ਐਮ.ਬੀ.ਬੀ.ਐਸ ਵਿੱਚ ਦੇਵ ਸਮਾਜ ਇੰਟਰਮੀਡਿਅਟ ਕਾਲਜ ਫਾਰ ਵੂਮੈਂਨ ਦੀ ਵਿਦਿਆਰਥਣ ਸੁਰਭੀ ਦੀ ਚੋਣ
ਐਮ.ਬੀ.ਬੀ.ਐਸ ਵਿੱਚ ਦੇਵ ਸਮਾਜ ਇੰਟਰਮੀਡਿਅਟ ਕਾਲਜ ਫਾਰ ਵੂਮੈਂਨ ਦੀ ਵਿਦਿਆਰਥਣ ਸੁਰਭੀ ਦੀ ਚੋਣ
ਫਿਰੋਜਪੁਰ, 12.8.2023:ਦੇਵ ਸਮਾਜ ਕਾਲਜ ਫਾਰ ਵੂਮੈਂਨ, ਫਿਰੋਜਪੁਰ, ਲੜਕੀਆਂ ਦੀ ਉਚੇਰੀ ਸਿੱਖਿਆ ਲਈ ਹਮੇਸ਼ਾ ਮੌਹਰੀ ਰੋਲ ਅਦਾ ਕਰਦਾ ਆ ਰਿਹਾ ਹੈ। ਅਕਾਦਮਿਕ ਗਤੀ ਵਿਧਿਆ ਦੇ ਖੇਤਰ ਵਿੱਚ ਪੰਜਾਬ ਯੂਨੀਵਰਸਿਟੀ ਦੇ ਏ+ ਗਰੇਡ ਪ੍ਰਾਪਤ ਇਸ ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿਲੋ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੀ ਅਗਵਾਈ ਵਿੱਚ ਨਿਰੰਤਰ ਬੁਲੰਦੀਆਂ ਛੂਹ ਰਿਹਾ ਹੈ। ਇਸੇ ਲੜੀ ਵਿੱਚ ਇਸ ਕਾਲਜ ਦੀ ਇੰਟਰਮੀਡੀਏਟ ਮੈਡੀਕਲ ਦੀ ਵਿਦਿਆਰਥਣ ਸੁਰਭੀ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਨੈਸ਼ਨਲ ਇਲਿਜ਼ੀਬਿਲਟੀ-ਕਮ ਇੰਨਟਰੈਂਸ ਟੈਸਟ ਪਾਸ ਕਰਕੇ ਕਾਲਜ ਅਤੇ ਆਪਣੇ ਮਾਪਿਆ ਦਾ ਨਾਮ ਰੋਸ਼ਨ ਕੀਤਾ ।
ਇਸ ਵਿਦਿਆਰਥਣ ਦੀ ਚੋਣ ਐਮ.ਬੀ.ਬੀ ਐੱਸ ਲਈ ਵੀ ਹੋਣੀ ਵੀ ਇਸ ਕਾਲਜ ਲਈ ਬੜੇ ਮਾਨ ਵਾਲੀ ਗੱਲ ਹੈ। ਇਸ ਮੌਕੇ ਬੋਲਦਿਆ , ਕਾਰਜਕਾਰੀ ਪ੍ਰਿੰਸੀਪਲ ਡਾ. ਸੰਗੀਤਾ ਨੇ ਕਿਹਾ ਕਿ ਸਾਡੀ ਇਹ ਵਿਦਿਆਰਥਣ ਸੁਰਭੀ ਦੀ ਐਮ.ਬੀ.ਬੀ ਐੱਸ ਵਿੱਚ ਪੰਜਾਬ ਦੇ ਮੰਨੇ ਪਰਮੰਨੇ ਦਇਆਨੰਦ ਮੈਡੀਕਲ ਕਾਲਜ ਐਂਡ ਹੌਸਪਿਟਲ, ਲੁਧਿਆਣਾ ਵਿੱਚ ਚੋਣ ਸਿਰਫ ਕਾਲਜ ਲਈ ਹੀ ਨਹੀਂ ਬਲਕਿ ਪੂਰੇ ਇਲਾਕੇ ਲਈ ਮਾਨ ਵਾਲੀ ਗੱਲ ਹੈ ਕਿਉਂਕਿ ਅਜਿਹੇ ਵਿਦਿਆਰਥੀ ਦੂਸਰੇ ਵਿਦਿਆਰਥੀਆਂ ਲਈ ਵੀ ਰਾਹ ਦਸੇਰਾ ਬਣਦੇ ਹਨ। ਬਾਕੀ ਮਾਪਿਆ ਨੂੰ ਵੀ ਹੱਲਾ ਸ਼ੇਰੀ ਮਿਲਦੀ ਹੈ ਕਿ ਆਪਣੀਆਂ ਧੀਆਂ ਨੂੰ ਇਸ ਕਾਲਜ ਵਿੱਚ ਪੜ੍ਹਾ ਕੇ ਆਪਣੇ ਪੈਰਾ ਤੇ ਖੜਣ ਯੋਗ ਬਣਾਉਣ। ਮੈਂ ਦੇਵ ਸਮਾਜ ਪਰਿਵਾਰ ਵੱਲੋਂ ਸੁਰਭੀ ਅਤੇ ਉਸ ਦੇ ਮਾਪਿਆ ਨੂੰ ਵਧਾਈ ਦਿੰਦੀ ਹਾਂ।
ਸੁਰਭੀ ਦੇ ਸਾਰੇ ਕਾਲਜ ਅਧਿਆਪਕ ਜਿਨ੍ਹਾਂ ਦੇ ਮਾਰਗ ਦਰਸ਼ਨ ਨਾਲ ਉਹ ਇਸ ਪੜ੍ਹਾਅ ਨੂੰ ਪਾਰ ਕਰ ਸਕੀ ਹੈ ਵਧਾਈ ਦੇ ਹੱਕਦਾਰ ਹਨ। ਮੇਰੀਆਂ ਦੁਵਾਵਾਂ ਹਨ ਕਿ ਇਹ ਬੱਚੀ ਆਪਣੀ ਪੜ੍ਹਾਈ ਪੂਰੀ ਕਰਕੇ ਇਸੇ ਇਲਾਕੇ ਵਿੱਚ ਲੋਕਾਈ ਦੀ ਸੇਵਾ ਵਿੱਚ ਨਹਿਤ ਹੋ ਕੇ ਇਲਾਕੇ ਦਾ ਨਾਮ ਰੋਸ਼ਨ ਕਰੇ। ਇਸ ਮੌਕੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿਲੋ ਨੇ ਵੀ ਵਿਦਿਆਰਥਣ ਅਤੇ ਉਸ ਦੇ ਮਾਪਿਆਂ ਨੂੰ ਸ਼ੁਭਕਾਮਨਾਵਾਂ ਭੇਜੀਆਂ ।