ਐਸ.ਡੀ.ਐਮ ਦਿਵਿਆ ਪੀ. ਨੇ ਗ੍ਰਾਮ ਪੰਚਾਇਤ ਚੋਣਾਂ ਵਿੱਚ ਸ਼ਾਂਤੀਪੂਰਨ ਵੋਟਿੰਗ ਦੀ ਕੀਤੀ ਅਪੀਲ
ਗੁਰੂ ਹਰਸਹਾਏ ਵਿੱਚ ਪੰਚਾਇਤੀ ਚੋਣਾਂ ਲਈ ਤਿਆਰੀਆਂ ਮੁਕੰਮਲ
ਗੁਰੂ ਹਰਸਹਾਏ ਵਿੱਚ ਪੰਚਾਇਤੀ ਚੋਣਾਂ ਲਈ ਤਿਆਰੀਆਂ ਮੁਕੰਮਲ
ਐਸ.ਡੀ.ਐਮ ਦਿਵਿਆ ਪੀ. ਨੇ ਗ੍ਰਾਮ ਪੰਚਾਇਤ ਚੋਣਾਂ ਵਿੱਚ ਸ਼ਾਂਤੀਪੂਰਨ ਵੋਟਿੰਗ ਦੀ ਕੀਤੀ ਅਪੀਲ
ਗੁਰੂ ਹਰਸਹਾਏ , 13-10-2024: ਗੁਰੂ ਹਰਸਹਾਏ ਵਿੱਚ ਪੰਚਾਇਤੀ ਚੋਣਾਂ 2024 ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਪ ਮੰਡਲ ਮੈਜਿਸਟਰੇਟ ਮੈਡਮ ਦਿਵਿਆ ਪੀ ਵੱਲੋਂ ਸਮੂਹ ਵੋਟਰਾਂ ਨੂੰ ਸ਼ਾਂਤੀ ਪੂਰਵਕ ਵੋਟਿੰਗ ਪ੍ਰਕਿਰਿਆ ਨੂੰ ਨੇਪਰੇ ਚਾੜਨ ਲਈ ਅਪੀਲ ਕੀਤੀ ਗਈ ਹੈ।ਗ੍ਰਾਮ ਪੰਚਾਇਤ ਚੋਣਾਂ 15 ਅਕਤੂਬਰ, 2024 ਨੂੰ ਹੋਣੀਆਂ ਹਨ, ਜਿਸ ਵਿੱਚ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਵੋਟਾਂ ਪੈਣਗੀਆਂ। ਐਸ.ਡੀ.ਐਮ ਗੁਰੂਹਰਸਹਾਏ ਦਿਵਿਆ ਪੀ ਨੇ ਹਰ ਵੋਟ ਦੀ ਅਹਿਮੀਅਤ ‘ਤੇ ਜ਼ੋਰ ਦਿੰਦਿਆਂ ਸ਼ਾਂਤਮਈ ਢੰਗ ਨਾਲ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ | ਸੁਰੱਖਿਆ ਪ੍ਰਬੰਧ, ਸਥਾਨਕ ਪੁਲਿਸ ਨਾਲ ਤਾਲਮੇਲ ਕਰਕੇ, ਮਮਦੋਟ ਅਤੇ ਗੁਰੂਹਰਸਹਾਏ ਵਿੱਚ 24 ਘੰਟੇ ਨਿਗਰਾਨੀ ਦੇ ਨਾਲ ਪੋਲਿੰਗ ਸਟੇਸ਼ਨਾਂ ‘ਤੇ ਸੁਰੱਖਿਆ ਨੂੰ ਯਕੀਨੀ ਬਣਾਉਣਗੇ ਤਾਂ ਜੋ ਕਿਸੇ ਵੀ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾ ਸਕੇ।
ਚੋਣਾਂ ਦੀ ਨਿਗਰਾਨੀ ਕਰਨ ਵਾਲੇ ਅਹਿਮ ਅਧਿਕਾਰੀਆਂ ਵਿੱਚ ਤਹਿਸੀਲਦਾਰ ਰਜਿੰਦਰ ਸਿੰਘ, ਨਾਇਬ ਤਹਿਸੀਲਦਾਰ ਜੈ ਅਮਨਦੀਪ ਗੋਇਲ, ਬੀਡੀਪੀਓ ਪ੍ਰਤਾਪ ਸਿੰਘ, ਬੀਡੀਪੀਓ ਮਮਦੋਟ, ਡੀਐਸਪੀ ਗੁਰੂਹਰਸਹਾਏ, ਸਾਰੇ ਐਸਐਚਓਜ਼, ਸੁਪਰਡੈਂਟ ਕੇਵਲ ਕ੍ਰਿਸ਼ਨ,ਚੋਣ ਇੰਚਾਰਜ ਦੀਪਕ ਸ਼ਰਮਾ, ਸੋਢੀ ਗੁਰਵਿੰਦਰ ਸਿੰਘ, ਮਾਸਟਰ ਟਰੇਨਰ ਸੰਦੀਪ ਅਤੇ ਟਰੇਨਿੰਗ ਇੰਚਾਰਜ ਲੈਕਚਰਾਰ ਕੋਮਲ ਸ਼ਰਮਾ, ਲੈਕਚਰਾਰ ਕਰਨਵੀਰ ਸਿੰਘ ਪ੍ਰਦੀਪ ਸਿੰਘ ਮਮਦੋਟ, ਪਰਵਿੰਦਰ ਸਿੰਘ ਲਾਲਚੀਆਂ,ਯਸਪਾਲ ਕੰਬੋਜ ਵੇਦ ਪ੍ਰਕਾਸ਼ ਪਿੰਡੀ, ਸਚਿਨ ਕੰਧਾਰੀ ਗੁਰਮੀਤ ਸਿੰਘ ਵਿਨੇ ਸ਼ਰਮਾ, ਦੀਪਕ ਝੱਟਾ ਸਵੀਟ ਸ਼ਰਮਾ ਜਗਦੀਪ ਕੰਬੋਜ ਅਤੇ ਰੀਡਰ ਵਿਪਨ ਕੁਮਾਰ ਸ਼ਾਮਲ ਹਨ।
ਵੋਟਰਾਂ ਨੂੰ ਵੋਟਰ ਆਈਡੀ, ਆਧਾਰ ਕਾਰਡ, ਜਾਂ ਮਨਰੇਗਾ ਜੌਬ ਕਾਰਡ ਸਮੇਤ ਵੈਧ ਆਈਡੀ ਲਿਆਉਣ ਲਈ ਕਿਹਾ ਜਾ ਰਿਹਾ ਹੈ। ਐਸਡੀਐਮ ਦਿਵਿਆ ਪੀ ਨੇ ਵੋਟਰਾਂ ਨੂੰ ਜ਼ਿੰਮੇਵਾਰੀ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ, “ਹਰ ਵੋਟ ਕੀਮਤੀ ਹੈ” ‘ਤੇ ਜ਼ੋਰ ਦਿੱਤਾ।