Ferozepur News
ਐਸ.ਐਸ.ਏ/ ਮਿਡ ਡੇ ਮੀਲ ਦਫਤਰੀ ਮੁਲਾਜ਼ਮ 30 ਜਨਵਰੀ ਨੂੰ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਸ਼ਹਿਰ ਅਬੋਹਰ ਦੇ ਬਜ਼ਾਰਾਂ ‘ਚ ਕਰਨਗੇ ਮਾਰਚ
“ਮਾੜੀ ਹੁੰਦੀ ਹੈ ਠੇਕੇ ਵਾਲੀ ਸ਼ਰਾਬ ਪਰ ਉਸ ਤੋਂ ਵੀ ਮਾੜੀ ਹੈ ਸਰਕਾਰ ਦੀ ਠੇਕੇ ਤੇ ਨੋਕਰੀ”
“ਮਾੜੀ ਹੁੰਦੀ ਹੈ ਠੇਕੇ ਵਾਲੀ ਸ਼ਰਾਬ ਪਰ ਉਸ ਤੋਂ ਵੀ ਮਾੜੀ ਹੈ ਸਰਕਾਰ ਦੀ ਠੇਕੇ ਤੇ ਨੋਕਰੀ”
“ਸਰਕਾਰ ਦੀਆ ਨਜ਼ਰਾਂ ‘ਚ ਕੱਚੇ ਮੁਲਾਜ਼ਮਾਂ ਦਾ ਕੀ ਹੈ ਮੁੱਲ”? ਇਹ ਦਰਸਾਉਣ ਲਈ ਐਸ.ਐਸ.ਏ/ ਮਿਡ ਡੇ ਮੀਲ ਦਫਤਰੀ ਮੁਲਾਜ਼ਮ 30 ਜਨਵਰੀ ਨੂੰ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਸ਼ਹਿਰ ਅਬੋਹਰ ਦੇ ਬਜ਼ਾਰਾਂ ‘ਚ ਕਰਨਗੇ ਮਾਰਚ
ਮਿਤੀ 27-01-2021( ਫਿਰੋਜ਼ਪੁਰ) ਠੇਕਾ ਸ਼ਬਦ ਇਕ ਅਜਿਹਾ ਸ਼ਬਦ ਹੈ ਜਿਸਤੋਂ ਅੱਜ ਕੱਲ ਹਰ ਇਕ ਬੱਚਾ ਜਵਾਨ ਤੇ ਬਜ਼ੁਰਗ ਚੰਗੀ ਤਰ੍ਹਾ ਵਾਕਿਫ ਹੈ।ਠੇਕਾ ਸ਼ਬਦ ਪੰਜਾਬ ਵਿਚ ਦੋ ਜਗ੍ਹਾ ਤੇ ਵਰਤੋ ਕੀਤਾ ਜਾ ਰਿਹਾ ਹੈ ਇਕ ਤਾਂ ਸ਼ਰਾਬ ਦੇ ਠੇਕੇ ਅਤੇ ਦੂਜਾ ਸਰਕਾਰੀ ਦਫਤਰਾਂ ਵਿਚ ਠੇਕੇ ਤੇ ਭਰਤੀ ਮੁਲਾਜ਼ਮਾਂ ਲਈ।ਇਸੇ ਮੁੱਦੇ ਨੂੰ ਲੈ ਕੇ ਸੂਬੇ ਦੇ ਨੋਜਵਾਨ ਲੰਬੇ ਸਮੇਂ ਤੋਂ ਸੜਕਾਂ ਤੇ ਸਘੰਰਸ਼ ਕਰਦੇ ਆ ਰਹੇ ਹਨ ਪਰ ਹੁਣ ਸਰਕਾਰਾਂ ਦੀਆ ਮਾੜੀਆ ਨੀਤੀਆ ਤੇ ਸਰਕਾਰਾਂ ਦੇ ਮੌਜੂਦਾ ਹਾਲਾਤਾ ਤੋਂ ਅੱਕੇ ਮੁਲਾਜ਼ਮਾਂ ਨੇ ਨਾਅਰਾ ਦਿੱਤਾ ਹੈ ਕਿ “ਮਾੜੀ ਹੁੰਦੀ ਹੈ ਠੇਕੇ ਵਾਲੀ ਸ਼ਰਾਬ ਪਰ ਉਸ ਤੋਂ ਵੀ ਮਾੜੀ ਹੈ ਸਰਕਾਰ ਦੀ ਠੇਕੇ ਦੀ ਨੋਕਰੀ”।ਮੌਜੂਦਾ ਸਮੇਂ ਵਿਚ ਪੰਜਾਬ ਵਿਚ ਤਕਰੀਬਨ 50000 ਕੱਚੇ ਮੁਲਾਜ਼ਮ ਵੱਖ ਵੱਖ ਵਿਭਾਾਗ ਵਿਚ ਕੰਮ ਕਰ ਰਹੇ ਹਨ। ਸਿੱਖਿਆ ਵਿਭਾਗ ਵਿਚ ਸਾਲ 2004 ਤੋਂ ਸਰਵ ਸਿੱਖਿਆ ਅਭਿਆਨ ਤਹਿਤ ਠੇਕੇ ਦੀ ਭਰਤੀ ਕਾਂਗਰਸ ਦੇ ਕਾਰਜ਼ਕਾਲ ਦੋਰਾਨ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਅਕਾਲੀ ਭਾਜਪਾ ਸਰਕਾਰ ਨੇ ਇਸ ਵਿਚ ਹੋਰ ਵਾਧਾ ਕਰਦੇ ਹੋਏ ਇਸ ਨੂੰ ਪੂਰਾ ਪ੍ਰਫੁਲੱਤ ਕਰਦੇ ਹੋਏ ਪੱਕੀ ਭਰਤੀ ਬੰਦ ਕਰਕੇ ਨੋਜਵਾਨਾਂ ਦਾ ਸ਼ੋਸ਼ਣ ਕਰਨ ਦਾ ਜ਼ਰੀਆ ਬਣਾ ਦਿੱਤਾ।ਨੋਜਵਾਨਾਂ ਕੋਲ ਕੋਈ ਹੋਰ ਰਸਤਾ ਨਾ ਹੋਣ ਤੇ ਨੋਜਵਾਨ ਇਸ ਨੋਕਰੀ ਤੇ ਹਾਜ਼ਰ ਹੁੰਦੇ ਰਹੇ ਤੇ ਲੰਬਾ ਸਮਾਂ ਹੋ ਗਿਆ ਹੈ ਇਹਨਾਂ ਮੁਲਾਜ਼ਮਾਂ ਨੂੰ ਸਘੰਰਸ਼ ਦੇ ਪਿੜ ਵਿਚ ਗੁਜ਼ਰਦਿਆ ਨੂੰ। ਸਰਕਾਰ ਸੱਤਾ ਵਿਚ ਆਉਦੇ ਸਮੇਂ ਵਾਅਦੇ ਤਾਂ ਕਰਦੀਆ ਹਨ ਪਰ ਸੱਤਾ ਵਿਚ ਆ ਕੇ ਭੁੱਲ ਜਾਦੀਆ ਹਨ। ਅਕਾਲੀ ਭਾਜਪਾ ਸਰਕਾਰ ਨੇ ਵੋਟਾਂ ਦੇ ਨੇੜੇ ਆ ਕੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਬਿੱਲ ਪਾਸ ਕੀਤਾ ਸੀ ਪਰ ਕਾਂਗਰਸ ਨੈ ਸੱਤਾ ਵਿਚ ਆਉਦੇ ਹੀ ਉਸ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ।
ਕਾਂਗਰਸ ਪਾਰਟੀ ਨੇ ਵੀ ਚੋਣਾਂ ਦੋਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਜਿਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 24 ਜਨਵਰੀ 2017 ਨੂੰ ਟਵੀਟ ਵੀ ਕੀਤਾ ਸੀ ਪ੍ਰੰਤੂ 4 ਸਾਲ ਬੀਤਣ ਨੂੰ ਆਏ ਤੇ ਮੁਲਾਜ਼ਮ ਸੜਕਾਂ ਤੇ ਹੀ ਹਨ ਸਰਕਾਰ ਨੇ ਮੁਲਾਜ਼ਮਾਂ ਦੀ ਕੋਈ ਗੱਲ ਨਹੀ ਸੁਣੀ।ਕਾਂਗਰਸ ਸਰਕਾਰ ਨੇ ਸਰਵ ਸਿੱਖਿਆ ਅਭਿਆਨ ਦੇ 8886 ਅਧਿਆਪਕਾਂ ਨੂੰ ਤਾਂ ਪੱਕਾ ਕਰ ਦਿੱਤਾ ਪਰ ਅਦਿਆਪਕਾਂ ਤੋਂ ਪਹਿਲਾਂ ਦੇ ਕੰਮ ਕਰ ਰਹੇ ਦਫਤਰੀ ਕਰਮਚਾਰਅਿਾ ਨੂੰ ਅੱਜ ਤੱਕ ਸੋਸ਼ਣ ਦਾ ਸ਼ਿਕਾਰ ਕੀਤਾ ਜਾ ਰਿਹਾ ਹੈ।
ਮੁਲਾਜ਼ਮ ਆਗੂਆ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਠੇਕੇ ਤੇ ਪਈ ਬੋਤਲ ਦੀ ਪੰਜਾਬ ਦੇ ਨੋਜਵਾਨਾਂ ਨਾਲੋ ਜ਼ਿਆਦਾ ਫਿਕਰ ਹੈ। ਕਿਉਕਿ ਠੇਕੇ ਤੇ ਪਈ ਸ਼ਰਾਬ ਦੀ ਬੋਤਲ ਦਾ ਤਾਂ ਸਰਕਾਰ ਵੱਲੋਂ ਵੱਧ ਤੋਂ ਵੱਧ ਰੇਟ ਤੈਅ ਕੀਤਾ ਜਾਦਾ ਹੈ ਪਰ ਨੋਜਵਾਨਾਂ ਨੂੰ ਘੱਟ ਤਨਖਾਹਾਂ ਦਿੱੱਤੀਆ ਜਾਦੀਆ ਹਨ। 10-15 ਸਾਲ ਕੰਮ ਕਰਨ ਦੇ ਬਾਵਜੂਦ ਵੀ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਦਾ ਕੋਈ ਮੁੱਲ ਨਹੀ ਪਾਇਆ ਜਾ ਰਿਹਾ ਹੈ ਅਤੇ ਮੁਲਾਜ਼ਮ ਨੂੰ ਬਿਨ੍ਹਾ ਕਿਸੇ ਕਾਰਨ ਦੱਸੇ ਕਿਸੇ ਸਮੇਂ ਵੀ ਨੋਕਰੀ ਤੋਂ ਕੱਢ ਦਿੱਤਾ ਜਾਦਾ ਹੈ।ਪੰਜਾਬ ਦਾ ਨੋਜਵਾਨ ਇਸ ਸਮੇਂ ਮੁਸ਼ਕਿਲ ਦੋਰ ਵਿਚ ਇਸ ਕਰਕੇ ਹੈ ਕਿ ਪੰਜਾਬ ਵਿਚ ਰੁਜ਼ਗਾਰ ਦਾ ਨਾ ਹੋਣਾ ਜਾਂ ਕੱਚਾ ਰੁਜ਼ਗਾਰ ਹੋਣਾ ਇਸ ਕਰਕੇ ਪੰਜਾਬ ਦੀ ਨੌਜਵਾਨੀ ਜ਼ਿਆਦਾ ਵਿਦੇਸ਼ਾ ਨੂੰ ਜਾ ਰਹੀ ਹੈ।ਆਗੂਆ ਦਾ ਕਹਿਣਾ ਹੈ ਕਿ ਠੇਕੇ ਤੇ ਪਈ ਸ਼ਰਾਬ ਦੀ ਬੋਤਲ ਦਾ ਹਾਲ ਹੂੰਦਾ ਹੈ ਉਹੀ ਹਾਲ ਇੰਨਾ ਮੁਲਾਜ਼ਮਾਂ ਦਾ ਹੋ ਰਿਹਾ ਹੈ 10-15 ਸਾਲ ਕੰਮ ਕਰਨ ਦੇ ਬਾਵਜੂਦ ਵੀ ਮੁਲਾਜ਼ਮਾਂ ਦੀ ਕੋਈ ਕਦਰ ਨਹੀ ਪਾਈ ਜਾ ਰਹੀ ਹੈ। ਮੁਲਾਜ਼ਮ ਆਗੂਆ ਵਿਕਾਸ ਕੁਮਾਰ ਅਸ਼ੀਸ਼ ਜੁਲਾਹਾ ਪਰਵੀਨ ਸ਼ਰਮਾਂ ਸਰਬਜੀਤ ਸਿੰਘ ਗੁਰਪ੍ਰੀਤ ਸਿੰਘ ਚਮਕੋਰ ਸਿੰਘ ਦਵਿੰਦਰਜੀਤ ਸਿੰਘ ਹਰਪ੍ਰੀਤ ਸਿੰਘ ਰਜਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਵੋਟਾਂ ਦਾ ਦੋਰ ਆ ਗਿਆ ਹੈ ਅਤੇ ਸਰਕਾਰ ਨੇ ਘਰ ਘਰ ਵੋਟਾਂ ਮੰਗਣ ਲਈ ਕਮਰ ਕੱਸ ਲਈ ਹੈ ਪਰ ਸਰਕਾਰ ਦੀ ਸੱਚਾਈ ਨੂੰ ਲੋਕਾਂ ਤੱਕ ਪਹੂਮਚਾਉਣ ਲਈ ਮੁਲਾਜ਼ਮਾਂ ਨੇ ਸੜਕਾਂ ਤੇ ਆਉਣ ਦਾ ਐਲਾਨ ਕਰ ਦਿੱਤਾ ਹੈ ਤੇ ਜਿਸਦੀ ਸ਼ੁਰੂਆਤ 30 ਜਨਵਰੀ ਨੂੰ ਅਬੋਹਰ ਤੋਂ ਕੀਤੀ ਜਾ ਰਹੀ ਹੈ। ਸੂਬੇ ਭਰ ਦੇ ਮੁਲਾਜ਼ਮ 30 ਜਨਵਰੀ ਨੂੰ ਅਬੋਹਰ ਵਿਖੇ ਇਕੱਠੇ ਹੋ ਕੇ ਬਜ਼ਾਰਾਂ ਵਿਚ ਰੋਸ ਮਾਰਚ ਕਰਨਗੇ ਅਤੇ ਸਰਕਾਰ ਦੇ ਝੂਠੇ ਵਾਅਦਿਆ ਦੀ ਸੱਚਾਈ ਨੂੰ ਜਨਤਾ ਦੀ ਕਚਿਹਰੀ ਵਿਚ ਰੱਖਣਗੇ।