ਐਸ ਬੀ ਐਸ ਕੈਂਪਸ ਦੇ ਪੌਲੀਵਿੰਗ ਵੱਲੋਂ ਰਾਜ ਪੱਧਰੀ ਪੀ ਟੀ ਆਈ ਐਸ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ
ਫਿਰੋਜ਼ਪੁਰ:- ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੇ ਪੌਲੀਵਿੰਗ ਦੇ ਵਿਦਿਆਰਥੀਆਂ ਵੱਲੋਂ 'ਪੰਜਾਬ ਟੈਕਨੀਕਲ ਇੰਸਟੀਚਿਊਟਸ ਸਪੋਰਟਸ' ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੰਸਥਾ ਦਾ ਮਾਣ ਵਧਾਇਆ ਹੈ।ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੇਡਾਂ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਸੰਸਥਾ ਦੇ ਵਿਦਿਆਰਥੀਆਂ ਨੇ ਪੂਰੇ ਪੰਜਾਬ ਵਿਚੋਂ ਕ੍ਰਿਕਟ ਦੀ ਖੇਡ ਵਿੱਚ ਦੂਸਰਾ ਅਤੇ ਖੋ-ਖੋ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ।ਪ੍ਰਿੰਸੀਪਲ ਪੌਲੀਵਿੰਗ ਸ੍ਰੀਮਤੀ ਅਨੁਰਾਧਾ ਚੋਪੜਾ ਨੇ ਕਿਹਾ ਕਿ ਕ੍ਰਿਕਟ ਦੇ ਮੁਕਾਬਲੇ 'ਸਰਕਾਰੀ ਟੈਕਸਟਾਈਲ ਕੈਮਿਸਟਰੀ ਅਤੇ ਨਿਟਿੰਗ ਟੈਕਨਾਲੋਜੀ' ਲੁਧਿਆਣਾ ਵਿਖੇ ਕਰਵਾਏ ਗਏ ਜਿਸ ਵਿੱਚ ਜ਼ੋਨਲ ਪੱਧਰ ਤੇ ਜੇਤੂ ਰਹੀਆਂ ਟੀਮਾ ਵਿਚਕਾਰ ਮੈਚ ਕਰਵਾਏ ਗਏ।ਜਿਸ ਵਿੱਚ ਸੇਂਟ ਸੋਲਜ਼ਰ ਸੰਸਥਾ ਜਲੰਧਰ ਨੇ ਪਹਿਲਾ ਸਥਾਨ, ਐਸ ਬੀ ਐਸ ਕੈਂਪਸ ਦੇ ਪੌਲੀ ਵਿੰਗ ਨੇ ਦੂਸਰਾ ਅਤੇ ਰਿਮਿਟ ਮੰਡੀ ਗੋਬਿੰਦਗੜ• ਨੇ ਤੀਸਰਾ ਸਥਾਨ ਹਾਸਲ ਕੀਤਾ।ਸਰਕਾਰੀ ਪੌਲੀਟੈਕਨਿਕ ਕਾਲਜ ਫਿਰੋਜ਼ਪੁਰ ਵਿਖੇ ਆਯੋਜਿਤ ਖੋ-ਖੋ ਦੇ ਰਾਜ ਪੱਧਰੀ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਮੇਹਰਚੰਦ ਪੌਲੀਟੈਕਨਿਕ ਨੇ ਅਤੇ ਦੂਸਰਾ ਆਦੇਸ਼ ਪੌਲੀਟੈਕਨਿਕ ਦੇ ਵਿਦਿਆਰਥੀਆਂ ਨੇ ਹਾਸਲ ਕੀਤਾ।
ਡਾਇਰੈਕਟਰ ਡਾ. ਟੀ ਐਸ ਸਿੱਧੂ , ਡੀਨ ਸਪੋਰਟਸ ਐਂਡ ਕਲਚਰਲ ਅਫੇਅਰਜ਼ ਸ੍ਰੀ ਤੇਜਪਾਲ ਅਤੇ ਸੰਸਥਾ ਦੇ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਡਾ. ਵੀ ਐਸ ਭੁੱਲਰ ਨੇ ਪ੍ਰਿੰਸੀਪਲ ਪੌਲੀਵਿੰਗ ਸ੍ਰੀਮਤੀ ਅਨੁਰਾਧਾ ਚੋਪੜਾ, ਖੇਡ ਅਫਸਰ ਪੌਲੀਵਿੰਗ ਪ੍ਰੋ. ਰਾਜੇਸ਼ ਸਿੰਗਲਾ ਅਤੇ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੱਤੀ। ਡਾ. ਸਿੱਧੂ ਨੇ ਕਿਹਾ ਕਿ ਸੰਸਥਾ ਵੱਲੋਂ ਮਿਆਰੀ ਸਿੱਖਿਆ ਦੇ ਨਾਲ ਨਾਲ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਹਰ ਤਰਾਂ ਦੀਆਂ ਖੇਡ ਸਹੂਲਤਾਂ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆ ਹਨ ਤਾਂ ਜੋ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੋ ਸਕੇ।ਇਸ ਮੌਕੇ ਪ੍ਰਿੰਸੀਪਲ ਅਨੁਰਾਧਾ ਚੋਪੜਾ, ਰਜਿਟਰਾਰ ਡਾ. ਜੇ ਕੇ ਅਗਰਵਾਲ, ਪ੍ਰੋ. ਰਾਜੇਸ਼ ਸਿੰਗਲਾ, ਬਲਵਿੰਦਰ ਸਿੰਘ ਮੋਹੀ ਪੀਆਰÀ, ਪ੍ਰੋ.ਰਾਹੁਲ ਸ਼ਰਮਾ, ਪ੍ਰੋ. ਗੋਬਿੰਦ, ਪ੍ਰੋ. ਰਜਨੀਸ਼ ਕੁਮਾਰ ਆਦਿ ਹਾਜ਼ਰ ਸਨ।