ਐਸ. ਐਸ. ਏ, ਰਮਸਾ ਅਧਿਆਪਕ ਯੂਨੀਅਨ ਦੀ ਮੀਟਿੰਗ ਹੋਈ
ਫਿਰੋਜ਼ਪੁਰ 1 ਮਾਰਚ (ਏ. ਸੀ. ਚਾਵਲਾ) ਐਸ. ਐਸ. ਏ., ਰਮਸਾ ਅਧਿਆਪਕ ਯੂਨੀਅਨ ਦੀ ਪੰਜਾਬ ਦਫੀ ਫਿਰੋਜ਼ਪੁਰ ਇਕਾਈ ਦੀ ਮੀਟਿੰਗ ਹੋਈ। ਜਿਸ ਵਿਚ ਜ਼ਿਲ•ੇ ਦੇ ਨੁਮਾਇੰਦੇ ਹਾਜ਼ਰ ਹੋਏ। ਮੀਟਿੰਗ ਦੀ ਪ੍ਰਧਾਨਗੀ ਜ਼ਿਲ•ਾ ਪ੍ਰਧਾਨ ਜਗਸੀਰ ਸਿੰਘ ਗਿੱਲ ਨੇ ਕੀਤੀ। ਇਸ ਵਿਚ ਉਨ•ਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਅਧਿਆਪਕਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਮੰਨਣ ਤੋਂ ਮੁਨਕਰ ਹੋ ਰਹੀ ਹੈ। ਸਰਕਾਰ ਪਿਛਲੇ ਕਈ ਸਮੇਂ ਤੋਂ ਰੈਗੂਲਰ ਕਰਨ ਦੀ ਨੀਤੀ ਬਨਾਉਣ ਤੇ ਲਾਰੇ ਲਗਾਉਂਦੀ ਰਹੀ ਹੈ ਅਤੇ ਨਾਲ ਹੀ ਔਰਤਾਂ ਦੀ ਪ੍ਰਸੂਤਤਾ ਛੁੱਟੀ 6 ਮਹੀਨੇ ਕਰਨ ਤੋਂ ਆਨਾਕਾਨੀ ਕਰ ਰਹੀ ਹੈ। ਉਨ•ਾਂ ਨੇ ਦੱਸਿਆ ਕਿ 8 ਮਾਰਚ ਨੂੰ ਯੂਨੀਅਨ ਮਹਿਲਾ ਦਿਵਸ ਤੇ ਮਹਿਲਾ ਅਧਿਆਪਕਾਂ ਦੀ ਅਗਵਾਈ ਵਿਚ ਰੋਸ ਮਾਰਚ ਜ਼ਿਲ•ਾ ਜ਼ਿਲ•ਾ ਪੱਧਰ ਤੇ ਕਰਨਗੇ। ਜੇਕਰ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਕਰੇਗੀ ਤਾਂ ਯੂਨੀਅਨ ਸੰਘਰਸ਼ ਨੁੰ ਤੇਜ਼ ਕਰੇਗੀ ਅਤੇ ਸਟੇਟ ਪੱਧਰੀ ਰੋਸ ਰੈਲੀ ਕਰੇਗੀ। ਇਸ ਮੌਕੇ ਜ਼ਿਲ•ਾ ਕੈਸ਼ੀਅਰ ਅਜੇ ਜ਼ੀਰਾ, ਗਗਨਦੀਪ ਸਿੰਘ, ਗੁਰਭੇਜ ਸਿੰਘ, ਅਮਰਜੋਤ ਸਿੰਘ, ਸਕੱਤਰ ਸੰਦੀਪ ਕੁਮਾਰ, ਜੋਗਿੰਦਰ ਕੁਮਾਰ, ਸੰਦੀਪ, ਪ੍ਰਵੀਨ ਕੁਮਾਰ, ਨੀਰਜ ਕੁਮਾਰ, ਮਹਿਲਾ ਆਗੂ ਅਮਨਦੀਪ ਤਲਵਾਰ, ਨਮਿਤਾ, ਤਾਨੀਆ ਅਤੇ ਮੰਜੂ ਆਦਿ ਹਾਜ਼ਰ ਸਨ।