ਐਸ,ਜੀ,ਪੀ,ਸੀ ਦੀਆਂ ਵੋਟਾ ਬਨਾਉਣ ਦੀ ਤਰੀਕ ਵਧਾਉਣ ਸਬੰਧੀ ਮੰਗ ਪੱਤਰ:-ਭੁੱਲਰ
ਐਸ,ਜੀ,ਪੀ,ਸੀ ਦੀਆਂ ਵੋਟਾ ਬਨਾਉਣ ਦੀ ਤਰੀਕ ਵਧਾਉਣ ਸਬੰਧੀ ਮੰਗ ਪੱਤਰ:-ਭੁੱਲਰ
ਫਿਰੋਜਪੁਰ ਅਕਤੂਬਰ , 14, 2023: ਅੱਜ ਇੱਕ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਪੀ ਏ ਸੀ ਮੈਬਰ ਅਤੇ ਜ਼ਿਲਾ ਪ੍ਰਧਾਨ ਫਿਰੋਜ਼ਪੁਰ ਗੁਰਚਰਨ ਸਿੰਘ ਭੁੱਲਰ ਦੀ ਰਹਿਨੁਮਾਈ ਹੇਠ ਹੋਈ ਪਾਰਟੀ ਆਹੁਦੇਦਾਰਾਂ ਵੱਲੋ ਜਸਟਿਸ ਐਸ ਐਸ ਸਾਰੋ ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਚੋਣਾਂ ਨੂੰ ਰਾਹੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸਾਹਿਬ ਜੀ ਮੰਗ ਦਿੱਤਾ ਗਿਆ ਜਿਸ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਨਾਉਣ ਦੀ ਤਰੀਕ ਨੂੰ ਵਧਾਉਣ ਅਤੇ ਬਣ ਰਹੀਆਂ ਵੋਟਾ ਇਕੱਲੇ ਇਕੱਲੇ ਦੀ ਬਜਾਏ ਸਮੂਹਿਕ ਰੂਪ ਵਿੱਚ ਲਈਆਂ ਜਾਣ ਦੀ ਮੰਗ ਕੀਤੀ ਗਈ। ਕਿਉ ਕਿ ਝੋਨੇ ਦੀ ਕਟਾਈ ਅਤੇ ਕਣਕ ਦੀ ਬਜਾਈ ਕਾਰਨ ਪਿੰਡਾਂ ਵਿੱਚ ਵੋਟਾਂ ਨਹੀ ਬਣ ਸਕੀਆਂ। ਸਰਕਾਰ ਵੱਲੋ ਵੋਟਾਂ ਬਣਾਉਣ ਦੇ ਅਜੇ ਤੱਕ ਪੁਖਤਾ ਪ੍ਰਬੰਧ ਨਹੀ ਕੀਤੇ ਗਏ। ਕਿਉ ਕਿ ਅਜੇ ਤੱਕ ਸਰਕਾਰੀ ਮੁਲਾਜ਼ਮ ਪਿੰਡਾਂ ਵਿੱਚ ਵੋਟਾਂ ਬਨਾਉਣ ਲਈ ਨਹੀ ਜਾ ਰਹੇ ।ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪਟਵਾਰ ਸਰਕਲ ਮੁਤਾਬਕ ਪਟਵਾਰੀ ਵੋਟਾਂ ਬਨਾਉਣਗੇ ਪਰ ਪਟਵਾਰੀਆਂ ਵੱਲੋ ਵਾਧੂ ਚਾਰਜ ਛੱਡਣ ਕਾਰਨ ਬਹੁਤ ਸਾਰੇ ਸਰਕਲ ਖਾਲੀ ਪਏ ਹਨ । ਵੋਟਾਂ ਹਮੇਸ਼ਾਂ ਪਟਵਾਰੀ ਅਤੇ ਬੀ ਐਲ ਉ ਬਣਾਉਦੇ ਆ ਰਹੇ ਹਨ। ਬੜੇ ਅਫਸੋਸ ਦੀ ਗੱਲ ਹੈ ਕਿ ਸਿੱਖਾਂ ਦੀ ਮਿਨੀ ਪਾਰਲੀਮੈਂਟ ਦੀਆਂ ਚੋਣਾਂ ਹੋ ਰਹੀਆ ਹਨ ਉਹ ਵੀ 12 ਸਾਲਾ ਬਾਦ ਪਰ ਲੋਕ ਵੋਟਾਂ ਬਨਾਉਣ ਲਈ ਤਿਆਰ ਬੈਠੇ ਹਨ ਪਰ ਪਿੰਡਾਂ ਵਿੱਚ ਵੋਟਾਂ ਬਨਾਉਣ ਲਈ ਕੋਈ ਅਫਸਰ ਜਾਂ ਮੁਲਾਜਮ ਨਹੀ ਆ ਰਿਹਾ। ਲੋਕ ਆਪ ਖੁਦ ਫਾਰਮ ਭਰ ਕੇ ਵੋਟਾਂ ਬਣਾ ਰਹੇ ਹਨ ਪਰ ਪਿੰਡਾਂ ਵਿੱਚ ਲਗਾਤਾਰ ਕੋਈ ਵੀ ਪਟਵਾਰੀ ਜਾ ਬੀ ਐਲ ਉ ਫਾਰਮ ਨਹੀ ਲੈ ਰਿਹਾ ਲੋਕ ਆਪ ਜਾ ਕੇ ਦਫਤਰਾਂ ਵਿੱਚ ਵੋਟਾਂ ਜਮਾ ਕਰਵਾ ਰਹੇ ਹਨ। ਲੋਕਾ ਨੂੰ ਪਤਾ ਨਹੀ ਕਿਸ ਦੀ ਵੋਟ ਬਨਣੀ ਹੈ ਅਤੇ ਕੁਝ ਲੋਕ ਸਹਿਜਧਾਰੀਆਂ ਮਤਲਬ ਵਾਲ ਕੱਟਣ ਅਤੇ ਦਾੜੀ ਕਟਣ ਵਾਲਿਆਂ ਦੀਆਂ ਵੋਟਾਂ ਬਣਾਈ ਜਾ ਰਹੇ ਹਨ। ਜੇਕਰ ਪਟਵਾਰੀ, ਬੀ ਐਲ ਉ ਜਾ ਆਂਗਣਵਾੜੀ ਵਾਲੇ ਆਪ ਵੇਖ ਫਾਰਮ ਭਰਨ ਤਾਂ ਸਹੀ ਵੋਟਾਂ ਬਨਣਗੀਆਂ ।ਇਸ ਲਈ ਵੋਟਾਂ ਬਨਾਉਣ ਵਾਸਤੇ ਪਟਵਾਰੀਆਂ ਨਾਲ ਬੀ ਐਲ ਉ ਅਤੇ ਆਂਗਣਵਾੜੀ ਵਰਕਰਾਂ ਦੀਆਂ ਡਿਉਟੀਆਂ ਲਗਾਈਆਂ ਜਾਣ ਅਤੇ ਉਹਨਾਂ ਨੂੰ ਹਦਾਇਤ ਕੀਤੀ ਜਾਵੇ ਕਿ ਪੰਚਾਇਤ ਘਰਾਂ ਜਾਂ ਪਿੰਡਾਂ ਦੇ ਗੁਰਦੁਆਰੇ ਸਾਹਿਬ ਵਿੱਚ ਬੈਠ ਕੇ ਸਹੀ ਤਸਦੀਕ ਕਰਕੇ ਵੋਟਾ ਬਣਾਈਆਂ ਜਾਣ ਅਤੇ ਇਹਨਾ ਵੋਟਾਂ ਬਨਾਉਣ ਦੀ ਤਾਰੀਕ ਵਧਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਜੀ ਕਰਨ ।ਸਮੇ ਹਾਜਰ ਤੇਜਿੰਦਰ ਸਿੰਘ ਦਿਉਲ ਯੂਥ ਪ੍ਰਧਾਨ ਪੰਜਾਬ,ਜਤਿੰਦਰ ਸਿੰਘ ਥਿੰਦ ਪੀ ਏ ਸ ਮੈਬਰ ,ਜਗਜੀਤ ਸਿੰਘ ਦਫਤਰ ਸਕੱਤਰ, ਸੂਰਤ ਸਿੰਘ ਪ੍ਰਧਾਨ ਕਿਸਾਨ ਵਿੰਗ, ਗੁਰਵਿੰਦਰ ਸਿੰਘ ਯੂਥ ਪਰਧਾਨ, ਪਰਗਟ ਸਿੰਘ ਵਾਹਕੇ ਮੁੱਖ ਬੁਲਾਰਾ,ਸੁਖਦੇਵ ਸਿੰਘ, ਬੋਹੜ ਸਿੰਘ ਥਿੰਦ, ਮੇਹਰ ਸਿੰਘ, ਸੁੱਚਾ ਸਿੰਘ, ਕਰਤਾਰ ਸਿੰਘ, ਗਿਆਨ ਸਿੰਘ, ਜਸਵੰਤ ਸਿੰਘ, ਇਕਬਾਲ ਸਿੰਘ, ਗੁਰਮੀਤ ਸਿੰਘ, ,ਪ੍ਰਕਾਸ ਸਿੰਘ ਕਿਸ਼ਾਨ ਮਜਦੂਰ ਸੰਘਰਸ਼ ਕਮੇਟੀ , ਕੁਲਵਿੰਦਰ ਸਿੰਘ, ਹੁਸਨ ਸਿੰਘ, ਜਸਨ ਸਿੰਘ ਨੇ ਵੋਟਾਂ ਬਨਾਉਣ ਦੀ ਤਾਰੀਕ ਵਧਾਉਣ ਦੀ ਮੰਗ ਕੀਤੀ।