ' ਤਹਿਤ ਇਕ ਜਾਗਰੂਕਤਾ ਰੈਲੀ ਅਤੇ ਸਫਾਈ ਮੁਹਿੰਮ ਦਾ ਆਯੋਜਨ ਕਰਨਲ ਦਿਨੇਸ਼ ਸ਼ਰਮਾ ਦੀ ਸਰਪ੍ਰਸਤੀ ਵਿਚ ਕੀਤਾ ਗਿਆ। ਰੈਲੀ ਨੂੰ ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਰਵਾਨਾ ਕੀਤਾ।ਇਸ ਮੌਕੇ ਐਨਸੀਸੀ ਯੂਨਿਟਾਂ ਦੀ ਅਗਵਾਈ ਲੈਫਟੀਨੈਂਟ ਕੁਲਭੂਸ਼ਨ ਅਗਨੀਹੋਤਰੀ ਅਤੇ ਲੈਫਟੀਨੈਂਟ ਨਵਦੀਪ ਕੌਰ ਨੇ ਕੀਤੀ। ਇਸ ਰੈਲੀ ਵਿਚ ਭਾਗ ਲੈ ਰਹੇ 60 ਤੋਂ ਵੱਧ ਐਨਸੀਸੀ ਕੈਡਿਟਸ ਨੇ ਕੈਂਪਸ ਅਤੇ ਆਲੇਵਾਲਾ ਪਿੰਡ ਵਿੱਚ ਜਾਕੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦਾ ਸੁਨੇਹਾ ਦੇ ਕੇ ਇਸ ਰੈਲੀ ਦੇ ਮੰਤਵ ਨੂੰ ਸਾਰਥਿਕ ਕੀਤਾ। ਇਸ ਮੌਕੇ ਡਾ. ਸਿੱਧੂ ਨੇ ਆਪਣੇ ਸੰਬੋਧਨ ਵਿਚ ਵਾਤਾਵਰਣ ਅਤੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਲਈ ਉਤਸ਼ਾਹਿਤ ਕੀਤਾ। ਉਨ•ਾਂ ਹਾਜ਼ਰ ਐਨਸੀਸੀ ਕੈਡਿਟਸ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਉਨ•ਾਂ ਕਿਹਾ ਕਿ ਭਾਰਤ ਸਰਕਾਰ ਦੇ 'ਸਵੱਛ ਭਾਰਤ ਅਭਿਆਨ' ਨੂੰ ਸਫਲ ਬਣਾਉਣ ਲਈ ਸੰਸਥਾ ਵਲੋਂ ਵਿਦਿਆਰਥੀਆਂ ਦੇ ਸਹਿਯੋਗ ਨਾਲ ਅਜਿਹੇ ਉਪਰਾਲੇ ਨਿਰੰਤਰ ਕੀਤੇ ਜਾ ਰਹੇ ਹਨ। ਇਸ ਮੌਕੇ ਹਵਾਲਦਾਰ ਯੁਗਿੰਦਰਾ, ਐਨ. ਐਸ. ਐਸ. ਪ੍ਰੋਗਰਾਮ ਅਫਸਰ ਪ੍ਰੋ. ਸੁਖਵੰਤ ਸਿੰਘ, ਗੁਰਪ੍ਰੀਤ ਸਿੰਘ, ਈਐਫਜੀ ਇੰਚਾਰਜ਼ ਯਸ਼ਪਾਲ ਵੀ ਹਾਜ਼ਰ ਸਨ।